ਨੀਰੂ ਬਾਜਵਾ ਦੀ ਭੈਣ ਤੇ ਅਦਾਕਾਰਾ ਰੁਬੀਨਾ ਬਾਜਵਾ ਨੇ ਬੁਆਏਫ੍ਰੈਂਡ ਨਾਲ ਕੀਤੀ ਮੰਗਣੀ, ਸਾਹਮਣੇ ਆ ਰਹੀਆਂ ਖੂਬਸੂਰਤ ਤਸਵੀਰਾਂ
ਪੰਜਾਬੀ ਫਿਲਮ 'ਲਾਵਾਂ ਫੇਰੇ' ਵਿੱਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਣ ਵਾਲੀ ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਹੁਣ ਆਪਣੇ ਬੁਆਏਫਰੈਂਡ ਗੁਰਬਖਸ਼ ਸਿੰਘ ਚਾਹਲ ਦੇ ਨਾਲ ਲਾਵਾਂ ਫੇਰੇ ਲੈਣ ਵਾਲੀ ਹੈ।
ਪੰਜਾਬੀ ਫਿਲਮ 'ਲਾਵਾਂ ਫੇਰੇ' ਵਿੱਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਣ ਵਾਲੀ ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਹੁਣ ਆਪਣੇ ਬੁਆਏਫਰੈਂਡ ਗੁਰਬਖਸ਼ ਸਿੰਘ ਚਾਹਲ ਦੇ ਨਾਲ ਲਾਵਾਂ ਫੇਰੇ ਲੈਣ ਵਾਲੀ ਹੈ। ਅਮਰੀਕੀ ਬਿਜ਼ਨਸਮੈਨ ਗੁਰਬਖਸ਼ ਸਿੰਘ ਚਾਹਲ ਨਾਲ ਰੁਬੀਨਾ ਨੇ ਆਪਣੇ ਰਿਲੇਸ਼ਨਸ਼ਿਪ ਦੀ ਆਫਿਸ਼ਲੀ ਤੌਰ 'ਤੇ ਪੁਸ਼ਟੀ ਕੀਤੀ ਸੀ ਅਤੇ ਹਾਲ ਹੀ ਵਿੱਚ ਅਦਾਕਾਰਾ ਨੇ ਇਸ ਬਾਰੇ ਖੁੱਲ੍ਹ ਕੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਲਵ ਲਾਈਫ ਦੇ ਨਾਲ ਮੰਗਣੀ ਕਰ ਲਈ ਹੈ।
ਅੱਜ ਰੁਬੀਨਾ ਬਾਜਵਾ ਨੇ ਇਹ ਖੁਸ਼ਖਬਰੀ ਆਪਣੇ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਰੁਬੀਨਾ ਬਾਜਵਾ ਨੇ ਮੰਗੇਤਰ ਗੁਰਬਖਸ਼ ਚਾਹਲ ਲਈ ਇੱਕ ਪਿਆਰਾ ਜਿਹਾ ਨੋਟ ਵੀ ਲਿਖਿਆ। ਰੂਬੀਨਾ ਨੇ ਪਹਿਲਾਂ ਵੀ ਆਪਣੇ ਰਿਸ਼ਤੇ ਬਾਰੇ ਚਰਚਾ ਕਰਦਿਆਂ ਕਿਹਾ ਸੀ ਕਿ ਜਦੋਂ ਉਨ੍ਹਾਂ ਨੂੰ ਗੁਰਬਖਸ਼ ਚਾਹਲ ਨਾਲ ਪਿਆਰ ਹੋਇਆ ਤਾਂ ਉਨ੍ਹਾਂ ਨੇ ਨਿਕ ਜੋਨਸ ਤੋਂ ਇੰਸਪਰੀਏਸ਼ਨ ਲੈਂਦੇ ਹੋਏ ਖੁਦ ਗੁਰਬਖਸ਼ ਨਾਲ ਕੋਨਟੈਕਟ ਕੀਤਾ। ਜਿਵੇਂ ਨਿਕ ਨੇ ਟਵਿੱਟਰ 'ਤੇ ਲੇਡੀ ਲਵ ਪ੍ਰਿਅੰਕਾ ਚੋਪੜਾ ਨਾਲ ਜੁੜੇ ਸੀ। ਨਿਕ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ, ਰੁਬੀਨਾ ਨੇ ਸੋਸ਼ਲ ਮੀਡੀਆ 'ਤੇ ਗੁਰਬਖਸ਼ ਨੂੰ ਮੈਸੇਜ ਕੀਤੇ। ਉਸ ਤੋਂ ਬਾਅਦ ਦੋਵਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਇਸ ਤੋਂ ਇਲਾਵਾ, ਦੋਵਾਂ ਦੀ ਮੰਗਣੀ ਹੋਣ ਦੇ ਬਾਵਜੂਦ, ਦੋਨਾਂ ਨੇ ਫਿਲਹਾਲ ਆਫਿਸ਼ਲੀ ਤੌਰ 'ਤੇ ਆਪਣੇ ਵਿਆਹ ਦੀ ਤਾਰੀਖ ਦਾ ਐਲਾਨ ਨਹੀਂ ਕੀਤਾ ਹੈ। ਹੁਣ ਪਰਮੀਸ਼ ਵਰਮਾ ਦੇ ਵਿਆਹ ਤੋਂ ਬਾਅਦ, ਪੰਜਾਬੀ ਫੈਨਜ਼ ਆਪਣੀ ਪਸੰਦੀਦਾ ਸਟਾਰ ਅਦਾਕਾਰਾ ਰੂਬੀਨਾ ਬਾਜਵਾ ਦੇ ਵਿਆਹ ਨੂੰ ਦੇਖਣ ਲਈ ਐਕਸਾਈਟੇਡ ਹਨ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/