Ammy Virk: ਐਮੀ ਵਿਰਕ ਤੇ ਤਾਨੀਆ ਦੀ ਲਵ ਮੈਰਿਜ ਕਰਨ ਵਾਲਿਆਂ ਨੂੰ ਸਲਾਹ, ਕਿਹਾ- ਜੇ ਨਿਭਾ ਨਹੀਂ ਸਕਦੇ ਤਾਂ..
Tania Ammy Virk; ਤਾਨੀਆ ਤੇ ਐਮੀ ਨੇ ਕਿਹਾ ਕਿ ਲਵ ਮੈਰਿਜ ਲਈ ਮਾਪਿਆਂ ਦੀ ਸਹਿਮਤੀ ਲੈਣਾ ਬੇਹੱਦ ਜ਼ਰੂਰੀ ਹੈ। ਘਰ ਦਿਆਂ ਦੀ ਸਹਿਮਤੀ ਤੋਂ ਬਿਨਾਂ ਵਿਆਹ ਨਹੀਂ ਕਰਾਉਣਾ ਚਾਹੀਦਾ। ਜੇ ਤੁਸੀਂ ਘਰ ਦਿਆਂ ਨੂੰ ਮਨਾ ਸਕਦੇ ਹੋ ਤਾਂ ਹੀ ਪਿਆਰ ਕਰੋ
Ammy Virk Tania On Love Marriage: ਐਮੀ ਵਿਰਕ ਤੇ ਤਾਨੀਆ ਦੀ ਫ਼ਿਲਮ ‘ਓਏ ਮੱਖਣਾ’ ਹਿੱਟ ਹੋ ਗਈ ਹੈ। ਦੁਨੀਆ ਭਰ ‘ਚ ਪੰਜਾਬੀਆਂ ਵੱਲੋਂ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ। ਹੁਣ ਐਮੀ ਤੇ ਤਾਨੀਆ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਇਹ ਦੋਵੇਂ ਕਲਾਕਾਰ ਆਪਣੇ ਫ਼ੈਨਜ਼ ਨੂੰ ਲਵ ਲਾਈਫ਼ ਬਾਰੇ ਸਲਾਹ ਦਿੰਦੇ ਨਜ਼ਰ ਆ ਰਹੇ ਹਨ। ਜੀ ਹਾਂ, ਜਿਹੜੇ ਲੋਕ ਕਿਸੇ ਨੂੰ ਪਿਆਰ ਕਰਦੇ ਹਨ, ਜਾਂ ਉਨ੍ਹਾਂ ਦਾ ਕੋਈ ਬੁਆਏਫਰੈਂਡ ਜਾਂ ਗਰਲਫਰੈਂਡ ਹੈ, ਇਹ ਉਨ੍ਹਾਂ ਲਈ ਸਪੈਸ਼ਲ ਸਲਾਹ ਹੈ, ਜੋ ਐਮੀ ਤੇ ਤਾਨੀਆ ਦੇ ਰਹੇ ਹਨ।
‘ਓਏ ਮੱਖਣਾ’ ਸਟਾਰ ਤਾਨੀਆ ਵੀਡੀਓ ‘ਚ ਕਹਿੰਦੀ ਨਜ਼ਰ ਆ ਰਹੀ ਹੈ ਕਿ ਅੱਜ ਕੱਲ ਅਜਿਹਾ ਜ਼ਮਾਨਾ ਹੈ ਕਿ ਹਰ ਕਿਸੇ ਦਾ ਕਿਸੇ ਨਾ ਕਿਸੇ ਨਾਲ ਚੱਕਰ ਚੱਲ ਰਿਹਾ ਹੈ। ਹਰ ਕਿਸੇ ਦਾ ਬੁਆਏਫਰੈਂਡ ਜਾਂ ਗਰਲਫਰੈਂਡ ਹੈ। ਪਰ ਕਈ ਲੋਕ ਪਿਆਰ ਤਾਂ ਕਰ ਲੈਂਦੇ ਹਨ, ਪਰ ਵਿਆਹ ਦੀ ਗੱਲ ਤੋਂ ਪਿੱਛੇ ਹਟ ਜਾਂਦੇ ਹਨ। ਇਹ ਗਲਤ ਹੈ। ਜੇ ਤੁਸੀਂ ਨਿਭਾ ਨਹੀਂ ਸਕਦੇ ਤਾਂ ਪਿਆਰ ਕਰਨਾ ਹੀ ਨਹੀਂ ਚਾਹੀਦਾ ਅਤੇ ਜੇ ਪਿਆਰ ਕਰ ਲਿਆ ਹੈ ਤਾਂ ਉਸ ਨੂੰ ਅਖੀਰ ਤੱਕ ਨਿਭਾਉਣ ਦਾ ਦਮ ਰੱਖੋ।
ਇਸ ਦੇ ਨਾਲ ਹੀ ਤਾਨੀਆ ਤੇ ਐਮੀ ਨੇ ਇਹ ਵੀ ਕਿਹਾ ਕਿ ਲਵ ਮੈਰਿਜ ਲਈ ਮਾਪਿਆਂ ਦੀ ਸਹਿਮਤੀ ਲੈਣਾ ਬੇਹੱਦ ਜ਼ਰੂਰੀ ਹੈ। ਘਰ ਦਿਆਂ ਦੀ ਸਹਿਮਤੀ ਤੋਂ ਬਿਨਾਂ ਵਿਆਹ ਨਹੀਂ ਕਰਾਉਣਾ ਚਾਹੀਦਾ। ਜੇ ਤੁਸੀਂ ਘਰ ਦਿਆਂ ਨੂੰ ਮਨਾ ਸਕਦੇ ਹੋ ਤਾਂ ਹੀ ਪਿਆਰ ਦੇ ਚੱਕਰ ‘ਚ ਪਵੋ, ਨਹੀਂ ਤਾਂ ਰਹਿਣ ਦਿਓ। ਦੇਖੋ ਵੀਡੀਓ;
View this post on Instagram
ਦੱਸ ਦਈਏ ਕਿ ਐਮੀ ਵਿਰਕ ਤੇ ਤਾਨੀਆ ਦੀ ਜੋੜੀ ਹਾਲ ਹੀ ‘ਚ ਫ਼ਿਲਮ ‘ਓਏ ਮੱਖਣਾ’ ‘ਚ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਇਹ ਦੋਵੇਂ ਕਲਾਕਾਰ ‘ਸੁਫਨਾ’ ਤੇ ‘ਕਿਸਮਤ’ ਫ਼ਿਲਮ ‘ਚ ਇਕੱਠੇ ਨਜ਼ਰ ਆ ਚੁੱਕੇ ਹਨ। ਵੱਡੇ ਪਰਦੇ ‘ਤੇ ਦਰਸ਼ਕ ਐਮੀ ਤੇ ਤਾਨੀਆ ਦੀ ਜੋੜੀ ਨੂੰ ਕਾਫ਼ੀ ਪਸੰਦ ਕਰਦੇ ਹਨ।