ਪੜਚੋਲ ਕਰੋ
Advertisement
Pan Masala Ad : ਅਮਿਤਾਭ, ਰਣਵੀਰ, ਅਜੇ ਅਤੇ ਸ਼ਾਹਰੁਖ ਖਿਲਾਫ FIR ਦਰਜ, ਪਾਨ ਮਸਾਲਾ ਵਿਗਿਆਪਨ ਨਾਲ ਵਧੀਆਂ ਮੁਸ਼ਕਲਾਂ
ਬਾਲੀਵੁੱਡ ਦੇ ਮਸ਼ਹੂਰ ਐਕਟਰ ਬਿੱਗ ਬੀ, ਅਮਿਤਾਭ ਬੱਚਨ, ਅਜੇ ਦੇਵਗਨ, ਕਿੰਗ ਖਾਨ ਸ਼ਾਹਰੁਖ ਅਤੇ ਰਣਵੀਰ ਸਿੰਘ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਦਰਅਸਲ, ਚਾਰਾਂ 'ਤੇ ਇਹ ਐਫਆਈਆਰ ਪਾਨ ਮਸਾਲਾ ਦੇ ਇਸ਼ਤਿਹਾਰ ਨੂੰ ਲੈ ਕੇ ਕੀਤੀ ਗਈ ਹੈ।
Pan Masala Ad : ਬਾਲੀਵੁੱਡ ਦੇ ਮਸ਼ਹੂਰ ਐਕਟਰ ਬਿੱਗ ਬੀ, ਅਮਿਤਾਭ ਬੱਚਨ, ਅਜੇ ਦੇਵਗਨ, ਕਿੰਗ ਖਾਨ ਸ਼ਾਹਰੁਖ ਅਤੇ ਰਣਵੀਰ ਸਿੰਘ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਦਰਅਸਲ, ਚਾਰਾਂ 'ਤੇ ਇਹ ਐਫਆਈਆਰ ਪਾਨ ਮਸਾਲਾ ਦੇ ਇਸ਼ਤਿਹਾਰ ਨੂੰ ਲੈ ਕੇ ਕੀਤੀ ਗਈ ਹੈ। ਦੱਸ ਦਈਏ ਕਿ ਬਿਹਾਰ ਦੇ ਮੁਜ਼ੱਫਰਪੁਰ 'ਚ ਰਹਿਣ ਵਾਲੇ ਸਮਾਜਿਕ ਕਾਰਕੁਨਾਂ ਨੇ ਇਨ੍ਹਾਂ ਸਾਰੇ ਕਲਾਕਾਰਾਂ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਹੈ।
ਸਮਾਜਿਕ ਕਾਰਕੁਨ ਤਮੰਨਾ ਹਾਸ਼ਮੀ ਨੇ ਰਣਵੀਰ ਸਿੰਘ, ਅਜੇ ਦੇਵਗਨ, ਸ਼ਾਹਰੁਖ ਖਾਨ ਅਤੇ ਅਮਿਤਾਭ ਬੱਚਨ ਦੇ ਖਿਲਾਫ ਧਾਰਾ 467, 468, 439 ਅਤੇ 120ਬੀ ਦੇ ਤਹਿਤ ਮਾਮਲਾ ਦਰਜ ਕਰਵਾਇਆ ਹੈ। ਇਸ ਦੇ ਨਾਲ ਹੀ ਚਾਰਜਸ਼ੀਟ 'ਚ ਇਨ੍ਹਾਂ ਚਾਰਾਂ ਸਿਤਾਰਿਆਂ 'ਤੇ ਪੈਸਿਆਂ ਦੇ ਲਾਲਚ 'ਚ ਆਪਣੇ ਸਟਾਰਡਮ ਦੀ ਦੁਰਵਰਤੋਂ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਇਕ ਰਿਪੋਰਟ ਮੁਤਾਬਕ ਇਸ ਮਾਮਲੇ ਦੀ ਸੁਣਵਾਈ 27 ਮਈ ਨੂੰ ਹੋਵੇਗੀ।
ਇਸ ਲਈ ਕਰਵਾਈ ਗਈ ਐਫ.ਆਈ.ਆਰ
ਤਮੰਨਾ ਨੇ ਦੱਸਿਆ ਕਿ ਇਨ੍ਹਾਂ ਸਿਤਾਰਿਆਂ ਨੇ ਆਪਣੀ ਪਾਪੁਲੈਰਿਟੀ ਦਾ ਪੂਰਾ ਫਾਇਦਾ ਉਠਾਇਆ ਹੈ। ਇਨ੍ਹਾਂ ਲੋਕਾਂ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਆਪਣਾ ਆਡਿਅਲ ਸਮਝਦੇ ਹਨ। ਅਜਿਹੇ 'ਚ ਇਹ ਸਿਤਾਰੇ ਜੋ ਕਰਦੇ ਹਨ, ਉਸਨੂੰ ਹੀ ਇਹ ਲੋਕ ਫਾਲੋ ਕਰਦੇ ਹਨ। ਅਜਿਹੇ 'ਚ ਸਿਤਾਰਿਆਂ ਦੇ ਅਜਿਹੇ ਇਸ਼ਤਿਹਾਰਾਂ ਦਾ ਉਨ੍ਹਾਂ 'ਤੇ ਗਲਤ ਪ੍ਰਭਾਵ ਪਵੇਗਾ।
ਬਿੱਗ ਬੀ ਨੇ ਕੀਤਾ ਬੈਕਆਊਟ
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਬੱਚਨ ਨੇ ਆਪਣੇ ਜਨਮਦਿਨ 'ਤੇ ਬਿਆਨ ਜਾਰੀ ਕੀਤਾ ਸੀ ਕਿ ਉਨ੍ਹਾਂ ਨੇ ਆਪਣਾ ਕਰਾਰ ਖਤਮ ਕਰ ਦਿੱਤਾ ਹੈ। ਉਸ ਨੇ ਕਿਹਾ ਸੀ ਕਿ ਕਮਲਾ ਪਸੰਦ ਦਾ ਇਸ਼ਤਿਹਾਰ ਪ੍ਰਸਾਰਣ ਤੋਂ ਕੁਝ ਦਿਨ ਬਾਅਦ ਕੰਪਨੀ ਨਾਲ ਗੱਲ ਕਰਕੇ ਉਸ ਨੇ ਇਸ਼ਤਿਹਾਰ ਵਾਲਾ ਇਕਰਾਰਨਾਮਾ ਖਤਮ ਕਰ ਦਿੱਤਾ ਅਤੇ ਪ੍ਰਮੋਸ਼ਨ ਫੀਸ ਵੀ ਵਾਪਸ ਕਰ ਦਿੱਤੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement