Double XL Review: ਸੋਨਾਕਸ਼ੀ ਸਿਨਹਾ-ਹੁਮਾ ਕੁਰੈਸ਼ੀ ਦੀ ਫ਼ਿਲਮ ਦਿੰਦੀ ਹੈ ਇਹ ਜ਼ਰੂਰੀ ਸੰਦੇਸ਼, ਫ਼ਿਲਮ ਦੀ ਕਹਾਣੀ ਕਮਜ਼ੋਰ, ਪੜ੍ਹੋ ਫ਼ਿਲਮ ਰਿਵਿਊ
Double XL Movie Review: ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਦੀ ਫਿਲਮ ਡਬਲ ਐਕਸਐਲ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਹ ਫਿਲਮ ਇੱਕ ਮਜ਼ਬੂਤ ਸੰਦੇਸ਼ ਦਿੰਦੀ ਹੈ
Double XL Review In Punjabi: "ਏ ਮੋਟੀ ਸਾਈਜ਼ ਦੇਖਿਆ ਆਪਣਾ..." ਕੁੜੀਆਂ ਨੂੰ ਅਕਸਰ ਇਸ ਤਰ੍ਹਾਂ ਤਾਅਨੇ ਸੁਣਨ ਨੂੰ ਮਿਲਦੇ ਹਨ। ਉਨ੍ਹਾਂ ਨੂੰ ਕੀ ਸਹਿਣਾ ਪੈਂਦਾ ਹੈ... ਉਹ ਲੋਕ ਕੀ ਮਹਿਸੂਸ ਕਰਦੇ ਹਨ... ਜੇ ਤੁਹਾਡਾ ਵਜ਼ਨ ਵਧ ਗਿਆ ਤਾਂ ਸਮਝ ਲਓ ਤੁਹਾਡੇ ਤੋਂ ਕੋਈ ਅਪਰਾਧ ਹੋ ਗਿਆ। ਇਹ ਫਿਲਮ ਇਸ ਬਹੁਤ ਮਹੱਤਵਪੂਰਨ ਮੁੱਦੇ ਨੂੰ ਉਠਾਉਂਦੀ ਹੈ।
ਕਹਾਣੀ
ਇਹ ਹੁਮਾ ਕੁਰੈਸ਼ੀ ਅਤੇ ਸੋਨਾਕਸ਼ੀ ਸਿਨਹਾ ਦੀ ਕਹਾਣੀ ਹੈ, ਜਿਨ੍ਹਾਂ ਦਾ ਭਾਰ ਜ਼ਿਆਦਾ ਹੈ ਜਾਂ ਸਿੱਧੇ ਤੌਰ 'ਤੇ ਕਹੀਏ ਤਾਂ ਉਹ ਦੋਵੇਂ ਮੋਟੀਆਂ ਹਨ। ਹੁਮਾ ਸਪੋਰਟਸ ਪੇਸ਼ਕਾਰ ਬਣਨਾ ਚਾਹੁੰਦੀ ਹੈ ਜਦਕਿ ਸੋਨਾਕਸ਼ੀ ਫੈਸ਼ਨ ਡਿਜ਼ਾਈਨਰ ਹੈ, ਪਰ ਦੋਵਾਂ ਦੀ ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਦਾ ਭਾਰ ਹੈ। ਹੁਣ ਉਹ ਮੋਟੀ ਸਪੋਰਟਸ ਪੇਸ਼ਕਾਰ ਕਿਵੇਂ ਹੋ ਸਕਦੀ ਹੈ ਅਤੇ ਵਧੇ ਹੋਏ ਭਾਰ ਨਾਲ ਸੋਨਾਕਸ਼ੀ ਲਈ ਫੈਸ਼ਨ ਡਿਜ਼ਾਈਨਰ ਬਣਨਾ ਵੀ ਮੁਸ਼ਕਲ ਹੋ ਰਿਹਾ ਹੈ। ਅਜਿਹੇ 'ਚ ਦੋਵੇਂ ਦੁਖੀ ਹੁੰਦੀਆਂ ਹਨ। ਇਸੇ ਦਰਮਿਆਨ ਸੋਨਾਕਸ਼ੀ ਤੇ ਹੁਮਾ ਦੀ ਮੁਲਾਕਾਤ ਹੁੰਦੀ ਹੈ ਤੇ ਦੋਵੇਂ ਦੋਸਤ ਬਣ ਜਾਂਦੀਆਂ ਹਨ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ `ਚ ਇੱਕ ਦੂਜੇ ਦੀ ਮਦਦ ਕਰਦੀਆਂ ਹਨ। ਫਿਰ ਕੀ ਉਹ ਸੁਪਨੇ ਸਾਕਾਰ ਹੁੰਦੇ ਹਨ? ਕੁੜੀਆਂ ਨੂੰ ਮੋਟਾਪੇ ਕਰਕੇ ਕਿਵੇਂ ਤਾਹਨੇ ਮਿਲਦੇ ਹਨ? ਇਹੀ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ।
ਅਦਾਕਾਰੀ
ਹੁਮਾ ਕੁਰੈਸ਼ੀ ਅਤੇ ਸੋਨਾਕਸ਼ੀ ਸਿਨਹਾ ਇਸ ਫਿਲਮ ਦੀ ਰੂਹ ਹਨ ਅਤੇ ਦੋਵਾਂ ਨੇ ਸ਼ਾਨਦਾਰ ਕੰਮ ਕੀਤਾ ਹੈ। ਦੋਵਾਂ ਨੇ ਆਪਣਾ ਵਜ਼ਨ 15 ਤੋਂ 20 ਕਿਲੋ ਵਧਾਇਆ ਹੈ ਅਤੇ ਇਹ ਦੇਖਣ ਨੂੰ ਮਿਲ ਰਿਹਾ ਹੈ। ਹੁਮਾ ਕੁਰੈਸ਼ੀ ਇਸ ਕਿਰਦਾਰ ਵਿੱਚ ਇਸ ਤਰ੍ਹਾਂ ਫਿੱਟ ਹੋਈ ਹੈ ਕਿ ਤੁਸੀਂ ਭੁੱਲ ਜਾਂਦੇ ਹੋ ਕਿ ਉਹ ਹੁਮਾ ਕੁਰੈਸ਼ੀ ਹੈ। ਹੁਮਾ ਨੇ ਇੱਕ ਵਾਰ ਫ਼ਿਰ ਤੋਂ ਆਪਣੀ ਦਮਦਾਰ ਐਕਟਿੰਗ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਸੋਨਾਕਸ਼ੀ ਸਿਨਹਾ ਨੇ ਵੀ ਸਵੈਗ ਨਾਲ ਵਧੇ ਹੋਏ ਵਜ਼ਨ ਨੂੰ ਕੈਰੀ ਕੀਤਾ ਹੈ। ਕਈ ਸੀਨਾਂ `ਚ ਜਦੋਂ ਦੋਵੇਂ ਆਪਣੇ ਮੋਟਾਪੇ ਕਰਕੇ ਪਰੇਸ਼ਾਨ ਹੁੰਦੀਆਂ ਹਨ ਜਾਂ ਰੋਂਦੀਆਂ ਹਨ ਤਾਂ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਨਾਲ ਰਿਲੇਟ ਕਰ ਸਕਦੇ ਹਨ। ਕੁੱਲ ਮਿਲਾ ਕੇ ਦੋਵਾਂ ਨੇ ਇਨ੍ਹਾਂ ਕਿਰਦਾਰਾਂ ਵਿੱਚ ਕਮਾਲ ਹੀ ਕੀਤਾ ਹੈ। ਜ਼ਹੀਰ ਇਕਬਾਲ ਨੇ ਵੀ ਵਧੀਆ ਕੰਮ ਕੀਤਾ ਹੈ। ਜਿਸ ਤਰ੍ਹਾਂ ਦਾ ਕਿਰਦਾਰ ਉਹ ਨਿਭਾਅ ਰਿਹਾ ਹੈ, ਉਹ ਉਸ ਦੇ ਅਨੁਕੂਲ ਹੈ। ਸਾਊਥ ਦੇ ਐਕਟਰ ਮਹਤ ਰਾਘਵੇਂਦਰ ਦੀ ਇਹ ਪਹਿਲੀ ਹਿੰਦੀ ਫਿਲਮ ਹੈ ਅਤੇ ਉਹ ਕਾਫੀ ਕਿਊਟ ਲੱਗ ਰਹੇ ਹਨ। ਉਸ ਦੀ ਅਦਾਕਾਰੀ ਵੀ ਵਧੀਆ ਹੈ।
ਇਸ ਫਿਲਮ ਦੀ ਸਮੱਸਿਆ ਸਿਰਫ ਕਹਾਣੀ ਹੈ। ਹੀਰੋਇਨਾਂ ਨੇ ਵਜ਼ਨ ਵਧਾਇਆ, ਪਰ ਜੇ ਕਹਾਣੀ ਵਿਚ ਥੋੜ੍ਹਾ ਹੋਰ ਵਜ਼ਨ ਹੁੰਦਾ ਤਾਂ ਫ਼ਿਲਮ ਜੋ ਸੰਦੇਸ਼ ਦੇਣਾ ਚਾਹੁੰਦੀ ਸੀ, ਉਹ ਚੰਗੀ ਤਰ੍ਹਾਂ ਜਨਤਾ ਤੱਕ ਪਹੁੰਚ ਸਕਦਾ ਸੀ। ਕਈ ਥਾਵਾਂ `ਤੇ ਤੁਹਾਨੂੰ ਇੰਜ ਮਹਿਸੂਸ ਹੋ ਸਕਦਾ ਹੈ ਕਿ ਫ਼ਿਲਮ ਆਪਣੇ ਕਾਨਸੈਪਟ ਤੋਂ ਭਟਕ ਕੇ ਹੋਰ ਹੀ ਪਾਸੇ ਤੁਰ ਪਈ ਹੈ। ਇਸ ਫ਼ਿਲਮ `ਚ ਬੌਡੀ ਸ਼ੇਮਿੰਗ (ਮੋਟਾਪੇ ਕਰਕੇ ਸ਼ਰਮਿੰਦਗੀ) ਐਂਗਲ ਉਸ ਤਰ੍ਹਾਂ ਨਹੀਂ ਦਿਖਾਇਆ ਗਿਆ ਹੈ, ਜਿਵੇਂ ਹੋਣਾ ਚਾਹੀਦਾ ਸੀ। ਇਹ ਫ਼ਿਲਮ ਨੂੰ ਫਾਲਤੂ ਖਿੱਚਿਆ ਵੀ ਗਿਆ ਹੈ। ਫ਼ਿਲਮ ਥੋੜ੍ਹੀ ਹੋਰ ਛੋਟੀ ਹੋ ਸਕਦੀ ਸੀ।
ਪਰ ਇਸ ਫਿਲਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਫਿਲਮ ਇਕ ਅਹਿਮ ਮੁੱਦੇ ਨੂੰ ਉਠਾਉਂਦੀ ਹੈ। ਅੱਜ ਕੱਲ੍ਹ ਹਰ ਕੋਈ ਇੱਕ ਪਰਫੈਕਟ ਫਿਗਰ ਚਾਹੁੰਦਾ ਹੈ। ਸੋਸ਼ਲ ਮੀਡੀਆ ਦੇ ਯੁੱਗ ਵਿੱਚ ਇਸ ਕੀੜੇ ਨੇ ਹਰ ਕਿਸੇ ਨੂੰ ਡੰਗ ਲਿਆ ਹੈ। ਇਸ ਫਿਲਮ ਨੂੰ ਦੇਖਣ ਤੋਂ ਬਾਅਦ ਇਹ ਕੀੜਾ ਥੋੜਾ ਸ਼ਾਂਤ ਹੋ ਜਾਵੇਗਾ ਅਤੇ ਉਹ ਲੋਕ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਵਧਿਆ ਹੋਇਆ ਭਾਰ ਉਨ੍ਹਾਂ ਦੀ ਸਫਲਤਾ ਦੇ ਰਾਹ ਵਿੱਚ ਆ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਇਸ ਫ਼ਿਲਮ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ। ਸਾਡੇ ਵੱਲੋਂ ਇਸ ਫ਼ਿਲਮ ਨੂੰ 3 ਸਟਾਰ। ਇੱਕ ਸਟਾਰ ਵਾਧੂ ਇਸ ਕਰਕੇ ਕਿਉਂਕਿ ਫ਼ਿਲਮ ਸਮਾਜ ਨੂੰ ਬਹੁਤ ਹੀ ਜ਼ਰੂਰੀ ਸੰਦੇਸ਼ ਦਿੰਦੀ ਨਜ਼ਰ ਆ ਰਹੀ ਹੈ।