Neeru Bajwa: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਨੇ ਫਿਰ ਕੀਤਾ ਕਮਾਲ, ਫਿਲਮ 'ਸ਼ਾਇਰ' ਪੂਰੀ ਦੁਨੀਆ 'ਚ ਪਾ ਰਹੀ ਧਮਾਲਾਂ
Shayar Movie: ਇਸ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਨੀਰੂ ਤੇ ਸਤਿੰਦਰ ਸਰਤਾਜ ਦੀ ਜੋੜੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਇਸ ਦਾ ਸਬੂਤ ਹੈ ਫਿਲਮ ਨੂੰ ਮਿਲੀ ਰੇਟਿੰਗ। ਫਿਲਮ ਨੂੰ ਆਈਐਮਡੀਬੀ ਨੇ 9.3 ਰੇਟਿੰਗ ਦਿੱਤੀ ਹੈ।
Neeru Bajwa Satinder Sartaaj Shayar: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਸੁਰਖੀਆਂ 'ਚ ਬਣੀ ਹੋਈ ਹੈ। ਅਦਾਕਾਰਾ ਦੀ ਨਵੀਂ ਫਿਲਮ 'ਸ਼ਾਇਰ' 19 ਅਪ੍ਰੈਲ ਨੂੰ ਰਿਲੀਜ਼ ਹੋਈ ਹੈ। ਰਿਲੀਜ਼ ਹੁੰਦੇ ਹੀ ਇਹ ਫਿਲਮ ਪੂਰੀ ਦੁਨੀਆ 'ਚ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਮੂਵੀ ਰਿਿਵਿਊ ਮੁਤਾਬਕ ਜਿਸ ਨੇ ਵੀ ਇਸ ਫਿਲਮ ਨੂੰ ਦੇਖਿਆ ਉਹ ਬਿਨਾਂ ਰੋਏ ਥੀਏਟਰ 'ਚੋਂ ਬਾਹਰ ਨਹੀਂ ਆਇਆ।
ਇਸ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਨੀਰੂ ਤੇ ਸਤਿੰਦਰ ਸਰਤਾਜ ਦੀ ਜੋੜੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਇਸ ਦਾ ਸਬੂਤ ਹੈ ਫਿਲਮ ਨੂੰ ਮਿਲੀ ਰੇਟਿੰਗ। ਫਿਲਮ ਨੂੰ ਆਈਐਮਡੀਬੀ ਨੇ 9.3 ਰੇਟਿੰਗ ਦਿੱਤੀ ਹੈ, ਜਦਕਿ ਗੂਗਲ ਨੇ ਫਿਲਮ ਨੂੰ 93% ਰੇਟਿੰਗ ਦਿੱਤੀ ਹੈ। ਨੀਰੂ ਬਾਜਵਾ ਨੇ ਇਸ ਬਾਰੇ ਪੋਸਟ ਸ਼ੇਅਰ ਕਰ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਅਦਾਕਾਰਾ ਨੇ ਕੈਪਸ਼ਨ 'ਚ ਲਿਿਖਿਆ, 'ਤੁਹਾਡੇ ਪਿਆਰ ਲਈ ਸ਼ੁਕਰੀਆ। ਸ਼ਾਇਰ ਸਿਨੇਮਾਘਰਾਂ 'ਚ ਜਾਦੂ ਬਿਖੇਰ ਰਹੀ ਹੈ।' ਦੇਖੋ ਇਹ ਪੋਸਟ:
View this post on Instagram
ਸਰਤਾਜ ਦੀ ਬਕਮਾਲ ਸ਼ਾਇਰੀ ਤੇ ਗਾਇਕੀ ਜਿੱਤ ਰਹੀ ਦਿਲ
ਦੱਸ ਦਈਏ ਕਿ ਹਮੇਸ਼ਾ ਦੀ ਤਰ੍ਹਾਂ ਸਰਤਾਜ ਦੀ ਬਕਮਾਲ ਸ਼ਾਇਰੀ ਤੇ ਗਾਇਕੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਉਹ ਰੱਜ ਕੇ ਸਰਤਾਜ ਦੇ ਕਿਰਦਾਰ ਦੀ ਤਾਰੀਫ ਕਰ ਰਹੇ ਹਨ। ਸਰਤਾਜ ਇਸ ਫਿਲਮ 'ਚ ਨੀਰੂ ਦੇ ਪਿਆਰ 'ਚ ਸ਼ਾਇਰ ਬਣੇ ਨਜ਼ਰ ਆ ਰਹੇ ਹਨ। ਫਿਲਮ ਦੀ ਕਹਾਣੀ ਸੱਤੇ ਤੇ ਸੀਰੋ ਦੇ ਆਲੇ ਦੁਆਲੇ ਘੁੰਮਦੀ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਫਿਲਮ 'ਚ ਮਸ਼ਹੂਰ ਗਾਇਕ ਦੇਬੀ ਮਕਸੂਸਪੁਰੀ ਨੇ ਵੀ ਖਾਸ ਕਿਰਦਾਰ ਨਿਭਾਇਆ ਹੈ। ਇਹ ਫਿਲਮ 19 ਅਪ੍ਰੈਲ ਨੂੰ ਰਿਲੀਜ਼ ਹੋਈ ਸੀ। ਇਹ ਤਾਂ ਕਹਿਣਾ ਪਵੇਗਾ ਕਿ ਇਸ ਫਿਲਮ ਰਾਹੀਂ ਨੀਰੂ ਤੇ ਸਰਤਾਜ ਦੀ ਜੋੜੀ ਨੇ ਇੱਕ ਵਾਰ ਫਿਰ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਇਸ ਤੋਂ ਪਹਿਲਾਂ ਫਿਲਮ 'ਕਲੀ ਜੋਟਾ' 'ਚ ਵੀ ਨੀਰੂ ਤੇ ਸਰਤਾਜ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਹ ਫਿਲਮ 2023 'ਚ ਰਿਲੀਜ਼ ਹੋਈ ਸੀ।