PM ਮੋਦੀ ਦੀ ਬਾਇਓਪਿਕ ਬਣਾਉਣ ਵਾਲੇ ਨਿਰਮਾਤਾ ਵਿਵਾਦਾਂ 'ਚ, ਆਨੰਦ ਪੰਡਿਤ ਤੇ ਸੰਦੀਪ ਸਿੰਘ 'ਤੇ ਲੱਗੇ ਧੋਖਾਧੜੀ ਦੇ ਇਲਜ਼ਾਮ
PM Narendra Modi: ਬਾਲੀਵੁੱਡ ਦੇ ਇੱਕ ਨਿਰਮਾਤਾ ਆਚਾਰੀਆ ਮਨੀਸ਼ ਨੇ ਆਪਣੇ ਸਾਥੀ ਨਿਰਮਾਤਾਵਾਂ ਵਿਰੁੱਧ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਉਸ ਨਾਲ 14 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ।
PM Narendra Modi: ਸਾਲ 2019 ਵਿੱਚ ਰਿਲੀਜ਼ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ 'ਪ੍ਰਧਾਨ ਮੰਤਰੀ ਨਰੇਂਦਰ ਮੋਦੀ' ('PM Narendra Modi') ਫਿਲਮ ਵਿੱਚ ਇੱਕ ਨਹੀਂ, ਬਲਕਿ ਤਿੰਨ ਨਿਰਮਾਤਾਵਾਂ ਨੇ ਆਪਣਾ ਪੈਸਾ ਲਗਾਇਆ ਸੀ। ਅਜਿਹੇ 'ਚ ਹੁਣ ਇਸ ਨਾਲ ਜੁੜੀ ਇਕ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਫਿਲਮ ਦੇ ਇਕ ਨਿਰਮਾਤਾ ਆਚਾਰੀਆ ਮਨੀਸ਼ ਨੇ ਦੂਜੇ ਨਿਰਮਾਤਾ ਆਨੰਦ ਪੰਡਿਤ ਅਤੇ ਸੰਦੀਪ ਸਿੰਘ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਇੰਨਾ ਹੀ ਨਹੀਂ ਅਚਾਰੀਆ ਮਨੀਸ਼ ਨੇ ਦੋਵਾਂ ਖਿਲਾਫ ਪੁਲਿਸ 'ਚ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਤਾਨੀਆ ਦਾ ਵੀਡੀਓ ਹੋ ਰਿਹਾ ਵਾਇਰਲ, ਨੰਨ੍ਹੇ ਜਿਹੇ ਕਤੂਰੇ ਨਾਲ ਲਾਡ ਲੜਾਉਂਦੀ ਆਈ ਨਜ਼ਰ
ਆਚਾਰੀਆ ਮਨੀਸ਼ ਨਾਲ 14 ਕਰੋੜ ਰੁਪਏ ਦੀ ਠੱਗੀ
ਅਚਾਰੀਆ ਮਨੀਸ਼ ਦੀ ਸ਼ਿਕਾਇਤ ਅਨੁਸਾਰ ਆਨੰਦ ਪੰਡਿਤ ਅਤੇ ਸੰਦੀਪ ਸਿੰਘ ਨੇ ਉਨ੍ਹਾਂ ਨਾਲ 14 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਉਨ੍ਹਾਂ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਸੰਦੀਪ ਸਿੰਘ ਅਤੇ ਆਨੰਦ ਪੰਡਿਤ ਨੇ ਸਾਲ 2019 ਵਿੱਚ ਪੀਐਮ ਮੋਦੀ ਦੀ ਬਾਇਓਪਿਕ ਵਿੱਚ ਨਿਵੇਸ਼ ਕਰਨ ਲਈ ਉਸ ਨਾਲ ਸੰਪਰਕ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਿਵੇਸ਼ ਦੀ ਵਸੂਲੀ ਲਈ ਪਹਿਲੇ ਰਿਕਵਰੀ ਅਧਿਕਾਰ ਮਿਲਣਗੇ। ਆਨੰਦ ਅਤੇ ਸੰਦੀਪ ਦੇ ਇਸ ਭਰੋਸੇ ਤੋਂ ਬਾਅਦ ਅਚਾਰੀਆ ਮਨੀਸ਼ ਨੇ ਫਿਲਮ ਵਿੱਚ 14 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਵੱਡਾ ਕਰਜ਼ਾ ਲਿਆ।
ਆਚਾਰੀਆ ਮਨੀਸ਼ ਨੇ ਸ਼ਿਕਾਇਤ 'ਚ ਕਹੀ ਇਹ ਗੱਲ
ਆਚਾਰਿਆ ਮਨੀਸ਼ ਨੇ ਇਹ ਵੀ ਕਿਹਾ ਹੈ ਕਿ ਜਦੋਂ ਇਹ ਫਿਲਮ ਰਿਲੀਜ਼ ਹੋਈ ਸੀ ਤਾਂ ਇਸ ਨੇ 32 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਇਸ ਦੇ ਬਾਵਜੂਦ ਆਨੰਦ ਪੰਡਿਤ ਨੇ ਕਥਿਤ ਤੌਰ ’ਤੇ ਉਨ੍ਹਾਂ ਦਾ ਬਕਾਇਆ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਆਨੰਦ ਨੇ ਕਥਿਤ ਤੌਰ 'ਤੇ ਉਸ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਵੀ ਦਿੱਤੀ।
ਮਨੀਸ਼ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ
ਆਚਾਰੀਆ ਮਨੀਸ਼ ਨੇ ਇਹ ਸ਼ਿਕਾਇਤ ਮੁਹਾਲੀ ਵਿੱਚ ਦਰਜ ਕਰਵਾਈ ਹੈ। ਜਿੱਥੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਅਚਾਰੀਆ ਨੇ ਕਿਹਾ ਹੈ ਕਿ ਆਨੰਦ ਪੰਡਿਤ ਨੇ ਕਥਿਤ ਤੌਰ 'ਤੇ ਝੂਠੇ ਭਰੋਸੇ 'ਤੇ ਫ਼ਿਲਮ 'ਚ ਵੱਡੀ ਰਕਮ ਨਿਵੇਸ਼ ਕਰਨ ਲਈ ਪ੍ਰੇਰਿਆ ਸੀ।
'ਪੀਐੱਮ ਨਰਿੰਦਰ ਮੋਦੀ' 'ਚ ਨਜ਼ਰ ਆਏ ਸਨ ਇਹ ਅਦਾਕਾਰ
ਜੇਕਰ ਅਸੀਂ ਫਿਲਮ 'ਪੀਐੱਮ ਨਰਿੰਦਰ ਮੋਦੀ' ਦੀ ਗੱਲ ਕਰੀਏ ਤਾਂ ਇਹ ਸਾਲ 2019 'ਚ ਰਿਲੀਜ਼ ਹੋਈ ਸੀ। ਜਿਸ 'ਚ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਨੇ ਪੀ.ਐੱਮ ਮੋਦੀ ਦੀ ਭੂਮਿਕਾ ਨਿਭਾਈ ਸੀ। ਫਿਲਮ 'ਚ ਉਨ੍ਹਾਂ ਦੇ ਕੰਮ ਦੀ ਵੀ ਕਾਫੀ ਤਾਰੀਫ ਹੋਈ ਸੀ। ਵਿਵੇਕ ਨੇ ਫਿਲਮ 'ਚ ਆਪਣੀ ਭੂਮਿਕਾ ਨੂੰ ਬਿਹਤਰੀਨ ਬਣਾਉਣ ਲਈ ਕਾਫੀ ਮਿਹਨਤ ਕੀਤੀ ਸੀ। ਜੋ ਸਕਰੀਨ 'ਤੇ ਸਾਫ ਦਿਖਾਈ ਦੇ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਅਦਾਕਾਰ ਲੰਬੇ ਸਮੇਂ ਤੋਂ ਪਰਦੇ ਤੋਂ ਦੂਰੀ ਬਣਾ ਰਹੇ ਹਨ। ਹਾਲਾਂਕਿ ਵਿਵੇਕ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ।