Drugs Case: ਅਦਾਕਾਰ ਏਜਾਜ ਖਾਨ ਨੂੰ NCB ਨੇ ਕੀਤਾ ਗ੍ਰਿਫਤਾਰ, ਛਾਪੇਮਾਰੀ 'ਚ ਬਰਾਮਦ ਕੀਤੀਆਂ ਗੋਲ਼ੀਆਂ
ਐਨਸੀਬੀ ਨੇ ਮੁੰਬਈ ਦੇ ਸਭ ਤੋਂ ਵੱਡੇ ਡਰੱਗਸ ਸਪਲਾਇਰ ਫਾਰੂਖ ਬਟਾਟਾ ਦੇ ਬੇਟੇ ਸ਼ਾਦਾਬ ਬਟਾਟਾ ਨੂੰ ਪਿਛਲੇ ਦਿਨੀਂ ਗ੍ਰਿਫਤਾਰ ਕੀਤਾ ਸੀ ਤੇ ਕਰੀਬ ਦੋ ਕਰੋੜ ਰੁਪਏ ਦਾ ਡਰੱਗਸ ਬਰਾਮਦ ਕੀਤਾ ਸੀ।
Drugs Case: ਡਰੱਗਸ ਕੇਸ 'ਚ ਐਨਸੀਬੀ ਨੇ ਅਦਾਕਾਰਾ ਏਜਾਜ ਖਾਨ ਨੂੰ ਗ੍ਰਿਫਤਾਰ ਕੀਤਾ ਹੈ। ਏਜਾਜ ਨੂੰ ਕੱਲ੍ਹ ਹਿਰਾਸਤ 'ਚ ਲਿਆ ਗਿਆ ਸੀ। ਕੱਲ੍ਹ ਸ਼ਾਮ ਏਜਾਜ ਦੇ ਘਰ ਰੇਡ ਦੌਰਾਨ ਕੁਝ ਟੇਬਲੇਟਸ ਵੀ ਬਰਾਮਦ ਹੋਈਆਂ ਸਨ। ਡਰੱਗਸ ਕੇਸ 'ਚ ਡਰੱਗ ਪੈਡਲਰ ਸ਼ਾਦਾਬ ਬਟਾਟਾ ਦੀ ਗ੍ਰਿਫਤਾਰੀ ਤੋਂ ਬਾਅਦ ਅਦਾਕਾਰ ਏਜਾਜ ਖਾਨ ਦਾ ਨਾਂਅ ਸਾਹਮਣੇ ਆਇਆ ਸੀ। ਇਸ ਕਾਰਨ ਹੀ ਉਨ੍ਹਾਂ 'ਤੇ ਇਹ ਕਾਰਵਾਈ ਕੀਤੀ ਗਈ।
ਏਜਾਜ ਖਾਨ ਦੇ ਰਾਜਸਥਾਨ ਤੋਂ ਮੁੰਬਈ ਪਰਤਣ ਮਗਰੋਂ ਐਨਸੀਬੀ ਨੇ ਉਨ੍ਹਾਂ ਨੂੰ ਕੱਲ੍ਹ ਹਿਰਾਸਤ 'ਚ ਲੈ ਲਿਆ। ਜਿਸ ਤੋਂ ਬਾਅਦ ਐਨਸੀਬੀ ਨੇ ਉਨ੍ਹਾਂ ਨੂੰ ਕੱਲ੍ਹ ਹਿਰਾਸਤ 'ਚ ਲੈ ਲਿਆ ਤੇ ਅੱਜ ਉਨ੍ਹਾਂ ਦੀ ਗ੍ਰਿਫਤਾਰੀ ਹੋ ਗਈ। ਏਜਾਜ ਖਾਨ 'ਤੇ ਬਟਾਟਾ ਗੈਂਗ ਦਾ ਹਿੱਸਾ ਹੋਣ ਦੇ ਇਲਜ਼ਾਮ ਹਨ। ਐਨਸੀਬੀ ਦੀ ਟੀਮ ਏਜਾਜ ਦੀ ਅੰਧੇਰੀ ਤੇ ਲੋਖੰਡਵਾਲਾ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਵੀ ਕਰ ਰਹੀ ਹੈ।
ਐਨਸੀਬੀ ਨੇ ਮੁੰਬਈ ਦੇ ਸਭ ਤੋਂ ਵੱਡੇ ਡਰੱਗਸ ਸਪਲਾਇਰ ਫਾਰੂਖ ਬਟਾਟਾ ਦੇ ਬੇਟੇ ਸ਼ਾਦਾਬ ਬਟਾਟਾ ਨੂੰ ਪਿਛਲੇ ਦਿਨੀਂ ਗ੍ਰਿਫਤਾਰ ਕੀਤਾ ਸੀ ਤੇ ਕਰੀਬ ਦੋ ਕਰੋੜ ਰੁਪਏ ਦਾ ਡਰੱਗਸ ਬਰਾਮਦ ਕੀਤਾ ਸੀ।
ਸ਼ਾਦਾਬ ਬਟਾਟਾ 'ਤੇ ਮੁੰਬਈ ਦੇ ਬਾਲੀਵੁੱਡ ਸਿਤਾਰਿਆਂ ਨੂੰ ਡਰੱਗਸ ਸਪਲਾਈ ਕਰਨ ਦੇ ਇਲਜ਼ਾਮ ਹਨ। ਫਾਰੂਖ ਆਪਣੀ ਸ਼ੁਰੂਆਤੀ ਜ਼ਿੰਦਗੀ 'ਚ ਆਲੂ ਵੇਚਦਾ ਸੀ। ਉਸ ਸਮੇਂ ਉਹ ਅੰਡਰਵਰਲਡ ਦੇ ਕੁਝ ਲੋਕਾਂ ਦੇ ਸੰਪਰਕ 'ਚ ਆਇਆ ਤੇ ਅੱਜ ਦੀ ਤਾਰੀਖ 'ਚ ਉਹ ਮੁੰਬਈ ਦਾ ਸਭ ਤੋਂ ਵੱਡਾ ਡ੍ਰਗਸ ਸਪਲਾਇਰ ਹੈ। ਇਸ ਡਰੱਗਸ ਦੀ ਦੁਨੀਆਂ ਜਾ ਪੂਰਾ ਕੰਮ ਕਾਜ ਹੁਣ ਉਸਦੇ ਦੋ ਬੇਟਿਆਂ ਨੇ ਸਾਂਭ ਲਿਆ ਹੈ।
ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/