Phone Bhoot: ਕੈਟਰੀਨਾ ਕੈਫ਼ ਨੇ ਭੂਤ ਬਣ ਕੇ ਜਿੱਤਿਆ ਦਰਸ਼ਕਾਂ ਦਾ ਦਿਲ, ਜਾਣੋ ਕਿਹੋ ਜਿਹੀ ਹੈ ਫ਼ਿਲਮ `ਫੋਨ ਭੂਤ`
Phone Bhoot Review: ਕੈਟਰੀਨਾ ਕੈਫ ਸਟਾਰਰ ਫਿਲਮ 'ਫੋਨ ਭੂਤ' ਨੂੰ ਪਹਿਲੇ ਦਿਨ ਹੀ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਟਵਿੱਟਰ ਸਮੀਖਿਆ ਵਿੱਚ, ਉਪਭੋਗਤਾਵਾਂ ਨੇ ਫਿਲਮ ਨੂੰ ਨਾਨ ਸਟਾਪ ਹਾਸੇ ਅਤੇ ਪੂਰਾ ਪੈਸਾ ਵਸੂਲ ਦੱਸਿਆ ਹੈ।
Phone Bhoot Twitter Review: ਕੈਟਰੀਨਾ ਕੈਫ, ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਸਟਾਰਰ ਹਾਰਰ ਕਾਮੇਡੀ ਫਿਲਮ 'ਫੋਨ ਭੂਤ' ਅੱਜ 4 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਜਾਹਨਵੀ ਕਪੂਰ ਸਟਾਰਰ 'ਮਿਲੀ' ਅਤੇ ਹੁਮਾ ਕੁਰੈਸ਼ੀ ਅਤੇ ਸੋਨਾਕਸ਼ੀ ਸਿਨਹਾ ਦੀ 'ਡਬਲ ਐਕਸਐਲ' ਨਾਲ ਰਿਲੀਜ਼ ਹੋਈ ਅਲੌਕਿਕ-ਕਾਮੇਡੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਰਹੀ ਹੈ। ਗੁਰਮੀਤ ਸਿੰਘ ਦੁਆਰਾ ਨਿਰਦੇਸ਼ਤ ਅਤੇ ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਦੁਆਰਾ ਨਿਰਮਿਤ ਫੋਨ ਭੂਤ ਨੂੰ ਮਜ਼ੇਦਾਰ ਫਿਲਮ ਦੱਸਿਆ ਜਾ ਰਿਹਾ ਹੈ। ਮੁੱਖ ਕਲਾਕਾਰਾਂ ਨੇ ਕਿਹਾ ਹੈ ਕਿ ਇਹ ਇੱਕ ਪਰਿਵਾਰਕ ਫਿਲਮ ਹੈ ਅਤੇ ਬੱਚੇ ਵੀ ਇਸ ਨੂੰ ਦੇਖ ਸਕਦੇ ਹਨ।
ਪ੍ਰਸ਼ੰਸਕਾਂ ਨੇ ਫਿਲਮ ਨੂੰ 'ਨਾਨ-ਸਟਾਪ ਲਾਫਟਰ' ਕਿਹਾ
'ਫੋਨ ਭੂਤ' 'ਚ ਕੈਟਰੀਨਾ 'ਭੂਤ' ਦੇ ਕਿਰਦਾਰ 'ਚ ਹੈ, ਜਦਕਿ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ 'ਘੋਸਟ ਬਸਟਰ' ਦੇ ਕਿਰਦਾਰ 'ਚ ਹਨ। ਇਸ ਦੇ ਰਿਲੀਜ਼ ਹੋਣ ਤੋਂ ਕੁਝ ਘੰਟਿਆਂ ਬਾਅਦ, ਫੋਨ ਭੂਤ ਨੂੰ ਪ੍ਰਸ਼ੰਸਕਾਂ ਤੋਂ 'ਥੰਬਸ ਅੱਪ' ਮਿਲਿਆ, ਦੱਸ ਦਈਏ ਕਿ ਟਵਿੱਟਰ ਦੀ ਜਨਤਾ ਫ਼ਿਲਮ ਨੂੰ `ਨਾਨ ਸਟਾਪ ਲਾਫਟਰ` ਦੱਸ ਰਹੀ ਹੈ। ਫਿਲਮ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਲਿਖਿਆ, "#Phonebhoot ਸਿਰਫ਼ ਇੱਕ ਡਰਾਉਣੀ ਕਾਮੇਡੀ ਨਹੀਂ ਹੈ, ਸਗੋਂ ਇੱਕ ਪਾਗਲਪਨ ਹੈ। ਇਸ ਫਿਲਮ ਨੂੰ ਦੇਖ ਕੇ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਨੇ ਮੈਨੂੰ ਲਾਫਿੰਗ ਗੈਸ ਚੈਂਬਰ ਵਿੱਚ ਬੰਦ ਕਰ ਦਿੱਤਾ ਹੈ ਅਤੇ ਮੈਂ ਹਾਸਾ ਨਹੀਂ ਰੋਕ ਸਕਦਾ।" ਇੱਕ ਹੋਰ ਨੇ ਕਿਹਾ, "ਪਹਿਲਾ ਅੱਧ (ਫਰਸਟ ਹਾਫ਼) ਬਹੁਤ ਮਜ਼ੇਦਾਰ ਹੈ।"
Finished the first half of #PhoneBhoot and the audience is on the floor. 😂😂😭😭😭 This movie is crazy mad. The pop culture references, Katrina's slice ad reference and many such crazy moments made everyone scream. 😂😂 Interval pe the audience went crazy !!!#KatrinaKaif pic.twitter.com/S2T4DlZq6z
— Pooja Pilania (@PoojaPilania1) November 4, 2022
ਲੋਕਾਂ ਨੂੰ ਖੂਬ ਹਸਾ ਰਹੀ ਫ਼ਿਲਮ
ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ। ਫੋਨ ਭੂਤ ਦਾ ਪਹਿਲਾ ਅੱਧ ਖਤਮ ਹੋ ਗਿਆ ਹੈ ਅਤੇ ਦਰਸ਼ਕ ਹੱਸਦੇ ਹੋਏ ਫਰਸ਼ 'ਤੇ ਹਨ। ਇਹ ਫਿਲਮ ਪਾਗਲਪਣ ਨਾਲ ਭਰੀ ਹੋਈ ਹੈ। ਪੌਪ ਕਲਚਰ ਰੈਫਰੈਂਸ, ਕੈਟਰੀਨਾ ਦੇ ਸਲਾਈਸ ਐਡ ਰੈਫਰੈਂਸ ਅਤੇ ਅਜਿਹੇ ਕਈ ਕ੍ਰੇਜ਼ੀ ਪਲਾਂ ਨੇ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਹੈ।
View this post on Instagram
ਯੂਜ਼ਰਜ਼ ਨੇ ਕਿਹਾ "ਪੈਸਾ ਵਸੂਲ ਹੈ ਫਿਲਮ"
ਇਸ ਦੇ ਨਾਲ ਹੀ, ਇੱਕ ਯੂਜ਼ਰ ਨੇ ਲਿਖਿਆ, "ਅੰਤ ਵਿੱਚ ਫੋਨ ਭੂਤ ਦਾ ਪਹਿਲਾ ਦਿਨ ਪਹਿਲਾ ਸ਼ੋਅ (FDFS) ਖਤਮ ਹੋ ਗਿਆ! ਉੱਚੀਆਂ ਉਮੀਦਾਂ ਨਹੀਂ ਸਨ, ਪਰ ਇਹ ਫ਼ਿਲਮ ਸਾਰੀਆਂ ਉਮੀਦਾਂ ਤੋਂ ਪਰੇ ਮਨੋਰੰਜਨ ਨਾਲ ਭਰੀ ਹੋਈ ਹੈ। ਜੇ ਤੁਸੀਂ ਚੰਗਾ ਸਮਾਂ ਬਿਤਾਉਣਾ ਚਾਹੁੰਦੇ ਹੋ, ਤਾਂ ਇਹ ਫ਼ਿਲਮ ਤੁਹਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ।"
ਫੋਨ ਭੂਤ ਤਿਕੜੀ ਦੀ ਕੈਮਿਸਟਰੀ ਰਹੀ ਗ਼ਜ਼ਬ
ਦੱਸ ਦੇਈਏ ਕਿ ਜਦੋਂ ਤੋਂ ਦਰਸ਼ਕਾਂ ਨੇ ਕੈਟਰੀਨਾ ਕੈਫ, ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਸਟਾਰਰ ਫਿਲਮ ਫੋਨ ਭੂਤ ਦਾ ਪਹਿਲਾ ਪੋਸਟਰ ਦੇਖਿਆ ਸੀ, ਉਹ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਫੋਨ ਭੂਤ ਤਿਕੜੀ ਦੀ ਕੈਮਿਸਟਰੀ ਉਹ ਚੀਜ਼ ਹੈ ਜਿਸਦਾ ਅਸੀਂ ਸਾਰੇ ਇੰਤਜ਼ਾਰ ਕਰ ਰਹੇ ਸੀ ਅਤੇ ਇਸ ਦੀਆਂ ਸਮੀਖਿਆਵਾਂ ਨੇ ਸਾਬਤ ਕੀਤਾ ਹੈ ਕਿ ਇਸਨੂੰ ਦੇਖਣਾ ਮਜ਼ੇਦਾਰ ਹੈ।