ਪੜਚੋਲ ਕਰੋ
ਇਸ ਵਾਰ ਖ਼ਤਰਨਾਕ ਹੋਏਗਾ ਬਿੱਗ ਬੌਸ ਦੇ ‘ਵੀਕ ਐਂਡ ਕਾ ਵਾਰ’

ਮੁੰਬਈ: ਬਿੱਗ ਬੌਸ ‘ਚ ਇਸ ਹਫ਼ਤੇ ਸਲਮਾਨ ਖ਼ਾਨ ਘਰਦਿਆਂ ਦੀ ਚੰਗੀ ਕਲਾਸ ਲੈਣਗੇ। ਸੋਸ਼ਲ ਮੀਡੀਆ ‘ਤੇ ਇਸ ਦੀ ਇੱਕ ਝਲਕ ਵਾਇਰਲ ਹੋ ਰਹੀ ਹੈ। ਇਸ ਵਾਰ ਤਾਂ ਸ਼ੋਅ ‘ਚ ਕਾਜੋਲ ਵੀ ਗੈਸਟ ਬਣ ਕੇ ਆ ਰਹੀ ਹੈ, ਜਿਸ ਨੂੰ ਦੇਖ ਕੇ ਦੀਪਕ ਤੇ ਉਰਵਸ਼ੀ ‘ਤੇ ਐਕਟਿੰਗ ਦਾ ਬੁਖਾਰ ਚੜ੍ਹਣ ਵਾਲਾ ਹੈ। ਐਵੀਕਸ਼ਨ ਦੀ ਗੱਲ ਕੀਤੀ ਜਾਏ ਤਾਂ ‘ਦ ਖ਼ਬਰੀ’ ਦੇ ਇੱਕ ਟਵੀਟ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਸ਼ੋਅ ਚੋਂ ਇਸ ਵਾਰ ਨੇਹਾ ਪੇਂਡਸੇ ਬਾਹਰ ਹੋਣ ਵਾਲੀ ਹੈ ਤੇ ਉਹ ਸਲਮਾਨ ਨਾਲ ਸਟੇਜ ਸ਼ੇਅਰ ਕਰੇਗੀ। ਨੇਹਾ ਦੀਪਿਕਾ ਨੂੰ ਚੰਗਾ ਖੇਡਣ ਦੀ ਸਲਾਹ ਵੀ ਦਵੇਗੀ।
ਉਂਝ ਨੇਹਾ ਦੇ ਇੰਨੀ ਜਲਦੀ ਬਾਹਰ ਜਾਣ ਨਾਲ ਸਭ ਨੂੰ ਜ਼ਬਰਦਸਤ ਝਟਕਾ ਮਿਲਣ ਵਾਲਾ ਹੈ। ਜਿਸ ਨਾਲ ਘਰ ‘ਚ ਰਹਿ ਰਹੇ ਸੈਲੇਬਸ ਦੀਆਂ ਵੀ ਅੱਖਾਂ ਖੁੱਲ੍ਹ ਜਾਣਗੀਆਂ ਕਿ ਘਰ ‘ਚ ਰਹਿਣਾ ਐਨਾ ਵੀ ਸੌਖਾ ਨਹੀਂ।Exclusive and #Confirmed#NehaPendse has been eliminated from the house,
Elimination happened just now, Tukka turned correct — The Khabri (@TheKhbri) October 12, 2018
ਉੱਧਰ ਦੂਜੇ ਪਾਸੇ ਵੱਡਾ ਧਮਾਕਾ ਸ਼ੋਅ ‘ਚ ਅਨੂਪ ਤੇ ਸ਼੍ਰੀਸੰਤ ਦੀ ਵਾਈਲਡ ਕਾਰਡ ਐਂਟਰੀ ਨਾਲ ਹੋਵੇਗਾ। ਦ ਖ਼ਬਰੀ ਦੀ ਇੱਕ ਹੋਰ ਪੋਸਟ ਤੋਂ ਖੁਲਾਸਾ ਹੋਇਆ ਹੈ ਕਿ ਸ਼ੋਅ ‘ਚ ਇਸ ਵਾਰ ਅਨੂਪ ਜਲੋਟਾ ਤੇ ਸ਼੍ਰੀਸੰਤ ਨੂੰ ਸਿੱਧਾ ਬਿੱਗ ਬੌਸ ਦੇ ਘਰ ‘ਚ ਰੀ-ਐਂਟਰੀ ਮਿਲ ਰਹੀ ਹੈ। ਇਸ ਨਾਲ ਗੇਮ ਦਾ ਰੋਮਾਂਚ ਹੋਰ ਵਧ ਜਾਵੇਗਾ।#BB12 #Exclusive #NehaPendse came on stage with Salman Khan
She adviced #Dipika to play well Salman Entry on #LoveRatri song #Tarara — The Khabri (@TheKhbri) October 12, 2018
#BB12 #BIGGBOSS12 #SreeSanth #Anup and a Wild Card will enter House this week
Jodi Concept will Also Be broken This Week. — The Khabri (@TheKhbri) October 12, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















