![ABP Premium](https://cdn.abplive.com/imagebank/Premium-ad-Icon.png)
Neeru Bajwa: ਨੀਰੂ ਬਾਜਵਾ ਦੇ ਸੰਘਰਸ਼ ਦੇ ਦਿਨਾਂ ਦਾ ਵੀਡੀਓ ਆਇਆ ਸਾਹਮਣੇ, ਕਦੇ ਬਾਲੀਵੁੱਡ ਫਿਲਮਾਂ 'ਚ ਹੁੰਦੀ ਸੀ ਬੈਕਗਰਾਊਂਡ ਡਾਂਸਰ
Neeru Bajwa Old Video : ਨੀਰੂ ਬਾਜਵਾ ਦੇ ਪੁਰਾਣੇ ਦਿਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਾਫੀ ਜਵਾਨ ਲੱਗ ਰਹੀ ਹੈ। ਇਹ ਵੀਡੀਓ ਜੱਟ ਬੇਫਿਕਰਾ ਨਾਮ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਹੈ।
![Neeru Bajwa: ਨੀਰੂ ਬਾਜਵਾ ਦੇ ਸੰਘਰਸ਼ ਦੇ ਦਿਨਾਂ ਦਾ ਵੀਡੀਓ ਆਇਆ ਸਾਹਮਣੇ, ਕਦੇ ਬਾਲੀਵੁੱਡ ਫਿਲਮਾਂ 'ਚ ਹੁੰਦੀ ਸੀ ਬੈਕਗਰਾਊਂਡ ਡਾਂਸਰ neeru bajwa was a background dancer in bollywood movies her old video goes viral on social media Neeru Bajwa: ਨੀਰੂ ਬਾਜਵਾ ਦੇ ਸੰਘਰਸ਼ ਦੇ ਦਿਨਾਂ ਦਾ ਵੀਡੀਓ ਆਇਆ ਸਾਹਮਣੇ, ਕਦੇ ਬਾਲੀਵੁੱਡ ਫਿਲਮਾਂ 'ਚ ਹੁੰਦੀ ਸੀ ਬੈਕਗਰਾਊਂਡ ਡਾਂਸਰ](https://feeds.abplive.com/onecms/images/uploaded-images/2023/09/13/561913a1069607325155f5b7c80020021694591384553469_original.jpg?impolicy=abp_cdn&imwidth=1200&height=675)
Neeru Bajwa Old Video: ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਲਗਭਗ ਡੇਢ ਦਹਾਕੇ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੀ ਹੈ। ਉਨ੍ਹਾਂ ਦਾ ਨਾਮ ਟੌਪ ਦੇ ਪੰਜਾਬੀ ਕਲਾਕਾਰਾਂ ਵਿੱਚ ਸ਼ੁਮਾਰ ਹੈ। ਪਰ ਨੀਰੂ ਨੇ ਇਹ ਮੁਕਾਮ ਹਾਸਲ ਕਰਨ ਲਈ ਖੂਬ ਮੇਹਨਤ ਤੇ ਸੰਘਰਸ਼ ਕੀਤਾ ਹੈ। ਨੀਰੂ ਨੂੰ ਇਹ ਮੁਕਾਮ ਬਹੁਤ ਸੰਘਰਸ਼ਾਂ ਤੋਂ ਬਾਅਦ ਹਾਸਲ ਹੋਇਆ ਹੈ।
ਨੀਰੂ ਬਾਜਵਾ ਦੇ ਪੁਰਾਣੇ ਦਿਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਾਫੀ ਜਵਾਨ ਲੱਗ ਰਹੀ ਹੈ। ਇਹ ਵੀਡੀਓ ਜੱਟ ਬੇਫਿਕਰਾ ਨਾਮ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਹੈ। ਇਹ ਵੀਡੀਓ ਸਾਲ 1995 'ਚ ਆਈ ਹਿੰਦੀ ਫਿਲਮ 'ਬੇਕਾਬੂ' ਦਾ ਹੈ। ਇਸ ਵੀਡੀਓ 'ਚ ਇੱਕ ਗਾਣੇ ਵਿੱਚ ਨੀਰੂ ਨੂੰ ਬੈਕਗਰਾਊਂਡ 'ਚ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਨੀਰੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਸੇ ਫਿਲਮ ਤੋਂ ਕੀਤੀ ਸੀ। ਦੇਖੋ ਇਹ ਵੀਡੀਓ;
View this post on Instagram
ਇਸ ਬਾਰੇ ਹਾਲ ਹੀ 'ਚ ਦਿੱਤੇ ਇੱਕ ਇੰਟਰਵਿਊ 'ਚ ਨੀਰੂ ਨੇ ਗੱਲ ਕੀਤੀ ਸੀ। ਉਨ੍ਹਾਂ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਸੀ, 'ਇਹ ਮੇਰੀ ਜ਼ਿੰਦਗੀ ਦਾ ਪਹਿਲਾ ਕੰਮ ਸੀ। ਮੈਨੂੰ ਫਿਲਮ 'ਚ ਬੈਕਗਰਾਊਂਡ ਡਾਂਸਰ ਬਣ ਕੇ ਬਹੁਤ ਮਜ਼ਾ ਆਇਆ ਸੀ।'
ਕਾਬਿਲੇਗ਼ੌਰ ਹੈ ਕਿ ਅੱਜ ਨੀਰੂ ਬਾਜਵਾ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੀ ਹੈ। ਉਨ੍ਹਾਂ ਦੀ ਇਸ ਸਾਲ 'ਕਲੀ ਜੋਟਾ' ਰਿਲੀਜ਼ ਹੋਈ ਸੀ, ਜਿਸ ਵਿੱਚ ਉਨ੍ਹਾਂ ਦੀ ਐਕਟਿੰਗ ਦੀ ਖੂਬ ਤਾਰੀਫ ਹੋਈ ਸੀ । ਇਸ ਦੇ ਨਾਲ ਨੀਰੂ ਬਾਜਵਾ ਦੀ ਫਿਲਮ 'ਬੂਹੇ ਬਾਰੀਆਂ' ਵੀ ਰਿਲੀਜ਼ ਲਈ ਤਿਆਰ ਹੈ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)