(Source: ECI/ABP News)
Afsana Khan: ਅਫਸਾਨਾ ਖਾਨ ਨੇ ਸ਼ੁਰੂਆਤੀ ਦਿਨਾਂ ਦੀ ਦਿਖਾਈ ਝਲਕ, ਗਾਇਕਾ ਬੋਲੀ- 'ਜਿਸ 'ਤੇ ਜੱਗ ਹੱਸਿਆ, ਉਸੇ ਨੇ ਇਤਿਹਾਸ ਰਚਿਆ'
Afsana Khan Shares Struggle Days Pics: ਪੰਜਾਬੀ ਗਾਇਕਾ ਅਫਸਾਨਾ ਖਾਨ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਉਨ੍ਹਾਂ ਦੀ ਗਾਇਕੀ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ
![Afsana Khan: ਅਫਸਾਨਾ ਖਾਨ ਨੇ ਸ਼ੁਰੂਆਤੀ ਦਿਨਾਂ ਦੀ ਦਿਖਾਈ ਝਲਕ, ਗਾਇਕਾ ਬੋਲੀ- 'ਜਿਸ 'ਤੇ ਜੱਗ ਹੱਸਿਆ, ਉਸੇ ਨੇ ਇਤਿਹਾਸ ਰਚਿਆ' Afsana Khan shared a special video clip of her singing journey on social media handle Instagram Afsana Khan: ਅਫਸਾਨਾ ਖਾਨ ਨੇ ਸ਼ੁਰੂਆਤੀ ਦਿਨਾਂ ਦੀ ਦਿਖਾਈ ਝਲਕ, ਗਾਇਕਾ ਬੋਲੀ- 'ਜਿਸ 'ਤੇ ਜੱਗ ਹੱਸਿਆ, ਉਸੇ ਨੇ ਇਤਿਹਾਸ ਰਚਿਆ'](https://feeds.abplive.com/onecms/images/uploaded-images/2024/05/02/2f7240b587dbb9ba8c028a8d7a10b7161714618762768709_original.jpg?impolicy=abp_cdn&imwidth=1200&height=675)
Afsana Khan Shares Struggle Days Pics: ਪੰਜਾਬੀ ਗਾਇਕਾ ਅਫਸਾਨਾ ਖਾਨ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਉਨ੍ਹਾਂ ਦੀ ਗਾਇਕੀ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ। ਅੱਜ ਅਫਸਾਨਾ ਉਸ ਮੁਕਾਮ ਉੱਪਰ ਪਹੁੰਚ ਗਈ ਹੈ, ਜਿਸ ਨੇ ਸਿਰਫ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਸੰਗੀਤ ਜਗਤ ਵਿੱਚ ਵੀ ਵੱਖਰਾ ਰੁਤਬਾ ਹਾਸਿਲ ਕੀਤਾ ਹੈ। ਗਾਇਕਾ ਵੱਲੋਂ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਆਪਣੇ ਸੰਘਰਸ਼ ਦੇ ਦਿਨਾਂ ਦੀ ਖਾਸ ਝਲਕ ਸਾਂਝੀ ਕੀਤੀ ਗਈ ਹੈ, ਇਸ ਨੂੰ ਵੇਖਣ ਤੋਂ ਬਾਅਦ ਤੁਸੀ ਵੀ ਹੈਰਾਨ ਰਹਿ ਜਾਵੋਗੇ।
ਦਰਅਸਲ, ਅਫਸਾਨਾ ਨੇ ਆਪਣੇ ਸ਼ੁਰੂਆਤੀ ਦਿਨਾਂ ਦੀ ਝਲਕ ਸ਼ੇਅਰ ਕਰਦਿਆਂ ਲਿਖਿਆ, ਹਰ ਬੜੀ ਕਾਮਜਾਬੀ ਦੇ ਪਿੱਛੇ ਇੱਕ ਵੱਡੇ ਸੰਘਰਸ ਦੀ ਕਹਾਣੀ ਛੁਪੀ ਹੁੰਦੀ ਹੈ ||ਸਫਲਤਾ ਦਾ ਦੀਵਾ ਸਖ਼ਤ ਮੇਹਨਤ ਨਾਲ ਹੀ ਜਗਦਾ ਹੈ, ਕਾਮਯਾਬ ਹੋਣ ਵਾਸਤੇ ਕੱਲੇ ਹੀ ਅੱਗੇ ਵਧਣਾ ਪੈਂਦਾ ਹੈ, ਜਦੋ ਤੁਸੀ ਕਾਮਯਾਬ ਹੋਣ ਲਗਦੇ ਹੋ ਲੋਕੀ ਤੁਹਾਡੀਆਂ ਲੱਤਾ
ਖਿੱਚਣ ਵਾਸਤੇ ਤਿਆਰ ਬੈਠੇ ਹੁੰਦੈ ਹਨ, ਜਿਸ ਜਿਸ ਤੇ ਜੱਗ ਹਸਿਆ ਹੈ, ਉਸੀ ਨੇ ਇਤਿਹਾਸ ਰਚਿਆ ਹੈ...
View this post on Instagram
ਅਫਸਾਨਾ ਖਾਨ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਗਾਇਕਾ ਦੀ ਖੂਬ ਸ਼ਲਾਘਾ ਕਰ ਰਹੇ ਹਨ। ਆਖਿਰ ਕਿਵੇਂ ਉਨ੍ਹਾਂ ਆਪਣੀ ਮੇਹਨਤ ਨਾਲ ਦੁਨੀਆਂ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ। ਅਫਸਾਨਾ ਆਪਣੀ ਗਾਇਕੀ ਅਤੇ ਸੰਘਰਸ਼ ਦੀ ਕਹਾਣੀ ਨਾਲ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਜਿਸ ਤੋਂ ਦਰਸ਼ਕ ਵੀ ਕਾਫੀ ਪ੍ਰਭਾਵਿਤ ਹੋਏ ਹਨ।
View this post on Instagram
ਫੈਨਜ਼ ਨੇ ਕੀਤੀਆਂ ਟਿੱਪਣੀਆਂ...
ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਮੈਡਮ ਮੈਂ ਤੁਹਾਨੂੰ ਉੱਦੋਂ ਤੋਂ ਦੇਖਦੀ ਆ ਰਹੀ ਆ, ਜਦੋਂ ਤੁਸੀ ਰਾਈਜਿੰਗ ਸਟਾਰ ਵਿੱਚ ਆਏ ਸੀ। ਬਹੁਤ ਵੱਡੀ ਉਪਲੱਬਧੀ ਆ ਇਹ ਇੱਕ, ਛੋਟੇ ਜਿਹੇ ਪਿੰਡ ਤੋਂ ਇੰਨੀ ਦੂਰ ਤੱਕ ਪਹੁੰਚੇ ਹੋ...ਆਈ ਲਵ ਯੂ ਮੈਮ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਮਿਹਨਤ ਬੋਲਦੀ ਆ ਕੁੜੀ ਦੀ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਿਹਾ ਮਿਹਨਤ ਕੁਝ ਵੀ ਬਦਲ ਸਕਦੀ ਹੈ...
ਵਰਕਫਰੰਟ ਦੀ ਗੱਲ ਕਰਿਏ ਤਾਂ ਅਫਸਾਨਾ ਖਾਨ ਜਲਦ ਹੀ ਦੁਬਈ ਵਿੱਚ ਸ਼ੋਅ ਕਰਨ ਪੁੱਜਗੀ। ਇਹ ਸ਼ੋਅ 4 ਮਈ ਨੂੰ ਹੈ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)