(Source: ECI | ABP NEWS)
Punjabi Singer: ਮਸ਼ਹੂਰ ਪੰਜਾਬੀ ਗਾਇਕਾ 56 ਸਾਲ ਦੀ ਉਮਰ 'ਚ ਬਣੀ ਮਾਂ ? ਜਾਣੋ ਇੰਟਰਨੈੱਟ 'ਤੇ ਵਾਇਰਲ ਖਬਰਾਂ ਦੀ ਸੱਚਾਈ...
Punjabi Singer Welcome Baby: ਪੰਜਾਬੀ ਸੰਗੀਤ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪਾਕਿਸਤਾਨ ਦੀ ਮਸ਼ਹੂਰ ਪੰਜਾਬੀ ਪਲੇਬੈਕ ਗਾਇਕਾ ਨਸੀਬੋ ਲਾਲ, ਜੋ ਆਪਣੀ ਦਰਮਦਾਰ ਆਵਾਜ਼ ਅਤੇ ਹਿੱਟ ਗੀਤਾਂ...

Punjabi Singer Welcome Baby: ਪੰਜਾਬੀ ਸੰਗੀਤ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪਾਕਿਸਤਾਨ ਦੀ ਮਸ਼ਹੂਰ ਪੰਜਾਬੀ ਪਲੇਬੈਕ ਗਾਇਕਾ ਨਸੀਬੋ ਲਾਲ, ਜੋ ਆਪਣੀ ਦਰਮਦਾਰ ਆਵਾਜ਼ ਅਤੇ ਹਿੱਟ ਗੀਤਾਂ ਲਈ ਜਾਣੀ ਜਾਂਦੀ ਹੈ, ਹਾਲ ਹੀ ਵਿੱਚ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ।
ਦਰਅਸਲ ਸੋਸ਼ਲ ਮੀਡੀਆ 'ਤੇ ਹਾਲ ਹੀ ਵਿੱਚ ਨਸੀਬੋ ਲਾਲ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਆਪਣੇ ਪਤੀ ਨਾਲ ਇੱਕ ਨਵਜਨਮੇ ਬੱਚੇ ਨੂੰ ਗੋਦ ਵਿੱਚ ਲਏ ਹੋਏ ਨਜ਼ਰ ਆ ਰਹੀ ਹੈ। ਇਹ ਤਸਵੀਰ ਕਿਸੇ ਹਸਪਤਾਲ ਦੀ ਗਾਇਨੋਕੋਲੋਜੀ ਵਾਰਡ ਵਿੱਚ ਖਿੱਚੀ ਗਈ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਅਫਵਾਹਾਂ ਫੈਲ ਗਈਆਂ ਕਿ 56 ਸਾਲ ਦੀ ਉਮਰ ਵਿੱਚ ਨਸੀਬੋ ਲਾਲ ਨੇ ਬੱਚੇ ਨੂੰ ਜਨਮ ਦਿੱਤਾ ਹੈ।

ਜਾਣੋ ਅਸਲ ਸੱਚਾਈ?
ਹਾਲਾਂਕਿ, ਨਸੀਬੋ ਲਾਲ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਨਾ ਤਾਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਨਾ ਹੀ ਇਸ ਤੋਂ ਇਨਕਾਰ ਕੀਤਾ ਗਿਆ ਹੈ ਨਾਂ ਹੀ ਬੱਚੇ ਬਾਰੇ ਕੋਈ ਹੋਰ ਜਾਣਕਾਰੀ ਦਿੱਤੀ ਗਈ ਹੈ। ਪਰ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਦਾਅਵਾ ਕੀਤਾ ਕਿ ਫੋਟੋ ਵਿੱਚ ਦਿਖਾਈ ਦੇ ਰਿਹਾ ਬੱਚਾ ਨਸੀਬੋ ਲਾਲ ਦਾ ਨਹੀਂ, ਸਗੋਂ ਉਨ੍ਹਾਂ ਦਾ ਪੋਤਾ ਹੈ। ਇਕ ਵਿਅਕਤੀ ਨੇ ਕਿਹਾ, “ਉਹ ਮੇਰੇ ਗੁਆਂਢ ਵਿਚ ਰਹਿੰਦੀ ਹੈ, ਇਹ ਉਨ੍ਹਾਂ ਦੇ ਪੁੱਤਰ ਦਾ ਪੁੱਤਰ ਹੈ।” ਇਸ ਤਰ੍ਹਾਂ, ਜਿੱਥੇ ਕੁਝ ਲੋਕਾਂ ਨੇ ਗਾਇਕਾ ਨੂੰ ਦੁਬਾਰਾ ਮਾਂ ਬਣਨ ਲਈ ਵਧਾਈ ਦਿੱਤੀ, ਉੱਥੇ ਜ਼ਿਆਦਾਤਰ ਨੇ ਸਪਸ਼ਟ ਕੀਤਾ ਕਿ ਨਸੀਬੋ ਲਾਲ ਦਾਦੀ ਬਣੀ ਹੈ, ਮਾਂ ਨਹੀਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















