Amrit Maan ਦੀ ਇੱਕ ਵਾਰ ਫੇਰ ਬਣੀ Neeru Bajwa ਦੇ ਨਾਲ ਜੋੜੀ
ਦੱਸ ਦਈਏ ਕਿ ਅੰਮ੍ਰਿਤ ਮਾਨ ਦੇ ਆਉਣ ਵਾਲੇ ਗਾਣੇ ਦਾ ਨਾਂ 'All Bamb' ਹੈ ਜਿਸ ਵਿੱਚ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਫ਼ੀਚਰ ਹੋਵੇਗੀ। ਅੰਮ੍ਰਿਤ ਮਾਨ ਦਾ ਇਹ ਗੀਤ 8 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਅੰਮ੍ਰਿਤ ਮਾਨ ਦਾ ਗੀਤ "all bamb" ਐਲਬਮ ਦਾ ਟਾਈਟਲ ਟ੍ਰੈਕ ਹੈ।
ਚੰਡੀਗੜ੍ਹ: ਪੰਜਾਬੀ ਗਾਇਕ ਅੰਮ੍ਰਿਤ ਮਾਨ (Amrit Maan) ਤੇ ਨੀਰੂ ਬਾਜਵਾ ਫਿਲਮ 'ਆਟੇ ਦੀ ਚਿੜੀ' ਵਿੱਚ ਇਕੱਠੇ ਕੰਮ ਚੁੱਕੇ ਹਨ। ਇਹ ਜੋੜੀ ਇੱਕ ਵਾਰ ਫੇਰ ਇਕੱਠੇ ਨਜ਼ਰ ਆਉਣ ਵਾਲੀ ਹੈ, ਪਰ ਇਸ ਵਾਰ ਅੰਮ੍ਰਿਤ ਮਾਨ ਤੇ ਨੀਰੂ ਬਾਜਵਾ (Neeru Bajwa) ਦੀ ਜੋੜੀ ਕਿਸੇ ਫਿਲਮ ਲਈ ਨਹੀਂ ਸਗੋਂ ਇੱਕ ਗਾਣੇ ਲਈ ਇਕੱਠੀ ਹੋਈ ਹੈ।
ਦੱਸ ਦਈਏ ਕਿ ਅੰਮ੍ਰਿਤ ਮਾਨ ਦੇ ਆਉਣ ਵਾਲੇ ਗਾਣੇ ਦਾ ਨਾਂ 'All Bamb' ਹੈ ਜਿਸ ਵਿੱਚ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਫ਼ੀਚਰ ਹੋਵੇਗੀ। ਅੰਮ੍ਰਿਤ ਮਾਨ ਦਾ ਇਹ ਗੀਤ 8 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਅੰਮ੍ਰਿਤ ਮਾਨ ਦਾ ਗੀਤ "all bamb" ਐਲਬਮ ਦਾ ਟਾਈਟਲ ਟ੍ਰੈਕ ਹੈ। ਦਰਅਸਲ ਅੰਮ੍ਰਿਤ ਮਾਨ ਦੀ ਇਸ ਐਲਬਮ ਦੀ ਅਨਾਊਸਮੈਂਟ ਪਿਛਲੇ ਸਾਲ ਦੀ ਹੋਈ ਹੈ।
ਇਸ ਐਲਬਮ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ। ਐਲਬਮ ਦਾ ਪਹਿਲਾਂ ਗੀਤ ਨਿਮਰਤ ਖੈਰਾ ਦੇ ਨਾਲ 'ਸਿਰਾ ਹੀ ਹੋਉ' ਤੇ ਦੂਸਰਾ ਗੀਤ ਰੈਪਰ ਡਿਵਾਇਨ ਦੇ ਨਾਲ 'ਕਾਲਾ ਘੋੜਾ' ਫੈਨਸ ਦੇ ਸਾਹਮਣੇ ਆਇਆ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਦਾ ਇਹ ਗੀਤ ਕੁਝ ਮਹੀਨੇ ਪਹਿਲਾਂ ਰਿਲੀਜ਼ ਹੋਣਾ ਸੀ ਪਰ ਕਿਸਾਨ ਅੰਦੋਲਨ ਕਰਕੇ ਇਸ ਗੀਤ ਨੂੰ ਪੋਸਟਪੋਨ ਕੀਤਾ ਗਿਆ। ਹੁਣ ਇਹ ਗੀਤ 8 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ: ਗ੍ਰਹਿ ਮੰਤਰੀ Anil Vij ਦੀ ਕਿਸਾਨਾਂ ਨੂੰ ਵੱਡੀ ਚੇਤਾਵਨੀ, ਬੋਲੇ ਅਜਿਹੇ ਵਿਰੋਧ ਪ੍ਰਦਰਸ਼ਨ ਬਰਦਾਸ਼ਤ ਨਹੀਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904