![ABP Premium](https://cdn.abplive.com/imagebank/Premium-ad-Icon.png)
Neeru Bajwa: ਨੀਰੂ ਬਾਜਵਾ ਨੇ ਚੰਡੀਗੜ੍ਹ ਪੁਲਿਸ ਨਾਲ ਮਿਲ ਕੇ ਸ਼ਹਿਰ 'ਚ ਕੱਢੀ ਰੈਲੀ, ਬੋਲੀ- 'ਪੰਜਾਬ ਪੁਲਿਸ ਦੀ ਕੋਈ ਰੀਸ ਨਹੀਂ', ਦੇਖੋ ਵੀਡੀਓ
Neeru Bajwa Video: ਨੀਰੂ ਬਾਜਵਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਅਦਾਕਾਰਾ ਚੰਡੀਗੜ੍ਹ ਪਹੁੰਚੀ ਹੋਈ ਹੈ। ਨੀਰੂ ਦੇ ਨਾਲ ਉਸ ਦਾ ਪੂਰਾ ਲੇਡੀ ਗੈਂਗ (ਫਿਲਮ ਦੀ ਟੀਮ) ਵੀ ਨਜ਼ਰ ਆ ਰਿਹਾ ਹੈ।
![Neeru Bajwa: ਨੀਰੂ ਬਾਜਵਾ ਨੇ ਚੰਡੀਗੜ੍ਹ ਪੁਲਿਸ ਨਾਲ ਮਿਲ ਕੇ ਸ਼ਹਿਰ 'ਚ ਕੱਢੀ ਰੈਲੀ, ਬੋਲੀ- 'ਪੰਜਾਬ ਪੁਲਿਸ ਦੀ ਕੋਈ ਰੀਸ ਨਹੀਂ', ਦੇਖੋ ਵੀਡੀਓ neeru bajwa and her buhe bariyan team join hands with chandigarh police neeru sizzles in police uniform watch video Neeru Bajwa: ਨੀਰੂ ਬਾਜਵਾ ਨੇ ਚੰਡੀਗੜ੍ਹ ਪੁਲਿਸ ਨਾਲ ਮਿਲ ਕੇ ਸ਼ਹਿਰ 'ਚ ਕੱਢੀ ਰੈਲੀ, ਬੋਲੀ- 'ਪੰਜਾਬ ਪੁਲਿਸ ਦੀ ਕੋਈ ਰੀਸ ਨਹੀਂ', ਦੇਖੋ ਵੀਡੀਓ](https://feeds.abplive.com/onecms/images/uploaded-images/2023/09/15/b20c0b688868114d72c403c068be57121694761493390469_original.png?impolicy=abp_cdn&imwidth=1200&height=675)
Neeru Bajwa Video: ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਦੀ ਫਿਲਮ 'ਬੂਹੇ ਬਾਰੀਆਂ' ਅੱਜ ਯਾਨਿ 15 ਸਤੰਬਰ ਨੂੰ ਰਿਲੀਜ਼ ਹੋ ਗਈ ਹੈ। ਆਪਣੀ ਫਿਲਮ ਦਾ ਨੀਰੂ ਜ਼ੋਰ ਸ਼ੋਰ ਨਾਲ ਪ੍ਰਮੋਸ਼ਨ ਵੀ ਕਰ ਰਹੀ ਹੈ।
ਇਹ ਵੀ ਪੜ੍ਹੋ: 'ਬਿੱਗ ਬੌਸ 17' ਦਾ ਪਹਿਲਾ ਟੀਜ਼ਰ ਰਿਲੀਜ਼, ਸਲਮਾਨ ਖਾਨ ਦੇ ਨਵੇਂ ਅਵਤਾਰ ਨੂੰ ਦੇਖ ਕੇ ਫੈਨਜ਼ ਹੈਰਾਨ-ਪਰੇਸ਼ਾਨ
ਇਸ ਦਰਮਿਆਨ ਨੀਰੂ ਬਾਜਵਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਅਦਾਕਾਰਾ ਚੰਡੀਗੜ੍ਹ ਪਹੁੰਚੀ ਹੋਈ ਹੈ। ਨੀਰੂ ਦੇ ਨਾਲ ਉਸ ਦਾ ਪੂਰਾ ਲੇਡੀ ਗੈਂਗ (ਫਿਲਮ ਦੀ ਟੀਮ) ਵੀ ਨਜ਼ਰ ਆ ਰਿਹਾ ਹੈ। ਇਸ ਦੌਰਾਨ ਨੀਰੂ ਪੁਲਿਸ ਦੀ ਵਰਦੀ ਪਹਿਨੇ ਦੇਖੀ ਜਾ ਸਕਦੀ ਹੈ। ਉਹ ਚੰਡੀਗੜ੍ਹ ਪੁਲਿਸ ਦੀਆਂ ਮਹਿਲਾ ਕਰਮਚਾਰੀਆਂ ਨਾਲ ਐਕਟਿਵਾ 'ਤੇ ਨਜ਼ਰ ਆ ਰਹੀ ਹੈ।
ਇਸ ਦੌਰਾਨ ਅਦਾਕਾਰਾ ਨੇ ਜ਼ੋਰ ਸ਼ੋਰ ਨਾਲ ਆਪਣੀ ਫਿਲਮ ਦਾ ਪ੍ਰਮੋਸ਼ਨ ਤਾਂ ਕੀਤਾ ਹੀ, ਨਾਲ ਹੀ ਪੰਜਾਬ ਤੇ ਚੰਡੀਗੜ੍ਹ ਪੁਲਿਸ ਦੀ ਰੱਜ ਕੇ ਤਾਰੀਫਾਂ ਵੀ ਕੀਤੀਆਂ। ਨੀਰੂ ਨੂੰ ਵੀਡੀਓ 'ਚ ਬੋਲਦੇ ਸੁਣਿਆ ਜਾ ਸਕਦਾ ਹੈ 'ਓਏ ਛੋਟੂ ਪੰਜਾਬ ਪੁਲਿਸ ਦੀ ਕੋਈ ਰੀਸ ਨੀ।' ਹਾਲਾਂਕਿ ਇਹ ਉਸ ਦੀ ਫਿਲਮ 'ਜੱਟ ਐਂਡ ਜੂਲੀਅਟ' ਦਾ ਡਾਇਲੌਗ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਤੁਸੀਂ ਵੀ ਦੇਖੋ:
View this post on Instagram
ਕਾਬਿਲੇਗ਼ੌਰ ਹੈ ਕਿ ਸਾਲ 2023 ਨੀਰੂ ਬਾਜਵਾ ਲਈ ਕਾਫੀ ਵਧੀਆ ਰਿਹਾ ਹੈ। ਇਸ ਸਾਲ ਨੀਰੂ ਦੀਆਂ 3 ਫਿਲਮਾਂ ਆਈਆਂ, ਜਿਨ੍ਹਾਂ ਵਿੱਚੋਂ 2 ਫਿਲਮਾਂ 'ਕਲੀ ਜੋਟਾ' ਤੇ 'ਚੱਲ ਜਿੰਦੀਏ' ਸੁਪਰਹਿੱਟ ਰਹੀਆਂ। ਫਿਲਹਾਲ ਨੀਰੂ ਦੀ ਫਿਲਮ 'ਬੂਹੇ ਬਾਰੀਆਂ' 15 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਦੀ ਕਹਾਣੀ ਵੀ ਮਹਿਲਾਵਾਂ ਦੇ ਆਲੇ ਦੁਆਲੇ ਘੁੰਮਦੀ ਹੈ। ਫਿਲਮ 'ਚ ਦਿਖਾਇਆ ਹੈ ਕਿ ਕਿਸ ਤਰ੍ਹਾਂ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਆਪਣੀ ਜਗ੍ਹਾ ਤਲਾਸ਼ਦੀਆ ਹਨ ਅਤੇ ਆਪਣੇ ਹੱਕਾਂ ਦੀ ਖਾਤਰ ਲੜਦੀਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)