Miss Pooja: ਮਿਸ ਪੂਜਾ ਪੂੜੀ-ਛੋਲਿਆਂ ਦਾ ਅਨੰਦ ਮਾਣਦੀ ਆਈ ਨਜ਼ਰ, ਬੋਲੀ- 'ਮੋਟੀ ਹਾਂ ਤਾਂ ਫਿਰ ਕੀ ਹੋਇਆ, ਜੋ ਦਿਲ ਕਰੇ...'
Miss Pooja Video: ਮਿਸ ਪੂਜਾ ਨੇ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪੂੜੀ-ਛੋਲਿਆਂ ਦਾ ਅਨੰਦ ਮਾਣਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਲਿੱਪ ਸਿੰਕਿੰਗ ਕਰਦੀ ਵੀ ਨਜ਼ਰ ਆ ਰਹੀ ਹੈ।
Miss Pooja Video: ਪੰਜਾਬੀ ਗਾਇਕਾ ਮਿਸ ਪੂਜਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਕਰੀਬ ਇੱਕ ਦਹਾਕੇ ਤੱਕ ਪੰਜਾਬੀ ਇੰਡਸਟਰੀ 'ਤੇ ਰਾਜ ਕੀਤਾ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।
ਇੰਨੀਂ ਦਿਨੀਂ ਪੂਜਾ ਭਾਵੇਂ ਇੰਡਸਟਰੀ 'ਚ ਜ਼ਿਆਦਾ ਐਕਟਿਵ ਨਹੀਂ ਹੈ, ਪਰ ਗਾਇਕਾ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ ਅਤੇ ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਆਪਣੇ ਫੈਨਜ਼ ਦਾ ਮਨੋਰੰਜਨ ਕਰਨਾ ਨਹੀਂ ਭੁੱਲਦੀ।
ਮਿਸ ਪੂਜਾ ਨੇ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪੂੜੀ-ਛੋਲਿਆਂ ਦਾ ਅਨੰਦ ਮਾਣਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਲਿੱਪ ਸਿੰਕਿੰਗ ਕਰਦੀ ਵੀ ਨਜ਼ਰ ਆ ਰਹੀ ਹੈ। ਉਹ ਕਹਿ ਰਹੀ ਹੈ ਕਿ ਮੋਟੀ ਹੋਈ ਤਾਂ ਕੀ ਹੋਇਆ, ਜਦੋਂ ਤੱਕ ਇੱਕ ਕੁੜੀ ਦੀ ਹੈਲਥ ਠੀਕ ਹੈ, 2-4 ਕਿੱਲੋ ਉੱਪਰ ਥੱਲੇ ਵੀ ਹੋ ਗਏ ਤਾਂ ਕੀ ਹੋਇਆ। ਦਰਅਸਲ, ਇਹ ਡਾਇਲੌਗ ਮਸ਼ਹੂਰ ਟੀਵੀ ਸੀਰੀਅਲ 'ਇਸ਼ਕ ਪਰ ਜ਼ੋਰ ਨਹੀਂ' ਦਾ ਹੈ। ਸੀਰੀਅਲ ਦੀ ਲੀਡ ਅਦਾਕਾਰਾ ਇਸ਼ਕੀ ਇਹ ਡਾਇਲੌਗ ਬੋਲਦੀ ਹੈ। ਇਸੇ ਡਾਇਲੌਗ 'ਤੇ ਪੂਜਾ ਨੇ ਰੀਲ ਬਣਾਈ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਸ ਨੇ ਲੰਬੇ ਸਮੇਂ ਬਾਅਦ ਗਾਇਕ ਸਿੰਗਾ ਨਾਲ ਗਾਣਾ 'ਦਿਲ ਨਹੀਂ ਲੱਗਣਾ' ਰਿਲੀਜ਼ ਕੀਤਾ। ਜਿਸ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ। ਇਸ ਗੀਤ ਦੀ ਸਫਲਤਾ ਤੋਂ ਬਾਅਦ ਪੂਜਾ ਨੇ ਆਪਣੀ ਐਲਬਮ ਦਾ ਵੀ ਐਲਾਨ ਕੀਤਾ ਸੀ। ਉਸ ਦੀ ਐਲਬਮ 'ਮਰਜਾਣਿਆ' ਦਾ ਟਾਈਟਲ ਟਰੈਕ 'ਮਰਜਾਣਿਆ' ਰਿਲੀਜ਼ ਹੋ ਚੁੱਕਿਆ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਮਿਸ ਪੂਜਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਉਸ ਦੀਆਂ ਮਜ਼ਾਕੀਆਂ ਪੋਸਟਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।