ਪੜਚੋਲ ਕਰੋ
ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਇਆ ਨਾਈਜੀਰੀਅਨ ਰੈਪਰ : ਲਾਈਵ ਸ਼ੋਅ 'ਚ ਨਾਮ ਲੈ ਕੇ ਰੋ ਪਿਆ Burna Boy
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਹੀ ਨਹੀਂ ਦੁਨੀਆ ਭਰ 'ਚ ਸੋਗ ਦੀ ਲਹਿਰ ਹੈ। ਅਜਿਹਾ ਹੀ ਇੱਕ ਵੀਡੀਓ ਨਾਈਜੀਰੀਆ ਦੇ ਮਸ਼ਹੂਰ ਰੈਪਰ ਬਰਨਾ ਬੁਆਏ ਦਾ ਸਾਹਮਣੇ ਆਇਆ ਹੈ।
![ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਇਆ ਨਾਈਜੀਰੀਅਨ ਰੈਪਰ : ਲਾਈਵ ਸ਼ੋਅ 'ਚ ਨਾਮ ਲੈ ਕੇ ਰੋ ਪਿਆ Burna Boy Nigerian megastar Burna Boy Pays Tribute To Sidhu Moose Wala , share snippet of their collaboration ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਇਆ ਨਾਈਜੀਰੀਅਨ ਰੈਪਰ : ਲਾਈਵ ਸ਼ੋਅ 'ਚ ਨਾਮ ਲੈ ਕੇ ਰੋ ਪਿਆ Burna Boy](https://feeds.abplive.com/onecms/images/uploaded-images/2022/06/04/3b694f9758f2b6ebfb0e90ee3059717e_original.jpg?impolicy=abp_cdn&imwidth=1200&height=675)
Burna Boy
ਨਵੀਂ ਦਿੱਲੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਹੀ ਨਹੀਂ ਦੁਨੀਆ ਭਰ 'ਚ ਸੋਗ ਦੀ ਲਹਿਰ ਹੈ। ਅਜਿਹਾ ਹੀ ਇੱਕ ਵੀਡੀਓ ਨਾਈਜੀਰੀਆ ਦੇ ਮਸ਼ਹੂਰ ਰੈਪਰ ਬਰਨਾ ਬੁਆਏ ਦਾ ਸਾਹਮਣੇ ਆਇਆ ਹੈ। ਲਾਈਵ ਸ਼ੋਅ ਦੌਰਾਨ ਉਹ ਸਿੱਧੂ ਮੂਸੇਵਾਲਾ ਦਾ ਨਾਂ ਲੈਂਦੇ ਹੋਏ ਭਾਵੁਕ ਹੋ ਗਏ।
ਇਥੋਂ ਤੱਕ ਕਿ ਉਸ ਦਾ ਰੋਣਾ ਵੀ ਨਿਕਲ ਗਿਆ। ਬਾਅਦ ਵਿੱਚ ਉਨ੍ਹਾਂ ਨੇ ਮੂਸੇਵਾਲਾ ਦੇ ਸਿਗ੍ਰੇਚਰ ਸਟਾਇਲ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਜਿਸ 'ਚ ਉਸ ਨੇ ਆਪਣੇ ਪੱਟ 'ਤੇ ਥਾਪੀ ਮਾਰ ਕੇ ਹਵਾ 'ਚ ਹੱਥ ਲਹਿਰਾਇਆ। ਇਸ ਦੌਰਾਨ ਸ਼ੋਅ 'ਚ ਮੌਜੂਦ ਦਰਸ਼ਕ ਵੀ ਭਾਵੁਕ ਹੋ ਗਏ।
ਮੂਸੇਵਾਲਾ ਨਾਲ ਮਿਕਸਟੇਪ 'ਤੇ ਕੰਮ ਰਹੇ ਸੀ ਕੰਮ
ਸਿੱਧੂ ਮੂਸੇਵਾਲਾ ਅਤੇ ਨਾਈਜੀਰੀਅਨ ਰੈਪਰ ਬਰਨਾ ਬੁਆਏ ਮਿਕਸਟੇਪ 'ਤੇ ਕੰਮ ਕਰ ਰਹੇ ਸਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਨੂੰ ਗਹਿਰਾ ਦੁੱਖ ਪਹੁੰਚਿਆ ਹੈ। ਉਸਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਪਾਈ ਸੀ ਕਿ ਹੁਣ ਉਹ ਸਵਰਗ ਵਿੱਚ ਇਸ ਮਿਕਸਟੇਪ ਨੂੰ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਮੂਸੇਵਾਲਾ ਨੇ ਮੈਨੂੰ ਪ੍ਰੇਰਨਾ ਦਿੱਤੀ। ਇੱਕ ਲੀਜੇਂਡ ਦੀ ਮੌਤ ਹੋ ਗਈ ਹੈ। ਉਨ੍ਹਾਂ ਮੂਸੇਵਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ।
ਪਿਤਾ ਨੇ ਵੀ ਸਿਗ੍ਰੇਚਰ ਸਟਾਇਲ ਵਿੱਚ ਦਿੱਤੀ ਅੰਤਿਮ ਵਿਦਾਈ
ਇਸ ਤੋਂ ਪਹਿਲਾਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਆਪਣੇ ਸਿਗ੍ਰੇਚਰ ਸਟਾਇਲ ਵਿੱਚ ਪੁੱਤਰ ਨੂੰ ਵਿਦਾਈ ਦਿੱਤੀ ਸੀ। 30 ਮਈ ਨੂੰ ਮੂਸੇਵਾਲਾ ਦੇ ਅੰਤਿਮ ਸਸਕਾਰ ਦੌਰਾਨ ਫ਼ੈਨਜ ਦੀ ਭੀੜ ਦੇਖ ਕੇ ਪਿਤਾ ਭਾਵੁਕ ਹੋ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਕਾਰ 'ਚ ਖੜ੍ਹੇ ਹੋ ਕੇ ਮੂਸੇਵਾਲਾ ਦੇ ਅੰਦਾਜ਼ 'ਚ ਫ਼ੈਨਜ ਦਾ ਧੰਨਵਾਦ ਕੀਤਾ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)