Parineeti Chopra: ਪਰਿਣੀਤੀ ਚੋਪੜਾ-ਰਾਘਵ ਚੱਢਾ ਦਾ ਅਣਦੇਖਿਆ ਵੀਡੀਓ ਆਇਆ ਸਾਹਮਣੇ, ਮੰਗਣੀ 'ਚ ਇੱਕ ਦੂਜੇ ਨਾਲ ਰੱਜ ਕੇ ਕੀਤਾ ਸੀ ਡਾਂਸ
Parineeti Chopra Raghav Chadha: ਪਰਿਣੀਤੀ ਚੋਪੜਾ-ਰਾਘਵ ਚੱਢਾ ਨੇ ਹਾਲ ਹੀ ਚ ਮੰਗਣੀ ਕੀਤੀ। ਸੋਸ਼ਲ ਮੀਡੀਆ 'ਤੇ ਇਸ ਜੋੜੇ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਤਾਜ਼ਾ ਵੀਡੀਓ 'ਚ ਇਹ ਜੋੜਾ ਡਾਂਸ ਕਰਦਾ ਨਜ਼ਰ ਆ ਰਿਹਾ ਹੈ
Raghav Chadha Parineeti Chopra Engagement: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਇਸ ਜੋੜੇ ਨੇ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਕਰੀਬੀ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ 'ਚ ਮੰਗਣੀ ਕੀਤੀ ਸੀ। ਇਸ ਖਾਸ ਦਿਨ 'ਤੇ ਪਰਿਣੀਤੀ ਅਤੇ ਰਾਘਵ ਨੇ ਇਕ-ਦੂਜੇ ਨਾਲ ਕਾਫੀ ਤਸਵੀਰਾਂ ਕਲਿੱਕ ਕੀਤੀਆਂ ਅਤੇ ਨਾਲ ਹੀ ਆਪਣੀ ਮੰਗਣੀ ਦਾ ਜਸ਼ਨ ਮਨਾਇਆ। ਇਸ ਸਮੇਂ ਇਸ ਜੋੜੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਦੋਵੇਂ ਖੁੱਲ੍ਹ ਕੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਪਰਿਣੀਤੀ ਚੋਪੜਾ ਅਤੇ ਰਾਘਵ ਨੇ ਆਪਣੀ ਮੰਗਣੀ 'ਚ ਡਾਂਸ ਕੀਤਾ
ਵੀਡੀਓ ਵਿੱਚ, ਪਰਿਣੀਤੀ ਚੋਪੜਾ ਡਾਂਸ ਫਲੋਰ 'ਤੇ ਆਪਣ ਸ਼ਾਨਦਾਰ ਡਾਂਸ ਮੂਵਜ਼ ਦਿਖਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਰਾਘਵ ਚੱਢਾ ਵੀ ਉਨ੍ਹਾਂ ਨਾਲ ਜੁੜ ਜਾਂਦਾ ਹੈ ਅਤੇ ਉਨ੍ਹਾਂ ਨਾਲ ਕਦਮ ਮਿਲਾਣ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਬਾਅਦ ਦੋਸਤ ਅਤੇ ਪਰਿਵਾਰਕ ਮੈਂਬਰ ਵੀ ਡਾਂਸ ਫਲੋਰ 'ਤੇ ਖੂਬ ਡਾਂਸ ਕਰਦੇ ਹਨ।
View this post on Instagram
ਪਰਿਣੀਤੀ-ਰਾਘਵ ਨੇ ਮੀਕਾ ਸਿੰਘ ਦੇ ਗੀਤ 'ਤੇ ਵੀ ਖੂਬ ਕੀਤਾ ਡਾਂਸ
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਦੀ ਰਸਮ ਸ਼ਾਨਦਾਰ ਰਹੀ। ਆਪਣੇ ਖਾਸ ਦਿਨ ਨੂੰ ਹੋਰ ਸਪੈਸ਼ਲ ਬਣਾਉਣ ਲਈ ਰਾਘਵ-ਪਰਿਣੀਤੀ ਨੇ ਗਾਇਕ ਮੀਕਾ ਸਿੰਘ ਨੂੰ ਵੀ ਸੱਦਾ ਦਿੱਤਾ ਸੀ। ਰਾਘਵ ਪਰਿਣੀਤੀ ਨੇ ਮੀਕਾ ਦੇ ਗਾਣੇ 'ਤੇ ਵੀ ਖੂਬ ਡਾਂਸ ਕੀਤਾ ਸੀ। ਇਸ ਦੌਰਾਨ ਜੋੜੇ ਨੂੰ ਮੀਕਾ ਦੇ ਮਸ਼ਹੂਰ ਟ੍ਰੈਕ 'ਗਲ ਮਿਠੀ ਮਿਠੀ ਬੋਲ' 'ਤੇ ਇਕੱਠੇ ਡਾਂਸ ਕਰਦੇ ਅਤੇ ਆਨੰਦ ਲੈਂਦੇ ਦੇਖਿਆ ਗਿਆ।
ਪਰਿਣੀਤੀ ਅਤੇ ਰਾਘਵ ਦਾ ਵਿਆਹ ਕਦੋਂ ਹੈ?
ਤੁਹਾਨੂੰ ਦੱਸ ਦੇਈਏ ਕਿ ਪਰਿਣੀਤੀ ਅਤੇ ਰਾਘਵ ਮੁੰਬਈ ਵਿੱਚ ਲਗਾਤਾਰ ਦੋ ਦਿਨਾਂ ਤੱਕ ਲੰਚ ਅਤੇ ਡਿਨਰ ਡੇਟ ਉੱਤੇ ਇਕੱਠੇ ਸਪਾਟ ਕੀਤੇ ਜਾਣ ਤੋਂ ਬਾਅਦ ਸੁਰਖੀਆਂ ਵਿੱਚ ਆਏ ਸਨ। ਇਸ ਤੋਂ ਬਾਅਦ ਦੋਵੇਂ ਕਈ ਵਾਰ ਏਅਰਪੋਰਟ ਪਹੁੰਚੇ ਅਤੇ ਫਿਰ IPL ਮੈਚ ਦੇਖਣ ਵੀ ਗਏ। ਹਾਲਾਂਕਿ ਦੋਵਾਂ ਨੇ ਆਪਣੇ ਰਿਸ਼ਤੇ 'ਤੇ ਚੁੱਪ ਧਾਰੀ ਰੱਖੀ। ਪਰ 13 ਮਈ ਨੂੰ ਇਸ ਜੋੜੇ ਦੀ ਮੰਗਣੀ ਹੋ ਗਈ। ਫਿਲਹਾਲ ਇਹ ਜੋੜਾ ਆਪਣੇ ਵਿਆਹ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਰਿਣੀਤੀ ਅਤੇ ਰਾਘਵ ਇਸ ਸਾਲ ਦੇ ਅੰਤ ਤੱਕ ਸੱਤ ਫੇਰੇ ਲੈ ਸਕਦੇ ਹਨ।