ਪੜਚੋਲ ਕਰੋ

Karan Aujla: ਕਰਨ ਔਜਲਾ ਨਾਲ ਚੱਲ ਰਹੇ ਵਿਵਾਦ ਵਿਚਾਲੇ ਗਾਇਕ ਰਾਕਾ ਨੂੰ ਵੱਡਾ ਝਟਕਾ, ਯੂਟਿਊਬ ਤੋਂ ਉਡਾਇਆ ਗਿਆ ਨਵਾਂ ਗੀਤ

Karan Aujla singer Raka controversy: ਪੰਜਾਬੀ ਗਾਇਕ ਕਰਨ ਔਜਲਾ ਅਤੇ ਰਾਕਾ ਵਿਚਾਲੇ ਇਨ੍ਹੀਂ ਦਿਨੀਂ ਵਿਵਾਦ ਭੱਖਿਆ ਪਿਆ ਹੈ। ਦਰਅਸਲ, ਦੋਵੇਂ ਹੀ ਗਾਇਕ ਇੱਕ-ਦੂਜੇ ਉੱਪਰ ਗੀਤਾਂ ਦੀ ਤਰਜ ਨੂੰ ਕਾੱਪੀ ਕਰਨ ਦੇ ਦੋਸ਼ ਲਗਾ ਰਹੇ ਹਨ।

Karan Aujla singer Raka controversy: ਪੰਜਾਬੀ ਗਾਇਕ ਕਰਨ ਔਜਲਾ ਅਤੇ ਰਾਕਾ ਵਿਚਾਲੇ ਇਨ੍ਹੀਂ ਦਿਨੀਂ ਵਿਵਾਦ ਭੱਖਿਆ ਪਿਆ ਹੈ। ਦਰਅਸਲ, ਦੋਵੇਂ ਹੀ ਗਾਇਕ ਇੱਕ-ਦੂਜੇ ਉੱਪਰ ਗੀਤਾਂ ਦੀ ਤਰਜ ਨੂੰ ਕਾੱਪੀ ਕਰਨ ਦੇ ਦੋਸ਼ ਲਗਾ ਰਹੇ ਹਨ। ਪੰਜਾਬੀ ਸੰਗੀਤ ਜਗਤ ਦੇ ਦੋਵੇਂ ਕਲਾਕਾਰਾਂ ਵੱਲੋਂ ਲਾਈਵ ਹੋ ਇੱਕ-ਦੂਜੇ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਕਰਨ ਔਜਲਾ ਤੋਂ ਬਾਅਦ ਰਾਕਾ ਵੱਲੋਂ ਵੀ ਆਪਣੀ ਸਫਾਈ ਦਿੱਤੀ ਗਈ ਹੈ। ਔਜਲਾ ਅਤੇ ਰਾਕਾ ਵਿਚਾਲੇ ਚੱਲ ਰਹੇ ਵਿਵਾਦ ਵਿਚਾਲੇ ਇੱਕ ਕਲਾਕਾਰ ਨੂੰ ਵੱਡਾ ਝਟਕਾ ਲੱਗਾ ਹੈ। 

ਦਰਅਸਲ, ਪੰਜਾਬੀ ਗਾਇਕ ਰਾਕਾ ਦਾ ਗੀਤ 'On My Own' ਯੂਟਿਊਬ ਚੈਨਲ ਤੋਂ ਡਿਲੀਟ ਕਰ ਦਿੱਤਾ ਗਿਆ ਹੈ। ਜਿਸਦੀ ਪੋਸਟ ਕਲਾਕਾਰ ਵੱਲੋਂ ਖੁਦ ਸ਼ੇਅਰ ਕਰ ਇਸਦੀ ਜਾਣਕਾਰੀ ਦਿੱਤੀ ਗਈ ਹੈ। ਰਾਕਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਪਰ ਇੱਕ ਸਕ੍ਰੀਨਸ਼ੌਟ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦਾ ਗੀਤ ਯੂਟਿਊਬ ਚੈਨਲ ਤੋਂ ਡਿਲੀਟ ਕਰ ਦਿੱਤਾ ਗਿਆ ਹੈ, ਇਸ ਦਿਖਾਇਆ ਗਿਆ ਹੈ। 

Karan Aujla: ਕਰਨ ਔਜਲਾ ਨਾਲ ਚੱਲ ਰਹੇ ਵਿਵਾਦ ਵਿਚਾਲੇ ਗਾਇਕ ਰਾਕਾ ਨੂੰ ਵੱਡਾ ਝਟਕਾ, ਯੂਟਿਊਬ ਤੋਂ ਉਡਾਇਆ ਗਿਆ ਨਵਾਂ ਗੀਤ

ਰਾਕਾ ਨੇ ਲਾਈਵ ਆ ਕਹੀਆਂ ਇਹ ਗੱਲਾਂ...

ਦੱਸ ਦੇਈਏ ਕਿ ਕਰਨ ਔਜਲਾ ਵੱਲੋਂ ਰਾਕਾ ਦੀ ਤੁਲਨਾ ਆਪਣੇ ਨਹੁੰ ਨਾਲ ਕੀਤੀ ਗਈ ਸੀ। ਜਿਸ ਤੋਂ ਬਾਅਦ ਰਾਕਾ ਨੂੰ ਬਹੁਤ ਬੁਰਾ ਲੱਗਾ। ਇਸ ਤੋਂ ਬਾਅਦ ਉਨ੍ਹਾਂ ਲਾਈਵ ਆ ਇੰਨੇ ਮਸ਼ਹੂਰ ਗਾਇਕ ਦੀ ਇਸ ਹਰਕਤ ਦੀ ਬਹੁਤ ਨਿੰਦਾ ਕੀਤੀ। ਗਾਇਕ ਰਾਕਾ ਨੇ ਕਿਹਾ ਕਿ ਕੰਪੋਜ਼ਿਸ਼ਨ ਜਾਣ ਬੁੱਝ ਕੇ ਕਾੱਪੀ ਨਹੀਂ ਕੀਤੀ ਗਈ। ਜੇਕਰ ਕਾੱਪੀ ਹੋਈ ਹੈ ਤਾਂ ਤੁਸੀ ਸਟਰਾਈਕ ਮਾਰ ਦਿਓ, ਗਾਣਾ ਉੱਡਾ ਦਿਓ। ਕਲਾਕਾਰ ਨੇ ਦੱਸਿਆ ਕਿ ਮੈਨੂੰ ਕਿਸੇ ਨੇ ਵੀਡੀਓ ਭੇਜੀ, ਯਾਰ ਬੰਦਾ ਮੈਨੂੰ ਮੇਰੀ ਔਕਾਤ ਦੱਸਦਾ ਪਿਆ ਕੀ ਏ। ਉਹ ਆਪਣੇ ਪੈਰ ਚੱਕ ਚੱਕ ਨਹੁੰ ਦਿਖਾਉਂਦਾ ਪਿਆ ਆਪਣੇ, ਤੈਨੂੰ ਪਤਾ ਮੈਂ ਕਿੱਦਾ ਆਇਆਂ ਇੱਥੇ ਕਿਵੇਂ ਕੀਤਾ ਕੰਮ, ਤੂੰ ਮੇਰੀ ਔਕਾਤ ਕਿਵੇਂ ਦੱਸ ਸਕਦਾ ਤੂੰ ਮੈਨੂੰ ਦਿੱਤਾ ਕੁਝ। ਮੈਂ ਤੇਰੇ ਕੋਲੋਂ ਲੈ ਕੇ ਖਾਦਾ ਕੁਝ ਤੂੰ ਮੇਰੀ ਔਕਾਤ ਕਿਵੇਂ ਦੱਸ ਸਕਦਾ। ਵੀਰੇ ਹੰਕਾਰ ਨਾ ਇੱਥੇ ਕਿਸੇ ਦਾ ਵੀ ਨਈਂ ਰਹਿੰਦਾ ਹੁੰਦਾ। ਜਦ ਤੂੰ ਮੈਂਨੂੰ ਜਾਣਦਾ ਹੀ ਨਈਂ ਆ ਤੂੰ ਮੇਰੇ ਬਾਰੇ ਬੋਲਿਆ ਹੀ ਕਿਵੇਂ...? ਜਦ ਮੈਂ ਤੇਰੇ ਲਈ ਹੈ ਹੀ ਕੁਝ ਨਈਂ ਤਾਂ ਬੋਲਿਆ ਹੀ ਕਿਉਂ, ਸਿੱਧਾ ਸਟਰਾਈਕ ਮਾਰ ਦਿੰਦਾ, ਗਾਣਾ ਉੱਡਾ ਦਿੰਦਾ ਮੇਰਾ। ਤੁਹਾਡੇ ਤਾਂ ਤਾਮੇ-ਝਾਮੇ ਵੀ ਬੜੇ ਏ, ਤੁਹਾਨੂੰ ਨਈਂ ਪਤਾ ਲੱਗਦਾ ਬੰਦੇ ਨੇ ਕਿਵੇਂ ਕਰੀਅਰ ਬਣਾਇਆ। ਤੂੰ ਮੇਰੀ ਔਕਾਤ ਦੱਸਦਾ ਪੈਰ ਦਿਖਾ ਰਿਹਾ, ਸਾਰੀ ਦੁਨੀਆਂ ਘੁੰਮ ਲਈ ਅਕਲ ਨੂੰ ਥੋੜ੍ਹਾ ਹੱਥ-ਹੁਥ ਮਾਰੋ। ਤੁਸੀ ਸਿੱਖਿਆ ਹੀ ਕੁਝ ਨਈਂ, ਘੁੰਮ ਫਿਰ ਕੇ ਵੀ ਆ ਕੀ ਕਰਦਾ ਪਿਆ। ਲੱਤਾ ਚੁੱਕ-ਚੁੱਕ ਪੈਰ ਦਿਖਾਉਂਦਾ ਪਿਆ ਮੈਨੂੰ, ਮੈਂ ਕੀ ਇੱਡੇ ਮਾਹ ਮਾਰ ਲਏ। ਮੈਂ ਕੀ ਕਹਿ ਦਿੱਤਾ ਕਿਸੇ ਨੂੰ ਕੁਝ।  

ਜਾਣੋ ਪੂਰਾ ਮਾਮਲਾ

ਦੱਸਿਆ ਇਹ ਵੀ ਜਾ ਰਿਹਾ ਹੈ ਕਿ ਰਾਕਾ ਨੇ ਆਪਣੇ ਸਵਾਦ ਗਾਣੇ ਵਿੱਚ ਕਰਨ ਔਜਲਾ ਦੇ ਗੀਤ ਪੁਆਇੰਟ ਆੱਫ ਵਿਊ ਵਿੱਚੋਂ ਕੰਪੋਜ਼ਿਸ਼ਨ ਕਾੱਪੀ ਕੀਤੀ ਸੀ। ਜਿਸਦਾ ਜਵਾਬ ਔਜਲਾ ਨੇ ਲਾਈਵ ਆ ਦਿੱਤਾ ਸੀ ਕਿ ਮੈਂ ਅਜਿਹੀ ਕੰਪੋਜ਼ਿਸ਼ਨ ਕਰਾਂਗਾ ਫਿਰ ਚੱਕੀ ਵੀ ਨਈ ਜਾਣੀ। ਇਸ ਤੋਂ ਬਾਅਦ ਕਰਨ ਦੀ ਇਸ ਗੱਲ ਦਾ ਜਵਾਬ ਗਾਇਕ ਰਾਕਾ ਵੱਲੋਂ ਆਪਣੇ ਨਵੀਂ ਈਪੀ 'On My Own' ਵਿੱਚ ਦਿੱਤਾ ਗਿਆ। ਦੱਸ ਦੇਈਏ ਕਿ ਇਸ ਵਿੱਚ ਢਾਈ ਕ ਮਿੰਟ ਤੋਂ ਬਾਅਦ ਇੱਕ ਗੀਤ ਪਲੇਅ ਹੁੰਦਾ ਹੈ ਜਿਸ ਵਿੱਚ ਕੁਲਦੀਪ ਮਾਣਕ ਦਾ ਗੀਤ ਚੱਲਦਾ ਜਿਸਦੀ ਕੰਪੋਜ਼ਿਸ਼ਨ ਕਰਨ ਔਜਲਾ ਦੇ ਗੀਤ Take It Easy ਨਾਲ ਮਿਲਦੀ ਹੈ। ਇਸ ਤੇ ਰਾਕਾ ਨੇ ਕਿਹਾ ਕਈ ਕਰਦੇ ਨੇ ਤਰਜ਼ਾ ਦਾ ਮਾਣ, ਕਲੀ ਮਾਣਕ ਦੀ ਚੁੱਕ ਬਣੀ ਜਾਂਦੇ  ਖੱਬੀ ਖਾਣ... ਇਸ ਤੋਂ ਬਾਅਦ ਇੱਕ ਹੋਰ ਲਾਈਨ ਗੀਤ ਵਿੱਚ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਰੱਬਾ ਦੋ ਕੁੁ ਸਾਲ ਰੱਖੀ ਚੱਲਦੇ ਤੂੰ ਸਾਹ, ਇਨ੍ਹਾਂ ਟੇਢਿਆ ਨੂੰ ਮੈਂ ਪਾ ਕੇ ਛੱਡੂਗਾਂ ਸਿੱਧੇ ਰਾਹ, ਜਿਸ ਤੋਂ ਬਾਅਦ ਕਰਨ ਔਜਲਾ ਨੇ ਗਾਇਕ ਰਾਕਾ ਦੀ ਤੁਲਨਾ ਆਪਣੇ ਨਹੁੰ ਨਾਲ ਕੀਤੀ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Embed widget