Singer Shubh: ਗਾਇਕ ਸ਼ੁਭ ਦੇ ਸਮਰਥਨ 'ਚ ਡਟੇ ਬਿਕਰਮ ਸਿੰਘ ਮਜੀਠੀਆ, ਵਿਰੋਧ ਕਰਨ ਵਾਲਿਆਂ ਨੂੰ ਪੁੱਛਿਆ- 26 ਸਾਲ ਦੇ ਕਲਾਕਾਰ ਦਾ ਕੀ ਕਸੂਰ ?
Bikram Singh Majithia stands in support of singer Shubh: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਪੰਜਾਬੀ ਗਾਇਕ ਸ਼ੁਭ ਦੇ ਸਮਰਥਨ ਵਿੱਚ ਲਗਾਤਾਰ ਆਪਣੀ ਆਵਾਜ਼ ਚੁੱਕ
Bikram Singh Majithia stands in support of singer Shubh: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਪੰਜਾਬੀ ਗਾਇਕ ਸ਼ੁਭ ਦੇ ਸਮਰਥਨ ਵਿੱਚ ਲਗਾਤਾਰ ਆਪਣੀ ਆਵਾਜ਼ ਚੁੱਕ ਰਹੇ ਹਨ। ਦੱਸ ਦੇਈਏ ਕਿ ਇੱਕ ਵਾਰ ਫਿਰ ਤੋਂ ਸੀਨੀਅਰ ਲੀਡਰ ਵੱਲੋਂ ਵਿਰੋਧ ਕਰਨ ਵਾਲਿਆਂ ਨੂੰ ਲਤਾੜ ਲਗਾਈ ਗਈ ਹੈ। ਉਨ੍ਹਾਂ ਇੱਕ ਸਮਾਰੋਹ ਦੇ ਦੌਰਾਨ ਪੰਜਾਬੀ ਗਾਇਕ ਸ਼ੁਭ ਬਾਰੇ ਗੱਲ਼ ਕੀਤੀ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਸ਼ੁਭ ਬਾਰੇ ਗੱਲ ਕਰਦੇ ਹੋਏ ਕਿਹਾ, ਇੱਕ ਨਿੱਕੇ ਜਿਹੇ ਨਿਆਣੇ ਨੂੰ 26 ਸਾਲ ਉਸਦੀ ਉਮਰ ਆ, 26 ਸਾਲ ਸ਼ੁਭ ਉਸਦਾ ਨਾਂਅ ਹੈ। ਉਸਦਾ ਬਾਈਕਾਟ ਕਰਤਾ ਗਿਆ ਉਸਦੇ ਪ੍ਰੋਗਰਾਮ ਰੱਦ ਕਰਤੇ ਗਏ...ਉਸਦੇ ਸਿਰ ਤੇ ਪੱਗ ਸੀ, ਉਸਨੇ ਇਹ ਕਹਿ ਦਿੱਤਾ ਕਿ ਇਹ ਤਾਂ ਅੱਤਵਾਦੀ ਐ, ਖਾਲਿਸਤਾਨੀ ਐ...ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਭਾਈ ਇਹ ਤਾਂ ਦੱਸ ਦਿਓ ਜਿਸਨੇ ਉਸਨੂੰ ਅੱਤਵਾਦੀ ਐਲਾਨ ਤਾਂ, ਜਿਸਨੇ ਉਸਨੂੰ ਖਾਲਿਸਤਾਨੀ ਐਲਾਨ ਤਾਂ...ਉਸ ਤੇ ਕਿਹੜਾ ਪਰਚਾ ਹੋਇਆ ਜੀ ਪਿਛਲਾ, ਕਿ ਉਹਨੇ ਕੋਈ ਕਾਨੂੰਨ ਦੀਆਂ ਧੱਜੀਆਂ ਉੜਾਈਆਂ ਹੋਣ, ਉਹ ਇੱਕ ਨਿਆਣਾ ਏ...ਇੱਕ ਫਣਕਾਰ ਏ, ਕਲਾਕਾਰ ਏ...ਮੈਂ ਉਸਨੂੰ ਇੰਨਾ ਕਹਿ ਸਕਦਾ ਕਿ ਉਸਦੀ ਬਦਕਿਸਮਤੀ ਏ, ਮੈਂ ਨਈ ਕਹਿ ਸਕਦਾ ਕਿ ਬਦਕਿਸਮਤੀ ਏ, ਜੇਕਰ ਉਸਨੂੰ ਨਿਸ਼ਾਨੇ ਤੇ ਲਿਆ ਗਿਆ ਕਿਉਂਕਿ ਉਸਦੇ ਸਿਰ ਤੇ ਉਸ ਗੂਰੁ ਦੀ ਦਸਤਾਰ ਏ...
ਡਟ ਕੇ ਨਾਲ ਹਾਂ !
— Bikram Singh Majithia (@bsmajithia) September 27, 2023
@Shubhworldwide pic.twitter.com/byp7Ic3Wgz
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮਜੀਠੀਆ ਵੱਲੋਂ ਸ਼ੁਭ ਦੇ ਸਮਰਥਨ ਵਿੱਚ ਟਵੀਟ ਕੀਤਾ ਗਿਆ ਸੀ। ਬਿਕਰਮ ਮਜੀਠੀਆ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ ਮੈਂ ਸਿਰਫ 26 ਸਾਲ ਦੇ ਨੌਜਵਾਨ ਗਾਇਕ ਸ਼ੁਭਨੀਤ ਸਿੰਘ ਨੂੰ ਕੱਟੜਪੰਥੀਆਂ ਦਾ ਸਮਰਥਕ ਕਹਿਣ ਦੀ ਨਿੰਦਾ ਕਰਦਾ ਹਾਂ। ਮੈਂ ਉਸ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਿੱਖਾਂ ਵੱਲੋਂ ਦਸਤਾਰ ਪਹਿਨਣ ਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਵੀ ਰੂਪ ਵਿੱਚ ਕੱਟੜਪੰਥ ਦੇ ਸਮਰਥਕ ਹਨ। ਇਸ ਦੇ ਨਾਲ ਹੀ ਮੈਂ ਸ਼ੁਭਨੀਤ ਸਿੰਘ ਨੂੰ ਵੀ ਇਹ ਸਲਾਹ ਦਿੰਦਾ ਹਾਂ ਕਿ ਉਹ ਕੋਈ ਚੀਜ਼ ਪੋਸਟ ਕਰਨ ਤੋਂ ਪਹਿਲਾਂ ਕੁਝ ਤਜਰਬੇਕਾਰ ਲੋਕਾਂ ਦੀ ਸਲਾਹ ਲੈਣ ਜਿਵੇਂ ਐਡਿਟ ਨਕਸ਼ੇ।
ਕਾਬਿਲੇਗ਼ੌਰ ਹੈ ਕਿ ਸ਼ੁਭ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸਫਾਈ ਵੀ ਦਿੱਤੀ ਸੀ ਕਿ ਉਹ ਵੀ ਭਾਰਤ ਤੇ ਪੰਜਾਬ ਦਾ ਨਾਗਰਿਕ ਹੈ। ਮੈਂ ਇੱਥੇ ਹੀ ਪੈਦਾ ਹੋਇਆ ਹਾਂ। ਪੰਜਾਬ ਮੇਰੇ ਖੂਨ 'ਚ ਹੈ।