(Source: ECI/ABP News)
Neeru Bajwa: ਨੀਰੂ ਬਾਜਵਾ ਦੀ ਭੈਣ ਰੁਬੀਨਾ ਰਣਜੀਤ ਬਾਵਾ ਨਾਲ ਕਰੇਗੀ ਰੋਮਾਂਸ, ਇਸ ਪ੍ਰੋਜੈਕਟ 'ਚ ਦੋਵੇਂ ਇਕੱਠੇ ਆਉਣਗੇ ਨਜ਼ਰ
Ranjit Bawa: ਨੀਰੂ ਬਾਜਵਾ ਤੇ ਉਸ ਦੀ ਭੈਣ ਰੁਬੀਨਾ ਨੂੰ ਲੈਕੇ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ। ਰੁਬੀਨਾ ਬਾਜਵਾ ਰਣਜੀਤ ਬਾਵਾ ਨਾਲ ਜਲਦ ਹੀ ਸਕ੍ਰੀਨ 'ਤੇ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ।

Ranjit Bawa Rubina Bajwa: ਨੀਰੂ ਬਾਜਵਾ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ ਅਦਾਕਾਰਾ ਦੀ ਫਿਲਮ 'ਬੂਹੇ ਬਾਰੀਆਂ' ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਫਿਲਮ 'ਚ ਨੀਰੂ ਨੇ ਆਪਣੀ ਛੋਟੀ ਭੈਣ ਰੁਬੀਨਾ ਬਾਜਵਾ ਦੇ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ।
ਇਹ ਵੀ ਪੜ੍ਹੋ: ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਦੂਜੀ ਵਾਰ ਬਣਨ ਵਾਲੇ ਹਨ ਮੰਮੀ-ਡੈਡੀ? ਘਰ 'ਚ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ
ਹੁਣ ਨੀਰੂ ਬਾਜਵਾ ਤੇ ਉਸ ਦੀ ਭੈਣ ਰੁਬੀਨਾ ਨੂੰ ਲੈਕੇ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ। ਰੁਬੀਨਾ ਬਾਜਵਾ ਰਣਜੀਤ ਬਾਵਾ ਨਾਲ ਜਲਦ ਹੀ ਸਕ੍ਰੀਨ 'ਤੇ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਇੱਥੇ ਤੁਹਾਨੂੰ ਇਹ ਕਲੀਅਰ ਕਰ ਦਈਏ ਕਿ ਇਹ ਜੋੜੀ ਇਕੱਠੇ ਫਿਲਮ 'ਚ ਨਹੀਂ ਸਗੋਂ, ਬਾਵਾ ਦੇ ਅਗਲੇ ਗਾਣੇ 'ਚ ਨਜ਼ਰ ਆਉਣ ਵਾਲੀ ਹੈ। ਇਸ ਬਾਰੇ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ।
ਨੀਰੂ ਨੇ ਆਪਣੀ ਸੋਸ਼ਲ ਮੀਡੀਆ ਪੋਸਟ 'ਚ ਰਣਜੀਤ ਬਾਵਾ ਦੇ ਨਵੇਂ ਗਾਣੇ 'ਗਾਨੀ' ਦਾ ਪੋਸਟਰ ਸ਼ੇਅਰ ਕੀਤਾ ਹੈ। ਜਿਸ ਵਿੱਚ ਰੁਬੀਨਾ ਤੇ ਬਾਵਾ ਦੋਵੇਂ ਰੋਮਾਂਟਿਕ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਹ ਗਾਣਾ ਨੀਰੂ ਬਾਜਵਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਹੋਵੇਗਾ। ਦੱਸ ਦਈਏ ਕਿ ਇਹ ਗਾਣਾ 5 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਫੈਨਜ਼ ਬੇਸਵਰੀ ਦੇ ਨਾਲ ਇਸ ਨਵੇਂ ਗਾਣੇ ਦਾ ਇੰਤਜ਼ਾਰ ਕਰ ਰਹੇ ਹਨ। ਦੇਖੋ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਰਣਜੀਤ ਬਾਵਾ ਤੇ ਨੀਰੂ ਬਾਜਵਾ ਹਾਲ ਹੀ ਇਕੱਠੇ ਪੰਜਾਬੀ ਗਾਣੇ 'ਪੰਜਾਬ ਵਰਗੀ' 'ਚ ਨਜ਼ਰ ਆਏ ਸੀ। ਇਸ ਗੀਤ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਸ ਗੀਤ ਨੂੰ ਰਿਲੀਜ਼ ਹੁੰਦੇ ਹੀ ਮਿਲੀਅਨ 'ਚ ਵਿਊਜ਼ ਮਿਲੇ ਸੀ। ਇਸ ਤੋਂ ਬਾਅਦ ਹੁਣ ਰਣਜੀਤ ਬਾਵਾ ਫਿਰ ਨੀਰੂ ਨਾਲ ਕੰਮ ਕਰਨ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬੀ ਫਿਲਮਾਂ ਦੇ ਦੀਵਾਨੇ ਹੋ ਜਾਣ ਤਿਆਰ, ਇਸ ਅਕਤੂਬਰ ਇਹ ਫਿਲਮਾਂ ਹੋਣ ਜਾ ਰਹੀਆਂ ਰਿਲੀਜ਼, ਦੇਖੋ ਲਿਸਟ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
