ਭਾਰਤ 'ਚ ਵੈਕਸੀਨੇਸ਼ਨ ਡਰਾਈਵ ਦੀ ਸਪੋਰਟ ਲਈ ਮਿਊਜ਼ਿਕਲ ਕੰਸਰਟ 'ਚ ਹਿੱਸਾ ਲੈਣਗੇ ਬਾਲੀਵੁੱਡ ਤੇ ਹੌਲੀਵੁੱਡ ਸਿਤਾਰੇ
ਵੈਕਸੀਨੇਸ਼ਨ ਡਰਾਈਵ ਲਈ ਵੀ ਕਈ ਕਲਾਕਾਰ ਅਗੇ ਆਏ ਹਨ। 7 ਜੁਲਾਈ ਨੂੰ Vax.India ਨਾਮ ਦਾ ਇਕ ਮਿਊਜ਼ਿਕਲ ਕੰਸਰਟ ਕੀਤਾ ਜਾਏਗਾ।
ਦੇਸ਼ 'ਚ ਕੋਰੋਨਾ ਦੀ ਮਹਾਂਮਾਰੀ ਦੇ ਸਮੇਂ 'ਚ ਫ਼ਿਲਮੀ ਦੁਨੀਆਂ ਦੇ ਕਲਾਕਾਰਾਂ ਨੇ ਕਾਫੀ ਯੋਗਦਾਨ ਦਿੱਤਾ ਹੈ। ਫਿਰ ਭਾਵੇਂ ਉਹ ਜਾਗਰੂਕ ਕਰਨਾ ਹੋਵੇ, ਪੈਸਿਆਂ ਨਾਲ ਮਦਦ ਕਰਨਾ, ਫ਼ੰਡ ਇਕੱਠਾ ਕਰਨਾ ਜਾਂ ਫਿਰ ਜ਼ਰੂਰਤਮੰਦਾਂ ਨੂੰ ਖਾਣਾ ਤੇ ਇਲਾਜ ਸਬੰਧੀ ਸਹੂਲਤਾਂ ਮੁਹਈਆ ਕਰਾਉਣਾ। ਇਸੇ ਤਰ੍ਹਾਂ ਕਈ ਮੁਹਿੰਮ 'ਚ ਹਿੱਸਾ ਲੈ ਕੇ ਉਨ੍ਹਾਂ ਨੇ ਸਹੀ ਸੰਦੇਸ਼ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਹੈ।
ਹੁਣ ਵੈਕਸੀਨੇਸ਼ਨ ਡਰਾਈਵ ਲਈ ਵੀ ਕਈ ਕਲਾਕਾਰ ਅਗੇ ਆਏ ਹਨ। 7 ਜੁਲਾਈ ਨੂੰ Vax.India ਨਾਮ ਦਾ ਇਕ ਮਿਊਜ਼ਿਕਲ ਕੰਸਰਟ ਕੀਤਾ ਜਾਏਗਾ। ਜੋ ਕਿ ਦੇਸ਼ 'ਚ ਵੈਕਸੀਨੇਸ਼ਨ ਡਰਾਈਵ ਦੀ ਸਪੋਰਟ ਲਈ ਕਰਾਇਆ ਜਾ ਰਿਹਾ ਹੈ। ਇਸ ਵਰਚੁਅਲ ਮਿਊਜ਼ਿਕਲ ਕੰਸਰਟ 'ਚ ਅਨਿਲ ਕਪੂਰ, ਕੈਟਰੀਨਾ ਕੈਫ, ਅਨੁਪਮ ਖੇਰ, ਸ਼ਬਾਨਾ ਆਜ਼ਮੀ, ਸ਼ਿਲਪਾ ਸ਼ੇੱਟੀ, ਸੋਨਾਕਸ਼ੀ ਸਿਨ੍ਹਾ ਹਿੱਸਾ ਲੈਣਗੇ। ਇਸ ਤੋਂ ਇਲਾਵਾ ਹੌਲੀਵੁੱਡ ਐਕਟਰ Liam Neeson ਵੀ ਇਸ ਕੰਸਰਟ 'ਚ ਭਾਗ ਲੈਣਗੇ।
Vax.India ਨਾਮ ਦੀ ਇਸ ਮੁਹਿੰਮ 'ਚ ਕਈ ਨੈਸ਼ਨਲ ਤੇ ਇੰਟਰਨੈਸ਼ਨਲ ਮਿਊਜ਼ਿਕਲ ਕਲਾਕਾਰ ਫ਼ੀਚਰ ਕਰਨਗੇ। ਜਿਸ ਵਿਚ A.R.Rahman ਦੇ ਨਾਲ-ਨਾਲ Gloria Estefan, Sting, Alicia Keys, Annie Lennox, Yoyo Ma, Josh Groban, Aasif Mandvi, Andrea Bocelli, Matteo Bocelli, David Foster, Norwegian DJ Alan Walker, Pia Toscano, Arati Ankalikar-Tikekar, Zubin Mehta, Nishat Khan, Ranjani Gayatri Sisters, Fareed Zakaria ਵਰਗੇ ਮਿਊਜ਼ਿਕਲ ਆਰਟਿਸਟ ਨਜ਼ਰ ਆਉਣਗੇ।