Miss Universe 2022: ਅਮਰੀਕਾ ਦੀ ਆਰ ਬੋਨੀ ਗੈਬਰੀਅਲ ਬਣੀ ਮਿਸ ਯੂਨੀਵਰਸ 2022, ਹਰਨਾਜ਼ ਸੰਧੂ ਨੇ ਸਿਰ 'ਤੇ ਸਜਾਇਆ ਤਾਜ਼
ਆਰ ਬੋਨੀ ਗੈਬਰੀਏਲ ਅਮਰੀਕਾ ਦੇ ਹਿਊਸਟਨ ਟੈਕਸਾਸ ਦੀ ਰਹਿਣ ਵਾਲੀ ਹੈ। ਗੈਬਰੀਅਲ ਇੱਕ ਪ੍ਰੋਫੈਸ਼ਨਲ ਫੈਸ਼ਨ ਡਿਜ਼ਾਈਨਰ ਵੀ ਹੈ। ਫੈਸ਼ਨ ਡਿਜ਼ਾਈਨਿੰਗ ਦੇ ਨਾਲ-ਨਾਲ ਆਰ ਬੋਨੀ ਗੈਬਰੀਅਲ ਨੇ ਮਾਡਲਿੰਗ 'ਚ ਵੀ ਆਪਣੇ ਪੈਰ ਪਸਾਰ ਲਏ ਹਨ।
USA R Bonney Gabriel Miss Universe 2022: ਮਸ਼ਹੂਰ ਬਿਊਟੀ ਕੰਪੀਟੀਸ਼ਨ ਮਿਸ ਯੂਨੀਵਰਸ 2022 (Miss Universe 2022) ਦਾ ਐਲਾਨ ਹੋ ਗਿਆ ਹੈ। ਅਮਰੀਕਾ ਦੀ ਮਸ਼ਹੂਰ ਮਾਡਲ ਆਰ ਬੋਨੀ ਗੈਬਰੀਅਲ ਨੂੰ ਇਸ ਵਾਰ ਮਿਸ ਯੂਨੀਵਰਸ ਚੁਣਿਆ ਗਿਆ ਹੈ। ਆਰ ਬੋਨੀ ਗੈਬਰੀਅਲ ਦੀ ਇਸ ਸ਼ਾਨਦਾਰ ਜਿੱਤ ਨਾਲ ਹਰ ਪਾਸੇ ਉਨ੍ਹਾਂ ਦੀ ਚਰਚਾ ਸ਼ੁਰੂ ਹੋ ਗਈ ਹੈ। ਭਾਰਤ ਦੀ ਐਕਸ ਮਿਸ ਯੂਨੀਵਰਸ ਰਹੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਬਿਊਟੀ ਪੇਜੈਂਟ ਦਾ ਤਾਜ਼ ਆਰ ਬੋਨੀ ਗੈਬਰੀਅਲ ਦੇ ਸਿਰ 'ਤੇ ਸਜਾਇਆ ਹੈ। ਅਮਰੀਕਾ ਤੋਂ ਇਲਾਵਾ ਵੈਨੇਜ਼ੁਏਲਾ ਅਤੇ ਡੋਮਿਨਿਕਨ ਰੀਪਬਲਿਕ ਦੇ ਕੰਸਟੈਂਟਸ ਨੇ ਟਾਪ-3 ਰਾਊਂਡਾਂ 'ਚ ਜਗ੍ਹਾ ਬਣਾਈ।
ਅਮਰੀਕਾ ਦੀ ਆਰ ਬੋਨੀ ਗੈਬਰੀਅਲ ਨੂੰ ਮਿਸ ਯੂਨੀਵਰਸ ਦਾ ਤਾਜ਼ ਪਹਿਨਾਇਆ
ਟਾਪ-3 ਫਾਈਨਲ ਰਾਊਂਡ 'ਚ ਆਰ ਬੋਨੀ ਗੈਬਰੀਏਲ ਤੋਂ ਸਭ ਤੋਂ ਵੱਧ ਉਮੀਦਾਂ ਲਗਾਈਆਂ ਜਾ ਰਹੀਆਂ ਸਨ, ਕਿਉਂਕਿ ਅਮਰੀਕਾ ਦੀ ਟਾਪ ਮਾਡਲ ਦੀ ਖੂਬਸੂਰਤੀ ਸਭ ਨੂੰ ਆਕਰਸ਼ਿਤ ਕਰ ਰਹੀ ਸੀ। ਆਰ ਬੋਨੀ ਗੈਬਰੀਅਲ ਨੇ ਮਿਸ ਮੂਨਵਰਸ 2022 ਦੇ ਗ੍ਰੈਂਡ ਫਿਨਾਲੇ 'ਚ ਵੈਨੇਜ਼ੁਏਲਾ ਦੀ ਅਮਾਂਡਾ ਡੂਡਾਮੇਲ ਨਿਊਮੈਨ ਅਤੇ ਡੋਮਿਨਿਕਨ ਰੀਪਬਲਿਕ ਦੀ ਐਂਡਰੀਆ ਮਾਰਟੀਨੇਜ਼ ਨੂੰ ਹਰਾ ਕੇ 71ਵੇਂ ਮਿਸ ਯੂਨੀਵਰਸ ਮੁਕਾਬਲੇ ਦਾ ਖਿਤਾਬ ਜਿੱਤਿਆ ਹੈ। ਇਸ ਖ਼ਾਸ ਅਤੇ ਵੱਡੀ ਜਿੱਤ ਤੋਂ ਬਾਅਦ ਹਰ ਕੋਈ ਆਰ ਬੋਨੀ ਗੈਬਰੀਅਲ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦੇ ਰਿਹਾ ਹੈ।
ਕੌਣ ਹੈ ਬੋਨੀ ਗੈਬਰੀਏਲ?
ਆਰ ਬੋਨੀ ਗੈਬਰੀਅਲ ਦੀ ਗੱਲ ਕਰੀਏ ਤਾਂ ਉਹ ਅਮਰੀਕਾ ਦੇ ਹਿਊਸਟਨ ਟੈਕਸਾਸ ਦੀ ਰਹਿਣ ਵਾਲੀ ਹੈ। ਇੰਨਾ ਹੀ ਨਹੀਂ, ਆਰ ਬੋਨੀ ਗੈਬਰੀਅਲ ਇੱਕ ਪ੍ਰੋਫੈਸ਼ਨਲ ਫੈਸ਼ਨ ਡਿਜ਼ਾਈਨਰ ਵੀ ਹੈ। ਫੈਸ਼ਨ ਡਿਜ਼ਾਈਨਿੰਗ ਦੇ ਨਾਲ-ਨਾਲ ਆਰ ਬੋਨੀ ਗੈਬਰੀਅਲ ਨੇ ਮਾਡਲਿੰਗ 'ਚ ਵੀ ਆਪਣੇ ਪੈਰ ਪਸਾਰ ਲਏ ਹਨ। ਮਿਸ ਯੂਨੀਵਰਸ ਬਣਨ ਤੋਂ ਪਹਿਲਾਂ ਆਰ ਬੋਨੀ ਗੈਬਰੀਏਲ ਮਿਸ ਯੂਐਸ ਦਾ ਖਿਤਾਬ ਵੀ ਜਿੱਤ ਚੁੱਕੀ ਹੈ।
ਭਾਰਤ ਦੀ ਦਿਵਿਤਾ ਦੀ ਕਿਸਮਤ ਰਹੀ ਖਰਾਬ
ਮਿਸ ਯੂਨੀਵਰਸ ਮੁਕਾਬਲੇ 'ਚ ਭਾਰਤ ਦਾ ਵੀ ਬਹੁਤ ਪੁਰਾਣਾ ਇਤਿਹਾਸ ਹੈ। ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਅਤੇ ਲਾਰਾ ਦੱਤਾ ਉਹ ਐਕਟ੍ਰੈਸ ਹਨ, ਜਿਨ੍ਹਾਂ ਨੂੰ ਮਿਸ ਯੂਨੀਵਰਸ ਦਾ ਤਾਜ ਮਿਲਿਆ ਹੈ। ਇੰਨਾ ਹੀ ਨਹੀਂ, ਸਾਲ 2021 'ਚ ਹਰਨਾਜ਼ ਸੰਧੂ ਨੇ ਵੀ ਇਹ ਖਿਤਾਬ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਹਾਲਾਂਕਿ 71ਵੇਂ ਮਿਸ ਯੂਨੀਵਰਸ ਮੁਕਾਬਲੇ 'ਚ ਦਿਵਿਤਾ ਰਾਏ ਭਾਰਤ ਵੱਲੋਂ ਟਾਪ-5 'ਚ ਜਗ੍ਹਾ ਨਹੀਂ ਬਣਾ ਸਕੀ।