(Source: ECI/ABP News)
Ammy Virk: ਐਮੀ ਵਿਰਕ- ਪਰੀ ਪੰਧੇਰ ਦੀ ਫਿਲਮ "ਅੰਨ੍ਹੀ ਦਿਆ ਮਜ਼ਾਕ ਏ" ਤੋਂ ਗੀਤ "ਰਾਖੀ" ਰਿਲੀਜ਼, ਦੇਖੋ ਕਲਾਕਾਰਾਂ ਦਾ ਰੋਮਾਂਟਿਕ ਲੁੱਕ
Annhi Dea Mazaak Ae Movie Song RAAKHI: ਪੰਜਾਬੀ ਗਾਇਕ ਐਮੀ ਵਿਰਕ ਅਤੇ ਪਰੀ ਪੰਧੇਰ ਦੀ ਫਿਲਮ "ਅੰਨ੍ਹੀ ਦਿਆ ਮਜ਼ਾਕ ਏ" ਤੋਂ ਨਵਾਂ ਗੀਤ ਰਾਖੀ ਰਿਲੀਜ਼ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਹਿੱਟ ਭੰਗੜਾ ਗੀਤ 'ਖੁੰਢੀ ਮੁੱਛ' ਤੋਂ ਬਾਅਦ...
![Ammy Virk: ਐਮੀ ਵਿਰਕ- ਪਰੀ ਪੰਧੇਰ ਦੀ ਫਿਲਮ Ammy Virk-Pari Pandher film Annhi Dea Mazaak Ae song RAAKHI released see the romantic look of the cast Ammy Virk: ਐਮੀ ਵਿਰਕ- ਪਰੀ ਪੰਧੇਰ ਦੀ ਫਿਲਮ](https://feeds.abplive.com/onecms/images/uploaded-images/2023/04/15/515028e35dedcb71da2a2a35606008591681538469320709_original.jpg?impolicy=abp_cdn&imwidth=1200&height=675)
Annhi Dea Mazaak Ae Movie Song RAAKHI: ਪੰਜਾਬੀ ਗਾਇਕ ਐਮੀ ਵਿਰਕ ਅਤੇ ਪਰੀ ਪੰਧੇਰ ਦੀ ਫਿਲਮ "ਅੰਨ੍ਹੀ ਦਿਆ ਮਜ਼ਾਕ ਏ" ਤੋਂ ਨਵਾਂ ਗੀਤ ਰਾਖੀ ਰਿਲੀਜ਼ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਹਿੱਟ ਭੰਗੜਾ ਗੀਤ 'ਖੁੰਢੀ ਮੁੱਛ' ਤੋਂ ਬਾਅਦ, ਹੁਣ ਪੰਜ ਪਾਣੀ ਫਿਲਮਜ਼ ਅਤੇ ਰਿਦਮ ਬੁਆਏਜ਼ ਐਂਟਰਟੇਨਮੈਂਟ ਨੇ ਫਿਲਮ ਦਾ ਇੱਕ ਹੋਰ ਰੂਹਾਨੀ ਅਤੇ ਖੂਬਸੂਰਤ ਗੀਤ "ਰਾਖੀ" ਨਾਲ ਦਿਲ ਜਿੱਤ ਲਿਆ ਹੈ। ਇਹ ਗੀਤ ਬੰਟੀ ਬੈਂਸ ਦੁਆਰਾ ਲਿਖਿਆ ਅਤੇ ਕੰਪੋਜ਼ ਕੀਤਾ ਗਿਆ ਹੈ, ਜਿਸ ਨੂੰ ਐਮੀ ਵਿਰਕ ਅਤੇ ਪਰੀ ਪੰਧੇਰ ਨੇ ਗਾਇਆ ਹੈ। ਦਿਲ ਨੂੰ ਛੋਹ ਲੈਣ ਵਾਲਾ ਸੰਗੀਤ ਚੇਤ ਸਿੰਘ ਨੇ ਦਿੱਤਾ ਹੈ।
ਫਿਲਮ ਰਿਲੀਜ਼ ਹੋਣ ਤੱਕ ਦਰਸ਼ਕਾਂ ਨੂੰ ਜੋੜਨ ਲਈ ਨਿਰਮਾਤਾਵਾਂ ਵੱਲੋਂ ਇੱਕ ਤੋਂ ਬਾਅਦ ਇੱਕ, ਬਾਕਮਾਲ ਗੀਤ ਰਿਲੀਜ਼ ਕੀਤੇ ਜਾ ਰਹੇ ਹਨ। ਜੇਕਰ ਗਾਣੇ ਦੀ ਗੱਲ ਕਰੀਏ ਤਾਂ ਇਹ ਐਮੀ ਵਿਰਕ ਅਤੇ ਪਰੀ ਪੰਧੇਰ ਦੀ ਮਨਮੋਹਕ ਕੈਮਿਸਟਰੀ ਨੂੰ ਦਰਸਾਉਂਦਾ ਹੈ। ਜਿਸ ਵਿੱਚ ਐਮੀ ਗੀਤ ਰਾਹੀਂ ਪਿਆਰ ਅਤੇ ਰਾਖੀ ਕਰਨ ਦਾ ਪ੍ਰਗਟਾਵਾ ਕਰਦੇ ਹਨ। ਦਰਸ਼ਕ ਗੀਤ ਦੀ ਤਾਰੀਫ ਕਰ ਰਹੇ ਹਨ ਜਿਸ ਦਾ ਮਤਲਬ ਹੈ ਕਿ ਦਰਸ਼ਕਾਂ ਵੱਲੋਂ ਇਸ ਨੂੰ ਦਿਲੋਂ ਪਸੰਦ ਕੀਤਾ ਜਾ ਰਿਹਾ ਹੈ।
ਜੇਕਰ ਅਸੀਂ ਫਿਲਮ ਦੀ ਗੱਲ ਕਰੀਏ, ਤਾਂ ਡਾਇਲਾਗ "ਅੰਨ੍ਹੀ ਦਿਆ ਮਜ਼ਾਕ ਏ" ਪੰਜਾਬੀ ਇੰਡਸਟਰੀ ਵਿੱਚ ਪਹਿਲਾਂ ਹੀ ਇੱਕ ਮਸ਼ਹੂਰ ਅਤੇ ਵਿਆਪਕ ਤੌਰ 'ਤੇ ਵਰਤਿਆ ਜਾਣ ਵਾਲਾ ਡਾਇਲਾਗ ਹੈ ਅਤੇ ਇੱਥੋਂ ਤੱਕ ਕਿ ਅਸੀਂ ਇਸਨੂੰ ਮੀਮਜ਼ ਰਾਹੀਂ ਸੋਸ਼ਲ ਮੀਡੀਆ 'ਤੇ ਟ੍ਰੈਂਡਿੰਗ ਵਿੱਚ ਦੇਖਿਆ ਹੈ। ਐਮੀ ਵਿਰਕ ਦੇ ਨਾਲ ਨਾ ਸਿਰ ਚਿਨਯੋਤੀ ਅਤੇ ਇਫਤਿਖਾਰ ਠਾਕੁਰ ਦੇ ਸੁਮੇਲ ਕਾਰਨ ਹਾਸੇ ਦੀ ਇਹ ਸਵਾਰੀ ਰੋਮਾਂਚਕ ਹੋਣ ਵਾਲੀ ਹੈ। ਦੋਵੇਂ ਪਾਕਿਸਤਾਨੀ ਅਭਿਨੇਤਾ ਆਪਣੇ ਸੰਪੂਰਣ ਕਾਮੇਡੀ ਟਾਈਮਿੰਗ ਲਈ ਪਹਿਲਾਂ ਹੀ ਮਸ਼ਹੂਰ ਹਨ ਅਤੇ ਸਾਡਾ ਪੰਜਾਬੀ ਮੁੰਡਾ ਐਮੀ ਵਿਰਕ ਸਿਤਾਰਿਆਂ ਨੂੰ ਜੋੜ ਰਿਹਾ ਹੈ ਅਤੇ ਉਨ੍ਹਾਂ ਨਾਲ ਵਧੀਆ ਤਿਕੜੀ ਬਣਾ ਰਿਹਾ ਹੈ। 3 ਹਾਸਿਆਂ ਦੇ ਬਾਦਸ਼ਾਹਾਂ ਦੀ ਕੁਦਰਤੀ ਕਾਮੇਡੀ ਨੇ ਮੇਕਰਸ ਦੀ ਜੇਤੂ ਕੈਪ ਵਿੱਚ ਖੰਭ ਜੋੜ ਦਿੱਤੇ ਹਨ।
ਐਮੀ ਵਿਰਕ ਅਤੇ ਪਰੀ ਪੰਧੇਰ ਮੁੱਖ ਭੂਮਿਕਾ ਵਿੱਚ ਹਨ। ਸਟਾਰ ਕਾਸਟ ਵਿੱਚ ਨਾਸਿਰ ਚਿਨਯੋਤੀ, ਇਫਤਿਖਾਰ ਠਾਕੁਰ, ਨਿਰਮਲ ਰਿਸ਼ੀ, ਹਰਦੀਪ ਗਿੱਲ, ਅਮਰ ਨੂਰੀ, ਦੀਦਾਰ ਗਿੱਲ ਅਤੇ ਗੁਰਦੀਪ ਗਰੇਵਾਲ ਸ਼ਾਮਲ ਹਨ। ਫਿਲਮ ਰਾਕੇਸ਼ ਧਵਨ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ 21 ਅਪ੍ਰੈਲ 2023 ਨੂੰ ਰਿਲੀਜ਼ ਕੀਤੀ ਜਾਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)