Diwali 2023: ਮਿਸ ਪੂਜਾ ਤੋਂ ਰਣਜੀਤ ਬਾਵਾ, ਪੰਜਾਬੀ ਕਲਾਕਾਰਾਂ ਨੇ ਧੂਮਧਾਮ ਨਾਲ ਮਨਾਈ ਦੀਵਾਲੀ, ਸੋਸ਼ਲ ਮੀਡੀਆ 'ਤੇ ਪੋਸਟਾਂ ਕੀਤੀਆਂ ਸ਼ੇਅਰ
Sonam Bajwa: ਸੋਨਮ ਬਾਜਵਾ, ਰਣਜੀਤ ਬਾਵਾ, ਸੋਨਮ ਬਾਜਵਾ ਤੋਂ ਲੈਕੇ ਹੋਰ ਕਈ ਸੈਲੇਬਸ ਨੇ ਦੀਵਾਲੀ 'ਤੇ ਆਪਣੇ ਫੈਨਜ਼ ਨੂੰ ਵਧਾਈ ਦਿੱਤੀ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਪੰਜਾਬੀ ਕਲਾਕਾਰਾਂ ਦੇ ਦੀਵਾਲੀ ਸੈਲੀਬ੍ਰੇਸ਼ਨ ਦੀ ਝਲਕੀਆਂ:
Punjabi Artists Celebrate Diwali: 12 ਨਵੰਬਰ ਨੂੰ ਪੂਰੇ ਦੇਸ਼ 'ਚ ਦੀਵਾਲੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਦੇਸ਼ ਭਰ ਵਿੱਚ ਅਜਿਹਾ ਕੋਈ ਨਹੀਂ ਹੋਵੇਗਾ ਜਿਸ ਨੂੰ ਦੀਵਾਲੀ ਦਾ ਚਾਅ ਨਾ ਹੋਵੇ। ਚਾਹੇ ਕੋਈ ਵੱਡਾ ਹੋਵੇ ਜਾਂ ਛੋਟਾ, ਅਮੀਰ ਜਾਂ ਗਰੀਬ ਹਰ ਕੋਈ ਦੀਵਾਲੀ ਪੂਰੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਉਂਦਾ ਹੈ। ਇਸ ਦੌਰਾਨ ਪੰਜਾਬੀ ਸੈਲੇਬਸ ਨੇ ਵੀ ਖੂਬ ਧੂਮਧਾਮ ਨਾਲ ਦੀਵਾਲੀ ਮਨਾਈ। ਉਨ੍ਹਾਂ ਨੇ ਆਪਣੇ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਸੋਨਮ ਬਾਜਵਾ, ਰਣਜੀਤ ਬਾਵਾ, ਸੋਨਮ ਬਾਜਵਾ ਤੋਂ ਲੈਕੇ ਹੋਰ ਕਈ ਸੈਲੇਬਸ ਨੇ ਦੀਵਾਲੀ 'ਤੇ ਆਪਣੇ ਫੈਨਜ਼ ਨੂੰ ਵਧਾਈ ਦਿੱਤੀ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਪੰਜਾਬੀ ਕਲਾਕਾਰਾਂ ਦੇ ਦੀਵਾਲੀ ਸੈਲੀਬ੍ਰੇਸ਼ਨ ਦੀ ਝਲਕੀਆਂ:
ਸੋਨਮ ਬਾਜਵਾ
ਨੈਸ਼ਨਲ ਕ੍ਰਸ਼ ਸੋਨਮ ਬਾਜਵਾ ਅਕਸਰ ਹੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ 'ਚ ਰਹਿੰਦੀ ਹੈ। ਸੋਨਮ ਨੇ ਦੀਵਾਲੀ ਦੇ ਮੌਕੇ 'ਤੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਦੀਵਿਆਂ ਦੀ ਤਸਵੀਰ ਸਾਂਝੀ ਕਰਦਿਆਂ ਫੈਨਸ ਨੂੰ ਦੀਵਾਲੀ ਦੀ ਵਧਾਈ ਦਿੱਤੀ।
View this post on Instagram
ਸਤਿੰਦਰ ਸਰਤਾਜ
ਸੂਫੀ ਗਾਇਕ ਸਤਿੰਦਰ ਸਰਤਾਜ ਨੇ ਵੀ ਸਾਦਗੀ ਭਰੇ ਅੰਦਾਜ਼ 'ਚ ਫੈਨਜ਼ ਨੂੰ ਦੀਵਾਲੀ ਦੀ ਵਧਾਈ ਦਿੱਤੀ ਹੈ।
View this post on Instagram
ਰਣਜੀਤ ਬਾਵਾ
ਰਣਜੀਤ ਬਾਵਾ ਨੇ ਸੋਸ਼ਲ ਮੀਡੀਆ 'ਤੇ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਗਾਇਕ ਕਾਗਜ਼ ਦੀ ਲਾਲਟੇਨ ਨੂੰ ਅਸਮਾਨ 'ਚ ਛੱਡਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਨਾਲ ਬਾਵਾ ਨੇ ਫੈਨਜ਼ ਨੂੰ ਸੋਸ਼ਲ ਮੀਡੀਆ 'ਤੇ ਦੀਵਾਲੀ ਦੀ ਵਧਾਈ ਵੀ ਦਿੱਤੀ।
View this post on Instagram
ਮਿਸ ਪੂਜਾ
ਗਾਇਕਾ ਮਿਸ ਪੂਜਾ ਨੇ ਦੀਵਾਲੀ ਮੌਕੇ ਆਪਣੇ ਸੋਸ਼ਲ ਮੀਡੀਆ 'ਤੇ ਬੇਹੱਦ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪੂਜਾ ਵ੍ਹਾਈਟ ਰੰਗ ਦੇ ਆਊਟਫਿਟ 'ਚ ਨਜ਼ਰ ਆ ਰਹੀ ਹੈ। ਉਹ ਚਿੱਟੇ ਰੰਗ ਦੇ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੇਖੋ ਇਹ ਤਸਵੀਰਾਂ:
View this post on Instagram
ਕਾਬਿਲੇਗ਼ੌਰ ਹੈ ਕਿ 12 ਨਵੰਬਰ ਨੂੰ ਪੂਰੇ ਦੇਸ਼ ਦੁਨੀਆ 'ਚ ਦੀਵਾਲੀ ਦਾ ਤਿਓਹਾਰ ਮਨਾਇਆ ਗਿਆਂ। ਇਸ ਦੌਰਾਨ ਹਰ ਕਿਸੇ ਨੇ ਆਪੋ ਆਪਣੇ ਅੰਦਾਜ਼ 'ਚ ਦੀਵਾਲੀ ਦੀਆਂ ਪੋਸਟਾਂ ਸ਼ੇਅਰ ਕੀਤੀਆਂ।