(Source: ECI/ABP News)
'Moh' Movie Review: ਸਰਗੁਣ ਮਹਿਤਾ ਨੇ `ਮੋਹ` ਫ਼ਿਲਮ `ਚ ਮੋਹਿਆ ਦਰਸ਼ਕਾਂ ਦਾ ਦਿਲ, ਜਾਣੋ ਕਿਵੇਂ ਦੀ ਹੈ ਫ਼ਿਲਮ
Moh Movie Review: ਫਿਲਮ ਗੀਤਾਜ਼ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਸਰਗੁਣ ਮਹਿਤਾ ਦੇ ਪਿਆਰ 'ਚ ਪੈ ਜਾਂਦਾ ਹੈ ਤੇ ਜਿਵੇਂ ਹੀ ਫਿਲਮ ਅੱਗੇ ਵਧਦੀ ਹੈ, ਦੁਖਦਾਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜੋ ਕਹਾਣੀ ਨੂੰ ਦਿਲਚਸਪ ਬਣਾਉਂਦੀ ਹੈ।
!['Moh' Movie Review: ਸਰਗੁਣ ਮਹਿਤਾ ਨੇ `ਮੋਹ` ਫ਼ਿਲਮ `ਚ ਮੋਹਿਆ ਦਰਸ਼ਕਾਂ ਦਾ ਦਿਲ, ਜਾਣੋ ਕਿਵੇਂ ਦੀ ਹੈ ਫ਼ਿਲਮ moh movie review sargun mehta wins hearts in moh with her marvelous acting read full review 'Moh' Movie Review: ਸਰਗੁਣ ਮਹਿਤਾ ਨੇ `ਮੋਹ` ਫ਼ਿਲਮ `ਚ ਮੋਹਿਆ ਦਰਸ਼ਕਾਂ ਦਾ ਦਿਲ, ਜਾਣੋ ਕਿਵੇਂ ਦੀ ਹੈ ਫ਼ਿਲਮ](https://feeds.abplive.com/onecms/images/uploaded-images/2022/09/16/718ffdabd6a7937c6f5c939f36fd9ad51663332906898469_original.jpg?impolicy=abp_cdn&imwidth=1200&height=675)
Moh Punjabi Movie Review: ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆ ਦੀ ਫ਼ਿਲਮ `ਮੋਹ` ਆਖਰਕਾਰ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੇਸਵਰੀ ਨਾਲ ਇੰਤਜ਼ਾਰ ਸੀ। ਕਿਉਂਕਿ ਫ਼ਿਲਮ ਦਾ ਟਰੇਲਰ ਜ਼ਬਰਦਸਤ ਸੀ, ਜਿਸ ਨੇ ਦਰਸ਼ਕਾਂ ਦੀਆਂ ਉਮੀਦਾਂ ਨੂੰ ਵਧਾ ਦਿੱਤਾ ਸੀ। ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਫ਼ਿਲਮ ਕਿਵੇਂ ਦੀ ਹੈ:
ਕਹਾਣੀ
ਫ਼ਿਲਮ ਦੀ ਕਹਾਣੀ ਰਬੀ (ਗੀਤਾਜ਼ ਬਿੰਦਰੱਖੀਆ) ਤੇ ਗੋਰੀ (ਸਰਗੁਣ ਮਹਿਤਾ) ਦੇ ਆਲੇ ਦੁਆਲੇ ਘੁੰਮਦੀ ਹੈ। ਗੀਤਾਜ਼ ਨੂੰ ਸਰਗੁਣ ਮਹਿਤਾ ਦੇ ਨਾਲ ਪਿਆਰ ਹੋ ਜਾਂਦਾ ਹੈ। ਜਿਵੇਂ ਹੀ ਫਿਲਮ ਅੱਗੇ ਵਧਦੀ ਹੈ, ਕੁਝ ਦੁਖਦਾਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜੋ ਸਮੁੱਚੀ ਕਹਾਣੀ ਨੂੰ ਇੱਕ ਦਿਲਚਸਪ ਕਹਾਣੀ ਬਣਾਉਂਦੀ ਹੈ। ਇਹ ਬੇਸ਼ੱਕ ਇੱਕ ਪ੍ਰੇਮ ਕਹਾਣੀ ਹੈ, ਪਰ ਇਹ ਦੂਜੀ ਕਹਾਣੀਆਂ ਤੋਂ ਜ਼ਰਾ ਹਟ ਕੇ ਹੈ। ਇਹ ਅਸਲ ਵਿੱਚ ਇੱਕ ਜਟਿਲ ਪ੍ਰੇਮ ਕਹਾਣੀ ਹੈ। ਫ਼ਿਲਮ `ਚ ਰੋਮਾਂਸ ਵੀ ਹੈ ਤੇ ਇਮੋਸ਼ਨਲ ਡਰਾਮਾ ਵੀ। ਇਹ ਫ਼ਿਲਮ `ਚ ਤੁਹਾਨੂੰ ਬਹੁਤ ਸਾਰੇ ਦਿਲਚਸਪ ਮੋੜ ਦੇਖਣ ਨੂੰ ਮਿਲਣਗੇ।
ਐਕਟਿੰਗ
ਗੀਤਾਜ਼ ਬਿੰਦਰੱਖੀਆ ਨੇ ਇਸ ਫ਼ਿਲਮ ਰਾਹੀਂ ਪੰਜਾਬੀ ਫ਼ਿਲਮ ਇੰਡਸਟਰੀ `ਚ ਕਦਮ ਰੱਖਿਆ ਹੈ। ਪਹਿਲੀ ਹੀ ਫ਼ਿਲਮ ਨਾਲ ਉਹ ਦਰਸ਼ਕਾਂ ਨੂੰ ਪ੍ਰਭਾਵਤ ਕਰਦੇ ਨਜ਼ਰ ਆ ਰਹੇ ਹਨ। ਸਰਗੁਣ ਮਹਿਤਾ ਨੇ ਹਰ ਵਾਰ ਦੀ ਤਰ੍ਹਾਂ ਕਮਾਲ ਦੀ ਐਕਟਿੰਗ ਕੀਤੀ ਹੈ।
ਡਾਇਰੈਕਸ਼ਨ
ਫ਼ਿਲਮ ਜਗਦੀਪ ਸਿੱਧੂ ਨੇ ਡਾਇਰੈਕਟ ਕੀਤੀ ਹੈ। ਹਰ ਵਾਰ ਦੀ ਤਰ੍ਹਾਂ ਜਗਦੀਪ ਸਿੱਧੂ ਨੇ ਸਾਬਤ ਕਰ ਦਿਤਾ ਹੈ ਕਿ ਉਹ ਪੰਜਾਬੀ ਸਿਨੇਮਾ ਦੇ ਬਾਦਸ਼ਾਹ ਹਨ। ਉਨ੍ਹਾਂ ਦੀ ਡਾਇਰੈਕਸ਼ਨ ਦਾ ਕੋਈ ਮੁਕਾਬਲਾ ਨਹੀਂ ਹੈ।
ਫ਼ਿਲਮ ਦੇਖੀਏ ਕਿ ਨਾ?
ਦੋ ਪ੍ਰੇਮੀਆਂ ਦੀ ਕਹਾਣੀ ਸਮਾਜ ਦੀ ਸਮਝ ਤੋਂ ਬਾਹਰ ਹੈ। ਫ਼ਿਲਮ ਦੀ ਕਹਾਣੀ ਜ਼ਰਾ ਹਟ ਕੇ ਹੈ। ਫ਼ਿਲਮ ਚ ਕਈ ਦਿਲਚਸਪ ਮੋੜ ਹਨ। ਇਨ੍ਹਾਂ ਦਿਲਚਸਪ ਮੋੜਾਂ ਦੇ ਵਿਚਾਲੇ ਕਿਤੇ ਇਹ ਫ਼ਿਲਮ ਦੀ ਕਹਾਣੀ ਥੋੜ੍ਹੀ ਭਟਕਦੀ ਹੋਈ ਨਜ਼ਰ ਆ ਰਹੀ ਹੈ। ਕਿਤੇ ਕਿਤੇ ਦਰਸ਼ਕਾਂ ਨੂੰ ਇਹ ਲੱਗ ਸਕਦਾ ਹੈ ਕਿ ਇਹ ਕਿਸ ਤਰ੍ਹਾਂ ਦੀ ਫ਼ਿਲਮ ਹੈ। ਪਰ ਇੰਨਾਂ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਹ ਇਕ ਬੇਹਤਰੀਨ ਫ਼ਿਲਮ ਹੈ। ਜੋ ਦਰਸ਼ਕਾਂ ਨੂੰ ਇੰਪਰੈੱਸ ਕਰਨ `ਚ ਕਾਮਯਾਬ ਹੋਈ ਹੈ। ਸਰਗੁਣ ਨੇ ਹਮੇਸ਼ਾ ਦੀ ਤਰ੍ਹਾਂ ਜ਼ਬਰਦਸਤ ਐਕਟਿੰਗ ਕੀਤੀ ਹੈ। ਫ਼ਿਲਮ ਦੇ ਡਾਇਲੌਗ ਜ਼ਬਰਦਸਤ ਹਨ। ਫ਼ਿਲਮ ਜ਼ਿਆਦਾਤਰ ਸ਼ਾਇਰੀ ਹੈ। ਫ਼ਿਲਮ ਦਾ ਮਿਊਜ਼ਿਕ ਤੇ ਗਾਣੇ ਕਮਾਲ ਦੇ ਹਨ। ਕੁੱਲ ਮਿਲਾ ਕੇ ਇਹ ਫ਼ਿਲਮ ਤੁਹਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ। ਇੱਕ ਇਕ ਬੇਹਤਰੀਨ ਫ਼ਿਲਮ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)