(Source: ECI/ABP News)
ਐਮੀ ਵਿਰਕ ਅਤੇ ਗੈਰੀ ਸੰਧੂ ਨਾਲ ਧਮਾਲ ਕਰਦੀ ਨਜ਼ਰ ਆਵੇਗੀ ਐਕਟਰਸ ਸੋਨਮ ਬਾਜਵਾ, ਇਸ ਈਵੈਂਟ 'ਚ ਆਉਣਗੇ ਨਜ਼ਰ
ਈ 3 ਯੂਕੇ ਦੇ ਡਾਇਰੈਕਟਰ ਨੇ ਇਸ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ, "ਤੁਹਾਡੇ ਸਾਰੇ ਮਨਪਸੰਦ ਗਾਣਿਆਂ ਦੇ ਨਾਲ, ਹਰੇਕ ਪ੍ਰਦਰਸ਼ਨ ਰੋਸ਼ਨੀ, ਡਾਂਸ ਅਤੇ ਆਤਿਸ਼ਬਾਜੀ ਪ੍ਰਦਰਸ਼ਨਾਂ ਦਾ ਇੱਕ ਸ਼ਾਨਦਾਰ ਵਿਜ਼ੂਅਲ ਡਿਸਪਲੇ ਹੋਣ ਦਾ ਵਾਅਦਾ ਵੀ ਕਰਦੇ ਹਾਂ ।"
![ਐਮੀ ਵਿਰਕ ਅਤੇ ਗੈਰੀ ਸੰਧੂ ਨਾਲ ਧਮਾਲ ਕਰਦੀ ਨਜ਼ਰ ਆਵੇਗੀ ਐਕਟਰਸ ਸੋਨਮ ਬਾਜਵਾ, ਇਸ ਈਵੈਂਟ 'ਚ ਆਉਣਗੇ ਨਜ਼ਰ Actress Sonam Bajwa will be seen performing with Ammy Virk and Garry Sandhu at E3AE Live 2021 event ਐਮੀ ਵਿਰਕ ਅਤੇ ਗੈਰੀ ਸੰਧੂ ਨਾਲ ਧਮਾਲ ਕਰਦੀ ਨਜ਼ਰ ਆਵੇਗੀ ਐਕਟਰਸ ਸੋਨਮ ਬਾਜਵਾ, ਇਸ ਈਵੈਂਟ 'ਚ ਆਉਣਗੇ ਨਜ਼ਰ](https://feeds.abplive.com/onecms/images/uploaded-images/2021/10/02/ac0fc46bd236c7e580860fba814bf364_original.jpeg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬੀ ਕਲਾਕਾਰ ਐਮੀ ਵਿਰਕ, ਸੋਨਮ ਬਾਜਵਾ ਅਤੇ ਗੈਰੀ ਸੰਧੂ ਮਿਲਕੇ ਧਮਾਲ ਕਰਨ ਨੂੰ ਤਿਆਰ ਹਨ। ਦੱ, ਦਈਏ ਕਿ ਇਹ ਤਿੰਨੇ ਕਲਾਕਾਰ ਇਸ ਸਾਲ 12 ਨਵੰਬਰ ਨੂੰ ਦੁਬਈ 'ਚ ਇੱਕ ਸ਼ੋਅ 'ਚ ਇਕੱਠੇ ਹੋਣਗੇ। ਇਹ ਈਵੈਂਟ ਸਾਲ ਦਾ ਸਭ ਤੋਂ ਵੱਡਾ ਦੇਸੀ ਪਰਿਵਾਰਕ ਸਮਾਰੋਹ ਹੈ ਜੋ ਸੰਯੁਕਤ ਅਰਬ ਅਮੀਰਾਤ ਦੁਬਈ ਦੇ ਕੋਕਾ-ਕੋਲਾ ਅਰੇਨਾ ਵਿੱਚ ਸ਼ੁੱਕਰਵਾਰ 12 ਨਵੰਬਰ 2021 ਨੂੰ ਹੋਵੇਗਾ। ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ਾਈਦ ਇਹ ਪਹਿਲਾਂ ਮੌਕੇ ਹੋਵੇਗਾ ਜਦੋਂ ਅਸੀਂ ਇਨ੍ਹਾਂ ਤਿੰਨੋਂ ਕਲਾਕਾਰਾਂ ਨੂੰ ਸਟੇਜ ਸਾਂਝੀ ਕਰਦਿਆਂ ਵੇਖਾਂਗੇ।
ਦੁਬਈ ਵਿੱਚ ਪਹਿਲੀ ਵਾਰ ਪਰਫਾਰਮ ਕਰਨ ਵਾਲੀ ਐਮੀ ਵਿਰਕ 'ਕਿਸਮਤ’, 'ਜ਼ਿੰਦਾਬਾਦ ਯਾਰੀਆਂ' ਅਤੇ 'ਵੰਗ ਦਾ ਨਾਪ' ਦੇ ਨਾਲ ਆਪਣੇ ਫੈਨਸ ਅਤੇ ਇਸ ਸਮਾਗਮ 'ਚ ਸ਼ਾਮਲ ਮਹਿਮਾਨਾਂ ਦਾ ਮੰਨੋਰਨਜਨ ਕਰਨਗੇ। ਇਸ ਦੇ ਨਾਲ ਹੀ ਸਿੰਗਰ ਅਤੇ ਐਕਟਰ ਗੈਰੀ ਸੰਧੂ 'ਇਲਲੀਗਲ ਵੈਪਨ', 'ਯੇਹ ਬੇਬੀ' ਅਤੇ 'ਬੰਦਾ ਬਾਂਜਾ' ਵਰਗੀਆਂ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਈ 3 ਯੂਕੇ ਦੇ ਡਾਇਰੈਕਟਰ ਨੇ ਇਸ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ, "ਤੁਹਾਡੇ ਸਾਰੇ ਮਨਪਸੰਦ ਗਾਣਿਆਂ ਦੇ ਨਾਲ, ਹਰੇਕ ਪ੍ਰਦਰਸ਼ਨ ਰੋਸ਼ਨੀ, ਡਾਂਸ ਅਤੇ ਆਤਿਸ਼ਬਾਜੀ ਪ੍ਰਦਰਸ਼ਨਾਂ ਦਾ ਇੱਕ ਸ਼ਾਨਦਾਰ ਵਿਜ਼ੂਅਲ ਡਿਸਪਲੇ ਹੋਣ ਦਾ ਵਾਅਦਾ ਵੀ ਕਰਦੇ ਹਾਂ ।"
ਇਵੈਂਟ ਮੈਨੇਜਮੈਂਟ ਨੇ ਕਿਹਾ ਕਿ ਕੋਵਿਡ 19 ਮਹਾਂਮਾਰੀ ਦੇ ਨਤੀਜਿਆਂ ਵਜੋਂ ਲਾਈਵ ਮਨੋਰੰਜਨ ਅਤੇ ਇਵੈਂਟਸ ਉਦਯੋਗ ਸਭ ਤੋਂ ਪ੍ਰਭਾਵਤ ਖੇਤਰਾਂ ਚੋਂ ਇੱਕ ਰਿਹਾ ਹੈ। ਜਿਵੇਂ ਕਿ ਵਿਸ਼ਵ ਹੌਲੀ-ਹੌਲੀ ਇਹ ਮਹਾਂਮਾਰੀ ਤੋਂ ਠੀਕ ਹੋ ਰਿਹਾ ਹੈ, ਅਸੀਂ ਉਨ੍ਹਾਂ ਸਾਰਿਆਂ ਨੂੰ ਇੱਕ ਸੁਰੱਖਿਅਤ ਪਰ ਅਨੰਦਮਈ ਤਜ਼ਰਬਾ ਪ੍ਰਦਾਨ ਕਰਨ ਦਾ ਟੀਚਾ ਰੱਖ ਰਹੇ ਹਾਂ ਜੋ ਮਨੋਰੰਜਨ ਉਦਯੋਗ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਵਿੱਚ ਸ਼ਾਮਲ ਹੋਏ । 'ਪ੍ਰਕਾਸ਼ ਦਾ ਚਾਨਣ' ਬਣ ਗਏ ਜੋ ਹੋਰ ਪ੍ਰਮੋਟਰਾਂ ਨੂੰ ਹੋਰ ਸ਼ੋਅ ਕਰਨ ਲਈ ਉਤਸ਼ਾਹਤ ਕਰਦੇ ਹਨ। ਅਸੀਂ ਤੁਹਾਡੇ ਲਈ E3AE ਲਾਈਵ 2021 ਲਿਆਉਂਦੇ ਹੋਏ ਇੱਕ ਹੋਰ ਇਤਿਹਾਸਕ ਮੀਲ ਪੱਥਰ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਇਸ਼ਤਿਹਾਰ 'ਚ ਕਿਹਾ ਗਿਆ ਹੈ ਕਿ ਦੁਬਈ ਇੱਕ ਅਮੀਰ ਨਸਲੀ ਅਨੁਭਵ ਲਈ ਤਿਆਰ ਹੈ! ਨਾਲ ਹੀ ਦੱਸ ਦਈਏ ਕਿ E3AE ਲਾਈਵ 2021 ਦੀਆਂ ਟਿਕਟਾਂ www.E3.AE ‘ਤੇ ਉਪਲਬਧ ਹਨ।
ਇਹ ਵੀ ਪੜ੍ਹੋ: ਐਪਲ ਦੀ ਧਮਾਕੇਦਾਰ ਫੇਸਟੀਵਲ ਸੇਲ, iPhone ਦੇ ਨਾਲ ਫਰੀ ਮਿਲਣਗੇ AirPods
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)