Harbhajan Mann: ਹਰਭਜਨ ਮਾਨ ਨਾਲ Stage ‘ਤੇ ਭਿੜਿਆ ਸ਼ਖਸ਼, ਪੰਜਾਬੀ ਗਾਇਕ ਨੇ ਬਤਮੀਜ਼ੀ ਦਾ ਗੁੱਸੇ 'ਚ ਦਿੱਤਾ ਜਵਾਬ; ਵੀਡੀਓ ਵਾਈਰਲ...
Harbhajan Mann Video: ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਵਿਲੱਖਣ ਗਾਇਕੀ ਦੇ ਦਮ ਤੇ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦਾ ਲਗਾਤਾਰ ਮਨੋਰੰਜਨ ਕਰਦੇ ਆ ਰਹੇ ਹਨ।

Harbhajan Mann Video: ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਵਿਲੱਖਣ ਗਾਇਕੀ ਦੇ ਦਮ ਤੇ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦਾ ਲਗਾਤਾਰ ਮਨੋਰੰਜਨ ਕਰਦੇ ਆ ਰਹੇ ਹਨ। ਦੱਸ ਦੇਈਏ ਕਿ ਹਰਭਜਨ ਮਾਨ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੇ ਹਨ। ਇਸ ਵਿਚਾਲੇ ਹਾਲ ਹੀ ਵਿੱਚ ਗਾਇਕ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
ਦਰਅਸਲ, ਇੰਟਰਨੈੱਟ ਉੱਪਰ ਇੱਕ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਇਸ ਵਿੱਚ ਵਿਆਹ ਸਮਾਗਮ ਦੌਰਾਨ ਹਰਭਜਨ ਮਾਨ ਨੂੰ ਕਿਸੇ ਗੱਲ ਨੂੰ ਲੈ ਕੇ ਗੁੱਸਾ ਆ ਗਿਆ ਹੈ। ਇਸ ਤੋਂ ਬਾਅਦ ਉਹ ਸਟੇਜ ਤੋਂ ਚਲੇ ਜਾਂਦੇ ਹਨ। ਇਸ ਵਾਈਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਹਿਲਾਂ ਗਾਇਕ ਗੱਲ ਕਰ ਰਹੇ ਸ਼ਖਸ਼ ਦਾ ਹੱਥ ਝਟਕਦਾ ਹੈ ਅਤੇ ਫਿਰ ਗੁੱਸੇ ਵਾਲੀ ਪ੍ਰਤੀਕਿਰਿਆ ਦਿੰਦਾ ਹੈ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਦੱਸ ਦੇਈਏ ਕਿ ਇਸ ਵੀਡੀਓ ਉੱਪਰ ਯੂਜ਼ਰਸ ਵੱਲੋਂ ਵੀ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇਹ ਵੀਡੀਓ Dainik Savera ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਇਸ ਉੱਪਰ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ਦੇਖਿਆ ਵੀਡੀਓ ਸੌਂਗ ਪਿੱਛੇ ਲੜਾਈਆਂ ਹੋਈਆਂ, ਸਾਰੇ ਡ੍ਰਿੰਕ ਕਰਕੇ ਸਟੇਜ ਤੇ ਆ ਗਏ ਸੀ, ਪਰਿਵਾਰ ਵਾਲੇ ਥੱਪੜ ਮਾਰੇ ਇਨ੍ਹਾਂ ਨੇ...ਪਾਜ਼ੀ ਹਰਭਜਨ ਮਾਨ ਜੀ ਦਾ ਪੂਰਾ ਵੀਡੀਓ ਵੇਖਿਆ ਮੈਂ... ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਿਹਾ ਕਿ ਹੱਦ ਆ ਯਾਰ, ਲੋਕਾਂ ਨੂੰ ਸ਼ਰਮ ਹੀ ਨਹੀਂ ਆ... ਕੰਮ ਕਰਨਾ ਕਿਸੇ ਐਮਪੀ, ਐਮਐਲਏ ਨਾਲ ਕਰਦਾ ਪਤਾ ਲੱਗ ਜਾਣਾ ਸੀ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
