ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਫਿਲਮੀ ਸੀਨ ਕੀ ਤੁਸੀਂ ਵੀ ਦੇਖਿਆ? ਸ਼ਾਹਰੁਖ ਦੀ ਫਿਲਮ ਤੋਂ ਕਾਪੀ ਕੀਤਾ ਗਿਆ ਹੈ ਸੀਨ
ਦੋਵਾਂ ਨੇ ਕਾਰ 'ਤੇ ਬਹੁਤ ਹੀ ਵਧੀਆ ਸਟੰਟ ਕੀਤਾ ਹੈ। ਇਹ ਸੀਨ ਕਾਫੀ ਰੋਮਾਂਚਕ ਤੇ ਦਿਲਚਸਪ ਹੈ। ਇਹ ਇਨ੍ਹਾਂ ਵਧੀਆ ਸੀਨ ਹੈ ਕਿ ਤੁਸੀਂ ਇਸ ਸੀਨ ਤੋਂ ਆਪਣੀਆਂ ਅੱਖਾਂ ਹਟਾ ਨਹੀਂ ਸਕਦੇ। ਪਹਿਲਾਂ ਤੁਸੀਂ ਦੇਖੋ ਇਹ ਵੀਡੀਓ:
My Fault Movie Viral Scene: ਸੋਸ਼ਲ ਮੀਡੀਆ ਇੱਕ ਅਜਿਹੀ ਚੀਜ਼ ਹੈ, ਜਿਸ ਰਾਹੀਂ ਤੁਸੀਂ ਆਪਣੇ ਫੋਨ 'ਤੇ ਬੈਠੇ-ਬੈਠੇ ਹੀ ਪੂਰੀ ਦੁਨੀਆ ਨਾਲ ਜੁੜ ਸਕਦੇ ਹੋ। ਇੰਟਰਨੈੱਟ ਨੇ ਜਿਵੇਂ ਪੂਰੀ ਦੁਨੀਆ ਨੂੰ ਸਾਡੀ ਮੁੱਠੀ ਵਿੱਚ ਸਮੇਟ ਦਿੱਤਾ ਹੈ। ਸੋਸ਼ਲ ਮੀਡੀਆ ਆਏ ਦਿਨ ਕਈ ਵੀਡੀਓਜ਼ ਵੀ ਵਾਇਰਲ ਹੁੰਦੇ ਰਹਿੰਦੇ ਹਨ।
ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਫਿਲਮ ਦੇ ਸੀਨ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਲਿੱਪ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਇਸ ਵਡਿੀਓ 'ਚ ਦੋ ਕਾਰਾਂ 'ਚ ਪ੍ਰੇਮੀ ਜੋੜਾ ਦਿਖਾਇਆ ਗਿਆ ਹੈ। ਦੋਵਾਂ ਨੇ ਕਾਰ 'ਤੇ ਬਹੁਤ ਹੀ ਵਧੀਆ ਸਟੰਟ ਕੀਤਾ ਹੈ। ਇਹ ਸੀਨ ਕਾਫੀ ਰੋਮਾਂਚਕ ਤੇ ਦਿਲਚਸਪ ਹੈ। ਇਹ ਇਨ੍ਹਾਂ ਵਧੀਆ ਸੀਨ ਹੈ ਕਿ ਤੁਸੀਂ ਇਸ ਸੀਨ ਤੋਂ ਆਪਣੀਆਂ ਅੱਖਾਂ ਹਟਾ ਨਹੀਂ ਸਕਦੇ। ਪਹਿਲਾਂ ਤੁਸੀਂ ਦੇਖੋ ਇਹ ਵੀਡੀਓ:
View this post on Instagram
ਦੱਸ ਦਈਏ ਕਿ ਸੀਨ ਸਪੈਨਿਸ਼ ਫਿਲਮ 'ਮਾਇ ਫਾਲਟ' ਦਾ ਹੈ। ਇਸ ਵਿੱਚ ਨਜ਼ਰ ਆਉਣ ਵਾਲੇ ਕਲਾਕਾਰ ਵੀ ਸਪੇਨ ਦੇ ਹੀ ਹਨ। ਪਰ ਇਸ ਫਿਲਮ ਨੂੰ ਭਾਰਤ 'ਚ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮ ਇਸੇ ਸਾਲ ਰਿਲੀਜ਼ ਹੋਈ ਸੀ। ਫਿਲਮ ਨੂੰ ਥੀਏਟਰਾਂ 'ਚ ਹੁੰਗਾਰਾ ਨਹੀਂ ਮਿਿਲਿਆ, ਪਰ ਓਟੀਟੀ 'ਤੇ ਇਹ ਫਿਲਮ ਕਾਫੀ ਪਸੰਦ ਕੀਤੀ ਜਾ ਰਹੀ ਹੈ, ਖਾਸ ਕਰਕੇ ਇਹ ਸੀਨ।
ਸ਼ਾਹਰੁਖ-ਕਾਜੋਲ ਦੀ ਫਿਲਮ ਤੋਂ ਕਾਪੀ ਕੀਤਾ ਹੈ ਸੀਨ
'ਮਾਇ ਫਾਲਟ' ਫਿਲਮ ਦਾ ਇਹ ਸੀਨ 2015 'ਚ ਆਈ ਸ਼ਾਹਰੁਖ ਖਾਨ-ਕਾਜੋਲ ਸਟਾਰਰ ਫਿਲਮ 'ਦਿਲਵਾਲੇ' ਤੋਂ ਕਾਪੀ ਕੀਤਾ ਗਿਆ ਹੈ। ਇਸ ਫਿਲਮ 'ਚ ਕਾਰ ਵਾਲਾ ਸਟੰਟ ਹੂ-ਬ-ਹੂ 'ਦਿਲਵਾਲੇ' ਦੀ ਕਾਪੀ ਹੈ। ਕਿਉਂਕਿ ਸਪੇਨ 'ਚ ਵੀ ਸ਼ਾਹਰੁਖ ਖਾਨ ਤੇ ਬਾਲੀਵੁੱਡ ਫਿਲਮਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਇਸ ਕਰਕੇ ਇਹ ਸੀਨ ਨੂੰ ਕਾਪੀ ਕਰਨਾ ਕੋਈ ਵੱਡੀ ਗੱਲ ਨਹੀਂ। ਦੇਖੋ 'ਦਿਲਵਾਲੇ' ਦਾ ਇਹ ਸੀਨ:
View this post on Instagram
ਕਿਹੜੇ ਓਟੀਟੀ ਪਲੇਟਫਾਰਮ 'ਤੇ ਦੇਖ ਸਕਦੇ ਹੋ ਫਿਲਮ?
ਦੱਸ ਦਈਏ ਕਿ 'ਮਾਇ ਫਾਲਟ' ਮੂਵੀ ਤੁਸੀਂ ਐਮੇਜ਼ੋਨ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ। ਇਹ ਫਿਲਮ ਤਾਂ ਮੁਫਤ ਹੈ, ਪਰ ਤੁਹਾਨੂੰ ਓਟੀਟੀ ਪਲੇਟਫਾਰਮ ਲਈ ਪੈਸੇ ਭਰਨੇ ਪੈਣਗੇ।