Mithun Chakraborty: ਮਿਥੁਨ ਚੱਕਰਵਰਤੀ ਦਾ 72ਵਾਂ ਜਨਮਦਿਨ, ਨਕਸਲੀ ਬਣੇ, ਭੁੱਖੇ ਰਹੇ, ਟੈਂਕੀ 'ਤੇ ਸੁੱਤੇ, ਫਿਰ ਇੰਜ ਬਣੇ ਬਾਲੀਵੁੱਡ ਦੇ 'ਡਿਸਕੋ ਡਾਂਸਰ'
Mithun Chakraborty Birthday: ਜਦੋਂ ਉਨ੍ਹਾਂ ਨੇ ਡਾਂਸ ਕੀਤਾ ਤਾਂ ਪੂਰੀ ਦੁਨੀਆ ਉਨ੍ਹਾਂ ਨੂੰ ਫਾਲੋ ਕਰਦੀ ਸੀ। ਅਸੀਂ ਗੱਲ ਕਰ ਰਹੇ ਹਾਂ ਮਿਥੁਨ ਚੱਕਰਵਰਤੀ ਦੀ, ਜਿਨ੍ਹਾਂ ਦਾ ਅੱਜ ਜਨਮਦਿਨ ਹੈ।
Happy Birthday Mithun Chakraborty: ਕੋਲਕਾਤਾ ਵਿੱਚ 16 ਜੂਨ 1950 ਨੂੰ ਜਨਮੇ, ਮਿਥੁਨ ਚੱਕਰਵਰਤੀ ਨੇ ਅਦਾਕਾਰੀ ਦੇ ਨਾਲ-ਨਾਲ ਰਾਜਨੀਤੀ ਦੀ ਦੁਨੀਆ ਵਿੱਚ ਵੀ ਆਪਣੀ ਕਾਬਲੀਅਤ ਦਿਖਾਈ ਹੈ। ਆਪਣੀ ਪਹਿਲੀ ਹੀ ਫਿਲਮ ਲਈ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਜਿੱਤਣ ਵਾਲੇ ਮਿਥੁਨ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ। ਦਰਅਸਲ ਮਿਥੁਨ ਬਚਪਨ ਤੋਂ ਹੀ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣਾ ਚਾਹੁੰਦੇ ਸਨ। ਇਸ ਕਾਰਨ, ਉਨ੍ਹਾਂ ਨੇ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਪੁਣੇ ਤੋਂ ਬੀ.ਐਸ.ਸੀ. ਤੋਂ ਬਾਅਦ ਗ੍ਰੈਜੂਏਸ਼ਨ ਕੀਤੀ।
ਜਦੋਂ ਨਕਸਲੀਆਂ ਨਾਲ ਸੀ ਮਿਥੁਨ ਦਾ ਸਬੰਧ
ਪੜ੍ਹਾਈ ਤੋਂ ਬਾਅਦ ਮਿਥੁਨ ਨਕਸਲੀ ਵਿਚਾਰਧਾਰਾ ਨਾਲ ਜੁੜ ਗਏ। ਉਹ ਨਕਸਲੀਆਂ ਦੇ ਸੰਪਰਕ ਵਿੱਚ ਆਗਏ ਅਤੇ ਨਕਸਲੀ ਨੇਤਾ ਰਵੀ ਰੰਜਨ ਨਾਲ ਦੋਸਤੀ ਕਰ ਲਈ। ਹਾਲਾਂਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਉਨ੍ਹਾਂ ਦੇ ਘਰ ਹਾਦਸਾ ਵਾਪਰ ਗਿਆ। ਦਰਅਸਲ, ਮਿਥੁਨ ਦੇ ਭਰਾ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ, ਜਿਸ ਤੋਂ ਬਾਅਦ ਉਹ ਨਕਸਲੀਆਂ ਦਾ ਸਾਥ ਛੱਡ ਗਏ।
ਮੁੰਬਈ 'ਚ ਦਿਨ ਰਾਤ ਕੀਤਾ ਸੰਘਰਸ਼
ਮਿਥੁਨ ਜਦੋਂ ਆਪਣੀ ਕਿਸਮਤ ਅਜ਼ਮਾਉਣ ਮੁੰਬਈ ਪਹੁੰਚੇ ਤਾਂ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਦਰਅਸਲ, ਮਿਥੁਨ ਦਾ ਕੋਈ ਗੌਡਫਾਦਰ ਨਹੀਂ ਸੀ। ਅਜਿਹੇ 'ਚ ਉਨ੍ਹਾਂ ਨੂੰ ਕਈ ਮਹੀਨਿਆਂ ਮੁੰਬਈ 'ਚ ਕੰਮ ਨਹੀਂ ਮਿਲਿਆ। ਅਜਿਹੇ ਵਿੱਚ ਉਹ ਦੋ ਵਕਤ ਦੀ ਰੋਟੀ ਲਈ ਵੀ ਮੋਹਤਾਜ ਹੋ ਗਏ ਸੀ। ਉਸ ਸਮੇਂ ਮਜਬੂਰੀ 'ਚ ਮਿਥੁਨ ਨੂੰ ਟੌਲਿੲਲਟ ਤੇ ਬਾਥਰੂਮ ਸਾਫ ਕਰਨ ਦਾ ਕੰਮ ਕਰਨਾ ਪਿਆ। ਉਹ ਕਈ ਦਿਨ ਉਹ ਕਈ ਕਈ ਦਿਨ ਭੁੱਖੇ ਰਹਿੰਦੇ ਸੀ। ਇਸ ਦੌਰਾਨ ਉਨ੍ਹਾਂ ਕੋਲ ਸਿਰ ਛੁਪਾਉਣ ਲਈ ਵੀ ਥਾਂ ਨਹੀਂ ਸੀ। ਉਹ ਰਾਤ ਨੂੰ ਇਮਾਰਤਾਂ ਦੀਆਂ ਛੱਤਾਂ ਅਤੇ ਪਾਣੀ ਦੀਆਂ ਟੈਂਕੀਆਂ 'ਤੇ ਸੌਂਦੇ ਅਤੇ ਦਿਨ ਵੇਲੇ ਕੰਮ ਲੱਭਦੇ ਰਹਿੰਦੇ ਸੀ। ਕਾਫੀ ਮਿਹਨਤ ਅਤੇ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਨੂੰ ਹੈਲਨ ਦਾ ਸਹਾਇਕ ਬਣਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਫਿਲਮਾਂ 'ਚ ਛੋਟੇ ਰੋਲ ਮਿਲੇ।
'ਡਿਸਕੋ ਡਾਂਸਰ' ਨਾਲ ਚਮਕੀ ਕਿਸਮਤ
ਮਿਥੁਨ ਨੇ ਸਿਨੇਮਾ ਦੀ ਦੁਨੀਆ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ 1976 ਵਿੱਚ ਆਈ ਫਿਲਮ 'ਮ੍ਰਿਗਯਾ' ਨਾਲ ਕੀਤੀ ਸੀ। ਇਸ ਫਿਲਮ ਲਈ ਉਨ੍ਹਾਂ ਨੂੰ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲਿਆ। ਕੁਝ ਸਮੇਂ ਬਾਅਦ ਉਨ੍ਹਾਂ ਨੇ ਫਿਲਮ 'ਡਿਸਕੋ ਡਾਂਸਰ' ਵਿੱਚ ਕੰਮ ਕੀਤਾ, ਜੋ ਸੁਪਰਹਿੱਟ ਰਹੀ। ਇਹ ਦੇਸ਼ ਦੀ ਪਹਿਲੀ ਅਜਿਹੀ ਫਿਲਮ ਸੀ, ਜਿਸ ਨੇ 100 ਕਰੋੜ ਰੁਪਏ ਕਮਾਏ ਸਨ। ਮਿਥੁਨ ਦੀ ਜ਼ਿੰਦਗੀ 'ਚ ਅਜਿਹਾ ਸਮਾਂ ਵੀ ਆਇਆ ਜਦੋਂ ਕਿਸਮਤ ਉਨ੍ਹਾਂ ਦੇ ਖਿਲਾਫ ਹੋ ਗਈ। ਦਰਅਸਲ 1993 ਤੋਂ 1998 ਤੱਕ ਉਨ੍ਹਾਂ ਦੀਆਂ ਲਗਾਤਾਰ 33 ਫਿਲਮਾਂ ਫਲਾਪ ਹੋਈਆਂ। ਹਾਲਾਂਕਿ ਇਸ ਦਾ ਉਨ੍ਹਾਂ ਦੇ ਸਟਾਰਡਮ 'ਤੇ ਕੋਈ ਅਸਰ ਨਹੀਂ ਪਿਆ। ਉਸ ਸਮੇਂ ਮਿਥੁਨ ਨੇ ਲਗਾਤਾਰ 12 ਫਿਲਮਾਂ ਸਾਈਨ ਕੀਤੀਆਂ ਸਨ। ਦੱਸ ਦਈਏ ਕਿ ਮਿਥੁਨ ਚੱਕਰਵਰਤੀ ਦੀ ਕੁੱਲ ਸੰਪਤੀ ਲਗਭਗ 282 ਕਰੋੜ ਰੁਪਏ ਹੈ। ਅਦਾਕਾਰੀ ਤੋਂ ਇਲਾਵਾ, ਉਹ ਕਾਰੋਬਾਰ, ਸ਼ੋਅ ਅਤੇ ਬ੍ਰਾਂਡ ਐਂਡੋਰਸਮੈਂਟ ਤੋਂ ਵੀ ਬਹੁਤ ਕਮਾਈ ਕਰਦੇ ਹਨ।