Baani Sandhu: ਬਾਣੀ ਸੰਧੂ- ਜੈ ਰੰਧਾਵਾ ਦੀ ਮੈਡਲ ਨੂੰ ਮਿਲ ਰਿਹਾ ਖੂਬ ਪਿਆਰ, ਹਰ ਜ਼ਿਲ੍ਹੇ 'ਚ ਹਾਊਸਫੁਲ ਚੱਲ ਰਹੇ ਸ਼ੋਅ
Baani Sandhu-Jay Randhawa medal: ਪੰਜਾਬੀ ਗਾਇਕਾ ਬਾਣੀ ਸੰਧੂ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਉਸ ਦੀ ਫਿਲਮ 'ਮੈਡਲ' ਸਿਨੇਮਾਘਰਾਂ 'ਚ ਰਿਲੀਜ਼ ਹੋਈ। ਇਸ ਫਿਲਮ 'ਚ ਬਾਣੀ ਆਪਣੇ ਕੋ-ਐਕਟਰ
Baani Sandhu-Jay Randhawa medal: ਪੰਜਾਬੀ ਗਾਇਕਾ ਬਾਣੀ ਸੰਧੂ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਉਸ ਦੀ ਫਿਲਮ 'ਮੈਡਲ' ਸਿਨੇਮਾਘਰਾਂ 'ਚ ਰਿਲੀਜ਼ ਹੋਈ। ਇਸ ਫਿਲਮ 'ਚ ਬਾਣੀ ਆਪਣੇ ਕੋ-ਐਕਟਰ ਜੈ ਰੰਧਾਵਾ ਦੇ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। ਫਿਲਮ ਨੂੰ ਭਾਰਤ ਖਾਸ ਕਰਕੇ ਪੰਜਾਬ, ਹਰਿਆਣਾ ਤੇ ਰਾਜਧਾਨੀ ਚੰਡੀਗੜ੍ਹ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੇ ਤਕਰੀਬਨ ਸਾਰੇ ਸ਼ੋਅਜ਼ ਹਾਊਸਫੁੱਲ ਚੱਲ ਰਹੇ ਹਨ। ਇੱਕ ਕਾਬਲ ਸਟੂਡੈਂਟ ਦੇ ਗੈਂਗਸਟਰ ਬਣਨ ਦੀ ਕਹਾਣੀ ਤੇ ਬਾਣੀ ਦਾ ਡੈਬਿਉ ਲੋਕਾਂ ਦਾ ਖੂਬ ਦਿਲ ਜਿੱਤ ਰਿਹਾ ਹੈ।
View this post on Instagram
ਦੱਸ ਦੇਈਏ ਕਿ ਮੈਡਲ ਇੱਕ ਮਨੋਰੰਜਕ ਫ਼ਿਲਮ ਹੈ। ਜੋ ਸੱਚਮੁੱਚ ਇੱਕ ਵਧੀਆ ਅਨੁਭਵ ਪ੍ਰਦਾਨ ਕਰਦੀ ਹੈ। ਫਿਲਮ ਵਿੱਚ ਤਿੰਨ ਮਸ਼ਹੂਰ ਗੀਤ ਸ਼ਾਮਲ ਹਨ। ਜਿਸ ਵਿੱਚ ਜੋਰਡਨ ਸੰਧੂ ਦਾ ਗੀਤ 'Fight' , ਦੀਪਕ ਢਿੱਲੋਂ ਦੁਆਰਾ 'ਜੇਲ੍ਹ' ਅਤੇ ਅਵੀ ਸਰਾ ਵਲੋਂ 'ਸ਼ੇਰ ਬਣਿਆ' ਹੈ। ਜੋ ਕਿ ਸਮੁੱਚੇ ਸੰਗੀਤਕ ਅਨੁਭਵ ਨੂੰ ਵਧਾਉਣ ਲਈ ਸ਼ਾਮਲ ਕੀਤੇ ਗਏ ਹਨ। ਇਸਦੀ ਮਨਮੋਹਕ ਕਹਾਣੀ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੁਹਾਨੂੰ ਵੱਖਰਾ ਹੀ ਨਜ਼ਾਰਾ ਦਿਖਾਉਂਦਾ ਹੈ।
ਇਹ ਇੱਕ ਅਜਿਹੀ ਫ਼ਿਲਮ ਹੈ ਜਿਸਦਾ ਹਰ ਉਮਰ ਦੇ ਲੋਕਾਂ ਦੁਆਰਾ ਆਨੰਦ ਲਿਆ ਜਾ ਸਕਦਾ ਹੈ, ਇਹ ਇੱਕ ਪਰਿਵਾਰਕ ਸੈਰ ਲਈ ਇੱਕ ਵਧੀਆ ਵਿਕਲਪ ਹੈ। ਫਿਲਮ ਮੈਡਲ ਆਪਣੀ ਰਿਲੀਜ਼ਿੰਗ ਦੇ ਦੂਜੇ ਹਫਤੇ ਦੇ ਵਿੱਚ ਐਂਟਰ ਕਰ ਚੁੱਕੀ ਹੈ। ਜੈ ਰੰਧਾਵਾ ਤੇ ਬਾਣੀ ਸੰਧੂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਨੇ ਤਕਰੀਬਨ 1.5 ਹਫਤੇ ਦੇ ਵਿਚ ਹੀ ਕਰੋੜਾਂ ਦੀ ਕਮਾਈ ਨੂੰ ਪਾਰ ਕੀਤਾ ਹੈ। ਪੰਜਾਬ ਤੋਂ ਇਲਾਵਾ ਹੋਰ ਕਈ ਜ਼ਿਲ੍ਹਿਆਂ ਦੇ ਵਿਚ ਇਸ ਫਿਲਮ ਦੇ ਸ਼ੋਅ ਹਾਊਸਫੁਲ ਚੱਲ ਰਹੇ ਹਨ।
ਫਿਲਮ ਦੀ ਕਹਾਣੀ...
ਫਿਲਮ ਦੀ ਕਹਾਣੀ ਇੱਕ ਕਾਲਜ ਸਟੂਡੈਂਟ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਅਥਲੈਟਿਕਸ ਵਿੱਚ ਗੋਲਡ ਮੈਡਲ ਲਿਆਉਣ ਲਈ ਕੜੀ ਮੇਹਨਤ ਕਰ ਰਿਹਾ ਹੈ, ਪਰ ਉਸ ਦੇ ਨਾਲ ਕੁੱਝ ਅਜਿਹਾ ਹੋ ਜਾਂਦਾ ਹੈ ਕਿ ਉਹ ਗੈਂਗਸਟਰ ਬਣ ਜਾਂਦਾ ਹੈ।