(Source: ECI/ABP News/ABP Majha)
Pankaj Udhas: ਪੰਕਜ ਉਧਾਸ ਨੂੰ ਮੁੰਬਈ ਪੁਲਿਸ ਦੇਵੇਗੀ ਆਖਰੀ ਸਲਾਮੀ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਗ਼ਜ਼ਲ ਗਾਇਕ ਦਾ ਅੰਤਿਮ ਸਸਕਾਰ
Pankaj Udhas Funeral Updates: ਕੱਲ੍ਹ ਗ਼ਜ਼ਲ ਸਮਰਾਟ ਪੰਕਜ ਉਧਾਸ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਗਾਇਕ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜਾਣੋ ਕਿ ਇਹ ਕਦੋਂ ਅਤੇ ਕਿੱਥੇ ਹੋਵੇਗਾ।
Pankaj Udhas Funeral Updates: ਬਾਲੀਵੁੱਡ ਦੇ 'ਗ਼ਜ਼ਲ ਸਮਰਾਟ' ਯਾਨੀ ਪੰਕਜ ਉਧਾਸ ਅੱਜ ਪੰਚਤੱਤ ਵਿੱਚ ਵਿਲੀਨ ਹੋਣ ਜਾ ਰਹੇ ਹਨ। ਗਾਇਕ ਦੇ ਦੇਹਾਂਤ 'ਤੇ ਇਸ ਸਮੇਂ ਪੂਰੇ ਦੇਸ਼ ਦੀਆਂ ਅੱਖਾਂ ਨਮ ਹਨ। ਸ਼ਰਧਾਂਜਲੀ ਦੇਣ ਲਈ ਕਈ ਮਸ਼ਹੂਰ ਹਸਤੀਆਂ ਵੀ ਗਾਇਕ ਦੇ ਘਰ ਪਹੁੰਚ ਰਹੀਆਂ ਹਨ। ਕੱਲ੍ਹ ਯਾਨੀ 26 ਫਰਵਰੀ ਨੂੰ ਪੰਕਜ ਉਧਾਸ ਦਾ 72 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਇਸ ਗੱਲ ਦੀ ਜਾਣਕਾਰੀ ਗਾਇਕ ਦੀ ਬੇਟੀ ਨੇ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨੂੰ ਦਿੱਤੀ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 3 ਤੋਂ 5 ਵਜੇ ਦਰਮਿਆਨ ਕੀਤਾ ਜਾਵੇਗਾ। ਜਾਣੋ ਇਸਦੇ ਪੂਰੇ ਵੇਰਵੇ
ਪੰਕਜ ਉਧਾਸ ਦਾ ਅੰਤਿਮ ਸੰਸਕਾਰ ਕਿੱਥੇ ਹੋਵੇਗਾ?
ਪੂਰਾ ਦੇਸ਼ ਦੁਖੀ ਹਿਰਦੇ ਨਾਲ ਪੰਕਜ ਉਧਾਸ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੇ ਅੰਤਿਮ ਸੰਸਕਾਰ ਸਬੰਧੀ ਵੀ ਜਾਣਕਾਰੀ ਸਾਹਮਣੇ ਆਈ। ਪੰਕਜ ਉਧਾਸ ਦੀ ਬੇਟੀ ਨੇ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ 'ਚ ਉਨ੍ਹਾਂ ਨੇ ਲਿਖਿਆ, ਮੇਰੇ ਪਿਤਾ ਦਾ ਅੰਤਿਮ ਸੰਸਕਾਰ 3 ਤੋਂ 5 ਵਜੇ ਦੇ ਵਿਚਕਾਰ ਮੁੰਬਈ ਦੇ ਵਰਲੀ ਸਥਿਤ ਹਿੰਦੂ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ।
View this post on Instagram
ਗ਼ਜ਼ਲ ਸਮਰਾਟ ਨੂੰ ਮੁੰਬਈ ਪੁਲਿਸ ਦੇਵੇਗੀ ਅੰਤਿਮ ਸਲਾਮੀ
ਪੰਕਜ ਉਧਾਸ ਦੀ ਮ੍ਰਿਤਕ ਦੇਹ ਫਿਲਹਾਲ ਮੁੰਬਈ ਸਥਿਤ ਉਨ੍ਹਾਂ ਦੇ ਘਰ ਹੈ। ਜਿੱਥੋਂ ਉਨ੍ਹਾਂ ਨੂੰ ਮੁੰਬਈ ਦੇ ਵਰਲੀ ਸਥਿਤ ਹਿੰਦੂ ਸ਼ਮਸ਼ਾਨਘਾਟ ਲਿਜਾਇਆ ਜਾਵੇਗਾ। ਇਸ ਦੇ ਲਈ ਪੂਜਾ ਸ਼ੁਰੂ ਹੋ ਗਈ ਹੈ ਅਤੇ ਪੰਡਿਤ ਜੀ ਮੰਤਰ ਦਾ ਜਾਪ ਕਰ ਰਹੇ ਹਨ। ਗਾਇਕ ਦੀ ਮ੍ਰਿਤਕ ਦੇਹ ਨੂੰ ਹਿੰਦੂ ਸ਼ਮਸ਼ਾਨਘਾਟ ਲਿਜਾਣ ਤੋਂ ਪਹਿਲਾਂ ਮੁੰਬਈ ਪੁਲਿਸ ਉਨ੍ਹਾਂ ਨੂੰ ਅੰਤਿਮ ਸਲਾਮੀ ਦੇਵੇਗੀ ਅਤੇ ਫਿਰ ਤਿਰੰਗੇ ਵਿੱਚ ਲਪੇਟ ਕੇ ਅੰਤਿਮ ਸੰਸਕਾਰ ਲਈ ਲਿਜਾਇਆ ਜਾਵੇਗਾ।
ਇਹ ਸੈਲੇਬਸ ਪੰਕਜ ਉਧਾਸ ਨੂੰ ਸ਼ਰਧਾਂਜਲੀ ਦੇਣ ਪਹੁੰਚੇ
ਪੰਕਜ ਉਧਾਸ ਦੇ ਅੰਤਿਮ ਸੰਸਕਾਰ ਲਈ ਕਈ ਉੱਘੀਆਂ ਹਸਤੀਆਂ ਉਨ੍ਹਾਂ ਦੇ ਘਰ ਪਹੁੰਚੀਆਂ ਹਨ। ਜਿਸ ਵਿੱਚ ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਵੀ ਸ਼ਾਮਿਲ ਹੈ। ਇਨ੍ਹਾਂ ਤੋਂ ਇਲਾਵਾ ਸੁਨੀਲ ਗਾਵਸਕਰ, ਵਿਦਿਆ ਬਾਲਨ, ਸ਼ੰਕਰ ਮਹਾਦੇਵਨ ਸਮੇਤ ਕਈ ਮਸ਼ਹੂਰ ਗ਼ਜ਼ਲ ਗਾਇਕ ਨੂੰ ਵਿਦਾਈ ਦੇਣ ਪਹੁੰਚੇ।
ਗਾਇਕੀ ਲਈ ਉਧਾਸ ਨੂੰ ਪਹਿਲਾ ਇਨਾਮ ਮਿਿਲਿਆਂ ਸੀ 51 ਰੁਪਏ
ਪੰਕਜ ਉਧਾਸ ਆਪਣੇ ਪਿਤਾ ਅਤੇ ਭਰਾ ਦੇ ਮਾਰਗ 'ਤੇ ਚੱਲਦੇ ਹੋਏ ਸੰਗੀਤ ਦੀ ਦੁਨੀਆ ਵਿੱਚ ਸ਼ਾਮਲ ਹੋਏ। ਹਾਲਾਂਕਿ ਉਹ ਡਾਕਟਰ ਬਣਨਾ ਚਾਹੁੰਦਾ ਸੀ। ਪਰ ਗਾਇਕੀ ਨੇ ਉਸ ਨੂੰ ਗ਼ਜ਼ਲ ਬਾਦਸ਼ਾਹ ਬਣਾ ਦਿੱਤਾ। ਪੰਕਜ ਉਧਾਸ ਨੂੰ ਆਪਣੇ ਲੰਬੇ ਕਰੀਅਰ 'ਚ ਪਦਮਸ਼੍ਰੀ ਐਵਾਰਡ ਵਰਗੇ ਕਈ ਵੱਡੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ।