ਇਸ ਦਿਨ ਰਿਲੀਜ਼ ਹੋਵੇਗੀ ਨੀਰੂ ਤੇ ਗਿੱਪੀ ਦੀ ਫਿਲਮ 'ਫੱਟੇ ਦਿੰਦੇ ਚੱਕ ਪੰਜਾਬੀ'
ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਜਲਦੀ ਹੀ ਰਿਲੀਜ਼ ਹੋਣ ਵਾਲੀ ਫਿਲਮ ''ਫੱਟੇ ਦਿੰਦੇ ਚੱਕ ਪੰਜਾਬੀ'' ਦੇ ਨਾਲ ਆਪਣੇ ਫੈਨਜ਼ ਦਾ ਮਨੋਰੰਜਨ ਕਰਨ ਲਈ ਤਿਆਰ ਹਨ।
ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਜਲਦੀ ਹੀ ਰਿਲੀਜ਼ ਹੋਣ ਵਾਲੀ ਫਿਲਮ ''ਫੱਟੇ ਦਿੰਦੇ ਚੱਕ ਪੰਜਾਬੀ'' ਦੇ ਨਾਲ ਆਪਣੇ ਫੈਨਜ਼ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਇਸ ਪੰਜਾਬੀ ਫਿਲਮ ਦੀ ਰਿਲੀਜ਼ ਡੇਟ ਦੀ ਆਖਰਕਾਰ ਦੂਸਰੀ ਅਨਾਊਸਮੈਂਟ ਕਰ ਦਿੱਤੀ ਗਈ ਹੈ।
'ਫੱਟੇ ਦਿੰਦੇ ਚੱਕ ਪੰਜਾਬੀ' ਸਿਨੇਮਾ ਘਰਾਂ 'ਚ 11 ਫਰਵਰੀ 2022 ਨੂੰ ਰਿਲੀਜ਼ ਹੋਵੇਗੀ। ਪਹਿਲਾਂ ਇਹ ਫਿਲਮ 16 ਜੁਲਾਈ, 2021 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ। ਪਰ ਕੋਰੋਨਾ ਦੀ ਲਹਿਰ ਦੇ ਕਾਰਨ ਇਹ ਪੋਸੀਬਲ ਨਹੀਂ ਹੋਇਆ।
ਫਿਲਮ 'ਚ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਲੀਡ ਕਿਰਦਾਰ 'ਚ ਨਜ਼ਰ ਆਉਣਗੇ ਅਤੇ ਇਸ ਫਿਲਮ ਨੂੰ ਜਗਦੀਪ ਵੜਿੰਗ ਨੇ ਲਿਖਿਆ ਹੈ। ਓਮਜੀ ਸਟਾਰ ਗਰੁੱਪ ਦੇ ਸਹਿਯੋਗ ਨਾਲ ਨਿਮਰ ਮੋਸ਼ਨ ਪਿਕਚਰਜ਼ ਨੇ ਫਿਲਮ ਦਾ ਨਿਰਮਾਣ ਕੀਤਾ ਹੈ। ਫਿਲਮ ਚਰਚਾ ਵਿੱਚ ਹੈ ਕਿਉਂਕਿ ਇਹ ਨੀਰੂ ਬਾਜਵਾ ਅਤੇ ਗਿੱਪੀ ਗਰੇਵਾਲ ਦੀ ਜੋੜੀ ਵਾਲੀ ਫਿਲਮ ਨੂੰ ਬਹੁਤ ਲੰਬੇ ਸਮੇਂ ਬਾਅਦ ਪਰਦੇ 'ਤੇ ਪੇਸ਼ ਕਰੇਗੀ।
ਇਹ ਫਿਲਮ ਸਾਲ 2022 ਦੇ ਵੈਲੇਨਟਾਈਨ 'ਤੇ ਸਿਨੇਮਾ ਘਰਾਂ 'ਚ ਧੂਮਾ ਪਾਏਗੀ। ਗਿੱਪੀ ਤੇ ਨੀਰੂ ਦੀ ਜੋੜੀ ਤੋਂ ਇਲਾਵਾ ਇਸ ਫਿਲਮ 'ਚ ਰਾਣਾ ਰਣਬੀਰ ਤੇ ਕੁਝ ਪਾਕਿਸਤਾਨੀ ਚੇਹਰੇ ਨਜ਼ਰ ਆਉਣਗੇ। ਇਸ ਫਿਲਮ ਨੂੰ ਮਨੀਸ਼ ਭੱਟ ਨੇ ਡਾਇਰੈਕਟ ਕੀਤਾ ਹੈ।
ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਿੱਪੀ ਇੰਨੀ ਦਿੰਨੀ ਆਪਣੀ ਐਲਬਮ 'ਲਿਮਿਟਿਡ ਅਡੀਸ਼ਨ' 'ਚ ਰੁਝੇ ਹੋਏ ਹਨ, ਜਿਸਦੇ ਗਿੱਪੀ ਹੁਣ ਤਕ 2 ਵੀਡੀਓ ਰਿਲੀਜ਼ ਕਰ ਚੁੱਕੇ ਹਨ। ਇਨ੍ਹਾਂ ਗੀਤਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/