![metaverse](https://cdn.abplive.com/imagebank/metaverse-top.png)
Photoshoot Controversy : ਰਣਵੀਰ ਸਿੰਘ ਮੁੰਬਈ ਪੁਲਿਸ ਦੇ ਸਾਹਮਣੇ ਨਹੀਂ ਹੋਏ ਪੇਸ਼, ਫਿਰ ਭੇਜਿਆ ਜਾਵੇਗਾ ਸੰਮਨ
ਮੁੰਬਈ ਪੁਲਿਸ ਮੁਤਾਬਕ ਰਣਵੀਰ ਨੇ ਪੇਸ਼ ਹੋਣ ਲਈ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਮੁੰਬਈ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਤਰਾਜ਼ਯੋਗ ਫੋਟੋਸ਼ੂਟ ਮਾਮਲੇ ਵਿੱਚ ਚੇਂਬੂਰ ਪੁਲਿਸ ਸਟੇਸ਼ਨ ਨੇ ਰਣਵੀਰ ਸਿੰਘ ਨੂੰ ਸੰਮਨ ਜਾਰੀ ਕੀਤਾ ਸੀ
![Photoshoot Controversy : ਰਣਵੀਰ ਸਿੰਘ ਮੁੰਬਈ ਪੁਲਿਸ ਦੇ ਸਾਹਮਣੇ ਨਹੀਂ ਹੋਏ ਪੇਸ਼, ਫਿਰ ਭੇਜਿਆ ਜਾਵੇਗਾ ਸੰਮਨ Photoshoot Controversy: Ranveer Singh did not appear before the Mumbai Police, then summons will be sent Photoshoot Controversy : ਰਣਵੀਰ ਸਿੰਘ ਮੁੰਬਈ ਪੁਲਿਸ ਦੇ ਸਾਹਮਣੇ ਨਹੀਂ ਹੋਏ ਪੇਸ਼, ਫਿਰ ਭੇਜਿਆ ਜਾਵੇਗਾ ਸੰਮਨ](https://feeds.abplive.com/onecms/images/uploaded-images/2022/08/21/5c4fa88fb1005597074527da649ed2151661085304808316_original.webp?impolicy=abp_cdn&imwidth=1200&height=675)
Ranveer Singh Photoshoot: ਫਿਲਮ ਅਦਾਕਾਰ ਰਣਵੀਰ ਸਿੰਘ ਨੇ ਕੁਝ ਦਿਨ ਪਹਿਲਾਂ ਇੱਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਸੀ। ਇਸ ਫੋਟੋਸ਼ੂਟ 'ਚ ਰਣਵੀਰ ਸਿੰਘ ਨਿਊਡ ਨਜ਼ਰ ਆਏ ਜੋ ਕੁਝ ਲੋਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਅਤੇ ਕੁਝ ਥਾਵਾਂ 'ਤੇ ਰਣਵੀਰ ਖਿਲਾਫ ਐੱਫਆਈਆਰ ਹਾਲ ਹੀ 'ਚ ਮੁੰਬਈ ਪੁਲਿਸ ਨੇ ਰਣਵੀਰ ਸਿੰਘ ਨੂੰ ਸੰਮਨ ਭੇਜ ਕੇ ਪੁਲਿਸ ਸਟੇਸ਼ਨ 'ਚ ਹਾਜ਼ਰ ਹੋਣ ਲਈ ਕਿਹਾ ਸੀ। ਹਾਲਾਂਕਿ ਰਣਵੀਰ ਸਿੰਘ ਕੱਲ੍ਹ ਯਾਨੀ 20 ਅਗਸਤ ਨੂੰ ਥਾਣੇ ਨਹੀਂ ਪਹੁੰਚੇ ਸਨ।
Nude photoshoot controversy | Chembur police station had summoned actor Ranveer Singh asking him to appear tomorrow. The actor has sought 2 weeks time to appear, now fresh summons will be sent by Chembur police after fixing a new date: Mumbai Police
— ANI (@ANI) August 21, 2022
(File Pic) pic.twitter.com/FHuPijFDIS
ਹੁਣ ਇਸ ਮਾਮਲੇ 'ਚ ਨਵਾਂ ਅਪਡੇਟ ਆਇਆ ਹੈ। ਮੁੰਬਈ ਪੁਲਿਸ ਮੁਤਾਬਕ ਰਣਵੀਰ ਨੇ ਪੇਸ਼ ਹੋਣ ਲਈ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਮੁੰਬਈ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਤਰਾਜ਼ਯੋਗ ਫੋਟੋਸ਼ੂਟ ਮਾਮਲੇ ਵਿੱਚ ਚੇਂਬੂਰ ਪੁਲਿਸ ਸਟੇਸ਼ਨ ਨੇ ਰਣਵੀਰ ਸਿੰਘ ਨੂੰ ਸੰਮਨ ਜਾਰੀ ਕੀਤਾ ਸੀ ਅਤੇ ਉਸਨੂੰ ਕੱਲ ਯਾਨੀ ਸੋਮਵਾਰ ਨੂੰ ਪੇਸ਼ ਹੋਣ ਲਈ ਕਿਹਾ ਸੀ। ਹਾਲਾਂਕਿ ਰਣਵੀਰ ਸਿੰਘ ਨੇ ਪੇਸ਼ ਹੋਣ ਲਈ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਹੁਣ ਇਸ ਮਾਮਲੇ 'ਚ ਤਰੀਕ ਤੈਅ ਕਰਨ ਤੋਂ ਬਾਅਦ ਨਵਾਂ ਸੰਮਨ ਭੇਜਿਆ ਜਾਵੇਗਾ।
ਕੀ ਹੈ ਪੂਰਾ ਮਾਮਲਾ...
ਉਂਝ ਤਾਂ ਰਣਵੀਰ ਸਿੰਘ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਪਰ ਪਿਛਲੇ ਦਿਨੀਂ ਰਣਵੀਰ ਦੀ ਇੱਕ ਫੋਟੋ ਸਾਹਮਣੇ ਆਉਣ 'ਤੇ ਉਹ ਸਾਰਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਸਨ। ਰਣਵੀਰ ਉਸ ਫੋਟੋਸੂਟ 'ਚ ਨਿਊਡ ਸਨ ਅਤੇ ਉਨ੍ਹਾਂ ਨੇ ਵੱਖ-ਵੱਖ ਪੋਜ਼ 'ਚ ਤਸਵੀਰਾਂ ਕਲਿੱਕ ਕਰਵਾਈਆਂ ਸਨ। ਰਣਵੀਰ ਦੇ ਇਸ ਫੋਟੋਸ਼ੂਟ 'ਤੇ ਕਈ ਲੋਕਾਂ ਨੇ ਇਤਰਾਜ਼ ਜਤਾਇਆ ਸੀ, ਹਾਲਾਂਕਿ ਕਈ ਅਜਿਹੇ ਵੀ ਸਨ ਜਿਨ੍ਹਾਂ ਨੇ ਇਸ ਫੋਟੋਸ਼ੂਟ ਦੀ ਖੂਬ ਤਾਰੀਫ ਕੀਤੀ ਸੀ।
ਅਭਿਨੇਤਾ ਦਾ ਖੁੱਲ੍ਹ ਕੇ ਸਮਰਥਨ ਕਰਨ ਵਾਲੇ ਬਾਲੀਵੁੱਡ ਸੈਲੇਬਸ ਰਣਵੀਰ ਦੀ ਤਾਰੀਫ ਕਰਨ 'ਚ ਸਭ ਤੋਂ ਅੱਗੇ ਸਨ। ਹਾਲਾਂਕਿ ਹੁਣ ਤੱਕ ਰਣਵੀਰ ਦੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਪਰ ਰਣਵੀਰ ਦੀ ਪਤਨੀ ਦੀਪਿਕਾ ਨੂੰ ਆਪਣੇ ਪਤੀ ਦਾ ਫੋਟੋਸ਼ੂਟ ਕਾਫੀ ਪਸੰਦ ਆਇਆ। ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਨੂੰ ਹਾਲ ਹੀ 'ਚ 'ਜੈਸ਼ਭਾਈ ਜ਼ੋਰਦਾਰ' 'ਚ ਦੇਖਿਆ ਗਿਆ ਸੀ। ਹੁਣ ਇਹ ਅਭਿਨੇਤਾ ਜਲਦ ਹੀ 'ਰੌਕੀ ਤੇ ਰਾਣੀ ਦੀ ਲਵ ਸਟੋਰੀ' 'ਚ ਨਜ਼ਰ ਆਉਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![metaverse](https://cdn.abplive.com/imagebank/metaverse-mid.png)