Diljit Dosanjh: ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਨੇ ਜਾਮ ਕੀਤੀਆਂ ਨਿਊਯਾਰਕ ਦੀਆਂ ਸੜਕਾਂ, ਜਾਣੋ ਆਖ਼ਰ ਐਸਾ ਕੀ ਹੋਇਆ ?
Diljit Dosanjh: ਪੰਜਾਬੀ ਸਿਨੇਮਾ ਜਗਤ ਦੇ ਨਾਲ-ਨਾਲ ਦੇਸ਼ ਅਤੇ ਵਿਦੇਸ਼ ਵਿੱਚ ਆਪਣੇ ਨਾਂਅ ਦੇ ਝੰਡੇ ਗੱਡਣ ਵਾਲੇ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਵਿਲੱਖਣ ਸ਼ੈਲੀ ਦੇ ਚਲਦਿਆਂ
Diljit Dosanjh: ਪੰਜਾਬੀ ਸਿਨੇਮਾ ਜਗਤ ਦੇ ਨਾਲ-ਨਾਲ ਦੇਸ਼ ਅਤੇ ਵਿਦੇਸ਼ ਵਿੱਚ ਆਪਣੇ ਨਾਂਅ ਦੇ ਝੰਡੇ ਗੱਡਣ ਵਾਲੇ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਵਿਲੱਖਣ ਸ਼ੈਲੀ ਦੇ ਚਲਦਿਆਂ ਦੁਨੀਆ ਭਰ ਵਿੱਚ ਵੱਖਰਾ ਨਾਂਅ ਕਮਾਇਆ ਹੈ। ਇਨ੍ਹੀਂ ਦਿਨੀਂ ਦਿਲਜੀਤ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਵਿਦੇਸ਼ਾਂ ਵਿੱਚ ਦੋਸਾਂਝਾਵਾਲੇ ਦੇ ਗੀਤਾਂ ਨੂੰ ਲੈ ਪ੍ਰਸ਼ੰਸਕਾਂ ਦਾ ਕ੍ਰੇਜ਼ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬੀ ਗਾਇਕ ਕਾਰਨ ਨਿਊਯਾਰਕ ਦੀਆਂ ਸੜਕਾਂ ਤੇ ਵੱਡਾ ਜਾਮ ਲੱਗਾ। ਜਿਸਦੇ ਵੀਡੀਓ ਲਗਾਤਾਰ ਸਾਹਮਣੇ ਆ ਰਹੇ ਹਨ।
ਦਿਲਜੀਤ ਦਾ ਫੈਨਜ਼ ਨੂੰ ਚੜ੍ਹਿਆ ਕ੍ਰੇਜ਼
ਇਹ ਵੀਡੀਓ sirfpanjabiyat ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਤੁਸੀ ਪ੍ਰਸ਼ੰਸਕਾਂ ਨੂੰ ਸੜਕਾਂ ਤੇ ਨੱਚਦੇ ਹੋਏ ਵੇਖ ਸਕਦੇ ਹੋ। ਇਸਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਦਿਲਜੀਤ ਦੋਸਾਂਝ ਦੇ ਨਿਊ ਯਾਰਕ ਸ਼ੋਅ ਤੋ ਬਾਅਦ ਉੱਥੇ ਦੀਆ ਸੜਕਾਂ ਹੋਇਆ ਜਾਮ, ਦਿਲਜੀਤ ਦੇ ਗੀਤਾ ਉੱਤੇ ਸੜਕਾਂ ਤੇ ਨੱਚੇ ਪ੍ਰਸ਼ੰਸਕ ਲਿਖਿਆ ਗਿਆ ਹੈ। ਇਸ ਵੀਡੀਓ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ।
View this post on Instagram
ਪ੍ਰਸ਼ੰਸਕਾਂ ਨੇ ਵੀਡੀਓ ਤੇ ਦਿੱਤੀ ਪ੍ਰਤੀਕਿਰਿਆ
ਇਸ ਵੀਡੀਓ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਯਾਰ ਸਰਦਾਰ ਕਿੱਥੇ-ਕਿੱਥੇ ਪਹੁੰਚ ਗਏ ਹਨ। ਹਰ ਦੇਸ਼ ਵਿੱਚ ਸਰਦਾਰ ਤਾਂ ਦਿੱਖ ਹੀ ਜਾਂਦਾ ਹੈ। ਇਸ ਤੋਂ ਇਲਾਵਾ ਪ੍ਰਸ਼ੰਸਕ ਵੀਡੀਓ ਉੱਪਰ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ। ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱਚ ਦਿਲਜੀਤ ਦੇ ਨਾਂਅ ਦਾ ਬੋਲਬਾਲਾ ਹੈ। ਪੰਜਾਬੀ ਕਲਾਕਾਰ ਨੂੰ ਵਿਦੇਸ਼ ਵਿੱਚ ਜਿਸ ਤਰੀਕੇ ਨਾਲ ਪਿਆਰ ਮਿਲ ਰਿਹਾ ਹੈ, ਇਹ ਬਹੁਤ ਮਾਣ ਵਾਲੀ ਗੱਲ ਹੈ।
ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਜਲਦ ਹੀ ਫਿਲਮ ਜੱਟ ਐਂਡ ਜੁਲੀਅਟ 3 ਵਿੱਚ ਵਿਖਾਈ ਦੇਣਗੇ। ਇਸ ਫਿਲਮ ਵਿੱਚ ਨੀਰੂ ਬਾਜਵਾ ਅਤੇ ਜੈਸਮੀਨ ਬਾਜਵਾ ਉਨ੍ਹਾਂ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏਗੀ। ਇਹ ਫਿਲਮ 27 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ। ਜਿਸਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Read More: Dipika: ਗਰਮੀ ਦੇ ਕਹਿਰ ਕਾਰਨ ਦੀਪਿਕਾ ਦੀਆਂ ਅੱਖਾਂ 'ਚ ਉਤਰਿਆ ਖੂਨ, ਅਭਿਨੇਤਰੀ ਪਰੇਸ਼ਾਨ ਹੋ ਡਾਕਟਰ ਕੋਲ ਭੱਜੀ