Badshah-Honey Singh: ਬਾਦਸ਼ਾਹ- ਹਨੀ ਸਿੰਘ ਵਿਚਾਲੇ ਚੱਲ ਰਹੀ ਜ਼ੁਬਾਨੀ ਜੰਗ, ਲਾਈਵ ਸ਼ੋਅ ਦੌਰਾਨ ਉਡਾਇਆ ਇੱਕ-ਦੂਜੇ ਦਾ ਮਜ਼ਾਕ
Badshah-Honey Singh Controversy: ਰੈਪਰ ਬਾਦਸ਼ਾਹ ਅਤੇ ਹਨੀ ਸਿੰਘ ਵਿਚਾਲੇ ਚੱਲ ਰਹੀ ਤਕਰਾਰ ਤੋਂ ਹਰ ਕੋਈ ਜਾਣੂ ਹੈ। ਇੱਕ ਸਮਾਂ ਅਜਿਹਾ ਸੀ ਜਦੋਂ ਇਹ ਦੋਵੇਂ ਬੇਹੱਦ ਖਾਸ ਦੋਸਤ ਹੁੰਦੇ ਸੀ। ਪਰ ਹੁਣ ਅਕਸਰ
Badshah-Honey Singh Controversy: ਰੈਪਰ ਬਾਦਸ਼ਾਹ ਅਤੇ ਹਨੀ ਸਿੰਘ ਵਿਚਾਲੇ ਚੱਲ ਰਹੀ ਤਕਰਾਰ ਤੋਂ ਹਰ ਕੋਈ ਜਾਣੂ ਹੈ। ਇੱਕ ਸਮਾਂ ਅਜਿਹਾ ਸੀ ਜਦੋਂ ਇਹ ਦੋਵੇਂ ਬੇਹੱਦ ਖਾਸ ਦੋਸਤ ਹੁੰਦੇ ਸੀ। ਪਰ ਹੁਣ ਅਕਸਰ ਦੋਵਾਂ ਨੂੰ ਇੱਕ-ਦੂਜੇ ਦੇ ਵਿੱਰੁਧ ਬੋਲਦੇ ਹੋਏ ਵੇਖਿਆ ਜਾਂਦਾ ਹੈ। ਹਾਲ ਹੀ ਵਿੱਚ ਇਕ ਸ਼ੋਅ ਦੌਰਾਨ ਰੈਪਰ ਬਾਦਸ਼ਾਹ ਨੇ ਹਨੀ ਸਿੰਘ ਨੂੰ ਘੇਰਿਆ ਅਤੇ ਖੂਬ ਖਿੱਲੀ ਉਡਾਈ। ਹਾਲਾਂਕਿ ਇਸਦੇ ਹਨੀ ਸਿੰਘ ਨੇ ਬਾਦਸ਼ਾਹ ਨੂੰ ਇਸਦਾ ਕਰਾਰਾ ਜਵਾਬ ਦਿੱਤਾ ਹੈ। ਦੋਵਾਂ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਬਾਦਸ਼ਾਹ ਦੇ ਕੰਸਰਟ 'ਚ ਕੁਝ ਲੋਕਾਂ ਨੇ ਲਿਆ ਹਨੀ ਸਿੰਘ ਦਾ ਨਾਂਅ
ਦਰਅਸਲ, ਹਾਲ ਹੀ 'ਚ ਬਾਦਸ਼ਾਹ ਦੇ ਕੰਸਰਟ 'ਚ ਕੁਝ ਲੋਕਾਂ ਨੇ ਹਨੀ ਸਿੰਘ ਦਾ ਨਾਂ ਲੈ ਕੇ ਸ਼ੌਰ ਮਚਾਉਣਾ ਸ਼ੁਰੂ ਕਰ ਦਿੱਤਾ ਸੀ। ਜਿਸ ਤੋਂ ਬਾਅਦ ਬਾਦਸ਼ਾਹ ਨੇ ਹਨੀ ਸਿੰਘ ਬਾਰੇ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਬਾਦਸ਼ਾਹ ਲੋਕਾਂ ਕੋਲ ਆਇਆ ਅਤੇ ਕਿਹਾ - 'ਮੈਨੂੰ ਇੱਕ ਕਲਮ ਅਤੇ ਕਾਗਜ਼ ਦੇ ਦਿਓ। ਮੈਂ ਤੁਹਾਡੇ ਲਈ ਤੋਹਫ਼ਾ ਲੈ ਕੇ ਆਇਆ ਹਾਂ। ਮੈਂ ਕੁਝ ਗੀਤ ਲਿਖਾਂਗਾ। ਤੁਹਾਡੇ ਪਾਪਾ ਦਾ ਕਮਬੈਕ ਹੋ ਜਾਏਗਾ। ਬਾਦਸ਼ਾਹ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਇਆ ਸੀ। ਹੁਣ ਹਨੀ ਸਿੰਘ ਨੇ ਇਸ 'ਤੇ ਜਵਾਬ ਦਿੱਤਾ ਹੈ।
View this post on Instagram
ਹਨੀ ਸਿੰਘ ਨੇ ਬਾਦਸ਼ਾਹ ਦੀ ਗੱਲ ਦਾ ਇੰਝ ਜਵਾਬ ਦਿੱਤਾ
ਹਨੀ ਸਿੰਘ ਨੇ ਹੋਲੀ ਵਾਲੇ ਦਿਨ ਇੱਕ ਪਾਰਟੀ ਵਿੱਚ ਪਰਫਾਰਮ ਕੀਤਾ ਸੀ। ਜਿੱਥੇ ਉਨ੍ਹਾਂ ਨੇ ਬਿਨਾਂ ਨਾਂ ਲਏ ਬਾਦਸ਼ਾਹ ਦੀ ਟਿੱਪਣੀ ਦਾ ਜਵਾਬ ਦਿੱਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਕਿਹਾ- ਮੈਨੂੰ ਹਰ ਕੋਈ ਬੋਲਦਾ ਹੈ। ਤੁਸੀਂ ਲੋਕ ਖੁਦ ਹੀ ਕ੍ਰੇਜ਼ੀ ਹੋ। ਹਨੀ ਸਿੰਘ ਕ੍ਰੇਜ਼ੀ ਹੈ ਅਤੇ ਉਸ ਦੇ ਫੈਨਸ ਵੀ ਕ੍ਰੇਜ਼ੀ ਹਨ, ਜਵਾਬ ਦਿਓ, ਰਿਪਲਾਈ ਕਰਾਂ, ਮੈਂ ਕੀ ਰਿਪਲਾਈ ਕਰਾਂ। ਤੁਸੀਂ ਲੋਕਾਂ ਨੇ ਪਹਿਲਾਂ ਹੀ ਸਾਰੀਆਂ ਟਿੱਪਣੀਆਂ ਦਾ ਬਹੁਤ ਵਧੀਆ ਜਵਾਬ ਦਿੱਤਾ ਹੈ। ਮੈਨੂੰ ਆਪਣਾ ਮੂੰਹ ਖੋਲ੍ਹਣ ਦੀ ਵੀ ਲੋੜ ਨਹੀਂ ਹੈ। ਮੈਨੂੰ ਬੋਲਣ ਦੀ ਲੋੜ ਨਹੀਂ ਹੈ।
View this post on Instagram
ਬਾਦਸ਼ਾਹ ਨੇ ਇੰਟਰਵਿਊਂ ਦੌਰਾਨ ਹਨੀ ਸਿੰਘ ਬਾਰੇ ਕਹੀਆਂ ਸੀ ਅਜਿਹੀਆਂ ਗੱਲਾਂ
ਕਾਬਿਲੇਗੌਰ ਹੈ ਕਿ ਬਾਦਸ਼ਾਹ ਵੱਲ਼ੋਂ ਪਹਿਲਾਂ ਇਸ ਤਕਰਾਰ ਦੀ ਸ਼ੁਰੂਆਤ ਕੀਤੀ ਗਈ ਸੀ। ਦਰਅਸਲ, ਉਨ੍ਹਾਂ ਇੱਕ ਇੰਟਰਵਿਊ ਰਾਹੀਂ ਦੱਸਿਆ ਸੀ ਕਿ ਹਨੀ ਸਿੰਘ ਅਤੇ ਉਨ੍ਹਾਂ ਵਿਚਾਲੇ ਕਿਵੇਂ ਅਣਬਣ ਸ਼ੁਰੂ ਹੋਈ ਸੀ। ਹਾਲਾਂਕਿ ਇਸ ਤੋਂ ਬਾਅਦ ਉਹ ਕਈ ਵਾਰ ਹਨੀ ਸਿੰਘ ਬਾਰੇ ਆਪਣੇ ਸ਼ੋਅਜ਼ ਦੌਰਾਨ ਕਮੈਂਟ ਕਰਦੇ ਹੋਏ ਵੇਖੇ ਜਾਂਦੇ ਹਨ।