ਚਾਰ ਸੈਕਿੰਡ ਦੇ ਵੀਡੀਓ ਨਾਲ ਛਾਈ ਇਹ ਲੜਕੀ, ਜਾਣੋ ਕੌਣ ਹੈ "ਹਮਾਰੀ ਪਾਰਟੀ ਹੋ ਰਹੀ" ਵਾਲੀ ਲੜਕੀ
ਸੋਸ਼ਲ ਮੀਡੀਆ ਬਹੁਤ ਹੀ ਤਾਕਤਵਰ ਹੈ। ਇਹ ਕੁਝ ਹੀ ਮਿੰਟਾਂ ਵਿੱਚ ਕਿਸੇ ਨੂੰ ਸਟਾਰ ਬਣਾ ਸਕਦਾ ਹੈ ਤੇ ਕਿਸੇ ਸਟਾਰ ਨੂੰ ਮਿੱਟੀ ਵਿੱਚ ਵੀ ਮਿਲਾ ਸਕਦਾ ਹੈ। ਹਾਲ ਹੀ ਵਿੱਚ ਇੱਕ ਚਾਰ ਸੈਕੰਡ ਦੇ ਵੀਡੀਓ #Ye Hamari Party ho rahi hai ਨੇ ਇੱਕ ਲੜਕੀ ਨੂੰ ਵੇਖਦੇ ਹੀ ਵੇਖਦੇ ਮਸ਼ਹੂਰ ਕਰ ਦਿੱਤਾ ਹੈ।
ਚੰਡੀਗੜ੍ਹ: ਸੋਸ਼ਲ ਮੀਡੀਆ ਬਹੁਤ ਹੀ ਤਾਕਤਵਰ ਹੈ। ਇਹ ਕੁਝ ਹੀ ਮਿੰਟਾਂ ਵਿੱਚ ਕਿਸੇ ਨੂੰ ਸਟਾਰ ਬਣਾ ਸਕਦਾ ਹੈ ਤੇ ਕਿਸੇ ਸਟਾਰ ਨੂੰ ਮਿੱਟੀ ਵਿੱਚ ਵੀ ਮਿਲਾ ਸਕਦਾ ਹੈ। ਹਾਲ ਹੀ ਵਿੱਚ ਇੱਕ ਚਾਰ ਸੈਕੰਡ ਦੇ ਵੀਡੀਓ #Ye Hamari Party ho rahi hai ਨੇ ਇੱਕ ਲੜਕੀ ਨੂੰ ਵੇਖਦੇ ਹੀ ਵੇਖਦੇ ਮਸ਼ਹੂਰ ਕਰ ਦਿੱਤਾ ਹੈ। ਇਸ ਵੀਡੀਓ ਮਗਰੋਂ ਭਾਰਤ ਦੇ ਨਾਲ ਨਾਲ ਹੋਰ ਦੇਸ਼ਾਂ ਵਿੱਚ ਵੀ ਇਸ ਵੀਡੀਓ ਤੇ ਮੀਮਜ਼ ਬਣਨ ਲੱਗੇ।
ਦਰਅਸਲ, ਇਸ ਚਾਰ ਸੈਕੰਡ ਦੇ ਵੀਡੀਓ ਵਿੱਚ ਲੜਕੀ ਕਹਿੰਦੀ ਹੈ ਕਿ, "ਇਹ ਮੇਰੀ ਕਾਰ ਹੈ, ਇਹ ਮੈਂ ਅਤੇ ਸਾਡੀ ਪਾਰਟੀ ਹੋ ਰਹੀ ਹੈ।" ਇਸ ਛੋਟੇ ਜਿਹੇ ਕਲਿਪ ਵਿੱਚ ਲੜਕੀ ਦੇ ਪਾਰਟੀ ਨੂੰ ਕਹਿਣ ਦੇ ਸਟਾਇਲ ਕਾਰਨ ਇਹ ਪੂਰਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਤੇ ਮੀਮਜ਼ ਵੀ ਬਣਾ ਰਹੇ ਹਨ। ਸੰਗੀਤਕਾਰ ਯਸ਼ਰਾਜ ਮੁਖਰ ਜੀ ਨੇ ਇਸ ਲੜਕੀ ਦੇ ਵੀਡੀਓ ਨੂੰ ਇਸਤਮਾਲ ਕਰਕੇ ਇੱਕ ਮੈਸ਼ਅਪ ਗੀਤ ਵੀ ਤਿਆਰ ਕਰ ਲਿਆ ਹੈ।
View this post on Instagram
View this post on Instagram
ਵੀਡੀਓ ਵਿੱਚ ਲੜਕੀ 19 ਸਾਲਾ ਦਾਨਾਨੀਰ ਹੈ। ਉਹ ਪਾਕਿਸਤਾਨ ਦੇ ਪੇਸ਼ਾਵਰ ਨਾਲ ਸਬੰਧ ਰੱਖਦੀ ਹੈ।ਉਹ ਇੱਕ ਯੂਟਿਊਬਰ ਹੈ ਜੋ ਮੇਕਅਪ ਅਤੇ ਸਹਿਤ ਨਾਲ ਜੁੜੀਆਂ ਵੀਡੀਓਜ਼ ਤਿਆਰ ਕਰਦੀ ਹੈ।ਉਸਦੇ ਵੀਡੀਓ ਪੋਸਟ ਮਗਰੋਂ ਇੰਸਟਾਗ੍ਰਾਮ ਤੇ ਉਸ ਨੂੰ ਕਾਫੀ ਲੋਕਾਂ ਨੇ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਹੈ।
ਬੀਬੀਸੀ ਉਰਦੂ ਨਾਲ ਗੱਲ ਕਰਦੇ ਦਾਨਾਨੀਰ ਨੇ ਦੱਸਿਆ ਕਿ ਉਸਨੇ ਇਹ ਪਹਿਲਾਂ ਤੋਂ ਤੈਅ ਨਹੀਂ ਕੀਤਾ ਸੀ। ਉਹ ਸਿਰਫ ਆਪਣੇ ਦੋਸਤਾਂ ਨਾਲ ਘੁੰਮਣ ਖੈਬਰ ਪੱਖਤੂਨਖਵਾ ਗਈ ਸੀ।ਉਸਨੂੰ ਪਾਰਟੀ ਕਹਿਣਾ ਆਉਂਦਾ ਹੈ ਪਰ ਸਿਰਫ ਆਪਣੇ ਇੰਸਟਾਗ੍ਰਾਮ ਤੇ ਵੀਡੀਓ ਪਾਉਣ ਲਈ ਉਸ ਨੇ ਇਹ ਸਟਾਇਲ ਇਸਤਮਾਲ ਕੀਤਾ ਸਾ।