Nachhatar Gill: ਨਛੱਤਰ ਗਿੱਲ ਨਵਾਂ ਗਾਣਾ ਬਣਾਉਣ ਦਾ ਐਲਾਨ, ਕਿਹਾ- ਮਾੜੀਆਂ ਯਾਦਾਂ ਛੱਡ ਅੱਗੇ ਵਧ ਰਿਹਾਂ
Nachhatar Gill Announces New Song: ਨਛੱਤਰ ਗਿੱਲ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਖਾਸ ਪੋਸਟ ਸ਼ੇਅਰ ਕੀਤੀ ਗਈ ਹੈ। ਇਸਦੇ ਜਰਿਏ ਕਲਾਕਾਰ ਨੇ ਪ੍ਰਸ਼ੰਸ਼ਕਾਂ ਨੂੰ ਇੱਕ ਗੁੱਡ ਨਿਊਜ਼ ਦਿੱਤੀ ਹੈ।
Nachhatar Gill Announces New Song After Wife's Demise: ਪੰਜਾਬੀ ਗਾਇਕ ਨਛੱਤਰ ਗਿੱਲ (Nachhatar Gill) ਲਈ ਸਾਲ 2022 ਬਹੁਤ ਬੁਰਾ ਰਿਹਾ। ਉਨ੍ਹਾਂ ਨੇ ਪਿਛਲੇ ਸਾਲ ਆਪਣੀ ਪਤਨੀ ਦਲਵਿੰਦਰ ਕੌਰ ਨੂੰ ਹਮੇਸ਼ਾ-ਹਮੇਸ਼ਾ ਲਈ ਗੁਆ ਲਿਆ। ਪਰਿਵਾਰ ਇਸ ਸਦਮੇ ਵਿੱਚੋਂ ਹੌਲੀ-ਹੌਲੀ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਇੱਕ ਨਵੀਂ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਪ੍ਰਸ਼ੰਸ਼ਕਾਂ ਨਾਲ ਖਾਸ ਖੁਸ਼ਖਬਰੀ ਸਾਂਝੀ ਕੀਤੀ ਹੈ। ਤੁਸੀ ਵੀ ਵੇਖੋ ਇਹ ਪੋਸਟ...
ਦਰਅਸਲ, ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਖਾਸ ਪੋਸਟ ਸ਼ੇਅਰ ਕੀਤੀ ਗਈ ਹੈ। ਇਸਦੇ ਜਰਿਏ ਕਲਾਕਾਰ ਨੇ ਪ੍ਰਸ਼ੰਸ਼ਕਾਂ ਨੂੰ ਇੱਕ ਗੁੱਡ ਨਿਊਜ਼ ਦਿੱਤੀ ਹੈ। ਅਸਲ ਵਿੱਚ ਉਨ੍ਹਾਂ ਆਪਣੀ ਤਸਵੀਰ ਨਾਲ ਕੈਪਸ਼ਨ ਦਿੰਦੇ ਹੋਏ ਲਿਖਿਆ, ਸਤਿ ਸ੍ਰੀ ਅਕਾਲ ਜੀ..ਸਾਲ 2022 ਬਹੁਤ ਸਾਰੀਆਂ ਚੰਗੀਆਂ ਮਾੜੀਆਂ ਯਾਦਾਂ ਛੱਡ ਕੇ ਗਿਆ.ਵਾਹਿਗੁਰੂ ਜੀ ਅੱਗੇ ਅਰਦਾਸ ਕਿ 2023 ‘ਚ’ ਸਭ ਖੁਸ਼ ਰਹਿਣ ਤੇ ਤਰੱਕੀਆਂ ਕਰਨ…ਏਸੇ ਆਸ ਨਾਲ ਦੁਬਾਰਾ ਤੋਂ ਕੁਛ ਨਵੇਂ ਗਾਣੇ ਬਣਾ ਰਿਹਾਂ..ਉਮੀਦ ਹੈ ਪਸੰਦ ਆਉਣਗੇ..
View this post on Instagram
ਕਲਾਕਾਰ ਦੀ ਇਸ ਪੋਸਟ ਉੱਪਰ ਪ੍ਰਸ਼ੰਸ਼ਕ ਵੀ ਖੁਸ਼ ਹੋ ਖੂਬ ਕਮੈਂਟ ਕਰ ਰਹੇ ਹਨ। ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ, ਸਤਿ ਸ੍ਰੀ ਅਕਾਲ ਨਛੱਤਰ ਗਿੱਲ ਬਾਈ ਜੀ... ਵਾਹਿਗੂਰੁ ਜੀ ਨਵਾਂ ਸਾਲ ਤੰਦਰੁਸਤੀ ਤੇ ਖੁਸ਼ੀਆਂ ਬਕਸ਼ੇ... ਤੁਸੀ ਫਿਰ ਤੋਂ ਸਟੈਜ ਸ਼ੋਅ ਦੀ ਪਹਿਲਾਂ ਦੀ ਤਰ੍ਹਾਂ ਹੌਸਲੇ ਨਾਲ ਵਾਪਸੀ ਕਰੋ... ਵਾਹਿਗੂਰੁ ਜੀ ਅੱਗੇ ਇਹੋ ਅਰਦਾਸ ਕਰਦੇ ਹਾਂ... ਜਲਦੀ ਹੀ ਨਵਾਂ ਗੀਤ ਰਿਲੀਜ਼ ਕਰੋ ਤੁਹਾਡੇ ਸਰੋਤੇ(ਫੈਨਜ਼) ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ...
ਕਾਬਿਲੇਗੌਰ ਹੈ ਕਿ ਕਲਾਕਾਰ ਦੀ ਪਤਨੀ ਦਲਵਿੰਦਰ ਕੌਰ ਦਾ ਦਿਹਾਂਤ 15 ਨਵੰਬਰ ਨੂੰ ਹੋਇਆ ਸੀ। ਜਿਸਦੇ ਗਮ ਤੋਂ ਹਾਲੇ ਤੱਕ ਪਰਿਵਾਰ ਬਾਹਰ ਨਹੀਂ ਆਇਆ। ਪਰ ਇਸ ਸਦਮੇ ਵਿੱਚੋਂ ਉਹ ਹੌਲੀ-ਹੌਲੀ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।