(Source: ECI/ABP News)
ਦਿਲਜੀਤ ਦੋਸਾਂਝ ਨੇ ਰਸੋਈ `ਚ ਮੈਗੀ ਬਣਾਉਣ ਦਾ ਵੀਡੀਓ ਕੀਤਾ ਸ਼ੇਅਰ, ਫ਼ੈਨਜ਼ ਨੇ ਕੀਤੇ ਫ਼ਨੀ ਕਮੈਂਟ
ਦਿਲਜੀਤ ਦੋਸਾਂਝ ਨੇ ਆਪਣਾ ਇੱਕ ਵੀਡੀਓ ਇੰਸਟਾਗ੍ਰਾਮ `ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਰਸੋਈ `ਚ ਖੜੇ ਮੈਗੀ ਬਣਾਉਂਦੇ ਨਜ਼ਰ ਆ ਰਹੇ ਹਨ। ਦੇਖੋ ਵੀਡੀਓ:
![ਦਿਲਜੀਤ ਦੋਸਾਂਝ ਨੇ ਰਸੋਈ `ਚ ਮੈਗੀ ਬਣਾਉਣ ਦਾ ਵੀਡੀਓ ਕੀਤਾ ਸ਼ੇਅਰ, ਫ਼ੈਨਜ਼ ਨੇ ਕੀਤੇ ਫ਼ਨੀ ਕਮੈਂਟ diljit dosanjh shares video of him cooking magie in the kitchen his fans react ਦਿਲਜੀਤ ਦੋਸਾਂਝ ਨੇ ਰਸੋਈ `ਚ ਮੈਗੀ ਬਣਾਉਣ ਦਾ ਵੀਡੀਓ ਕੀਤਾ ਸ਼ੇਅਰ, ਫ਼ੈਨਜ਼ ਨੇ ਕੀਤੇ ਫ਼ਨੀ ਕਮੈਂਟ](https://feeds.abplive.com/onecms/images/uploaded-images/2022/08/02/29d8cbd6917b2156b2015d80f868003a1659437343_original.jpg?impolicy=abp_cdn&imwidth=1200&height=675)
Diljit Dosanjh Born To Shine World Tour: ਦਿਲਜੀਤ ਦੋਸਾਂਝ ਉਨ੍ਹਾਂ ਸੈਲੇਬ੍ਰਿਟੀਜ਼ ਵਿੱਚੋਂ ਇੱਕ ਹਨ, ਜੋ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਆਪਣੇ ਫ਼ੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਇਸ ਦੌਰਾਨ ਦਿਲਜੀਤ ਨੇ ਆਪਣਾ ਇੱਕ ਵੀਡੀਓ ਇੰਸਟਾਗ੍ਰਾਮ `ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਰਸੋਈ `ਚ ਖੜੇ ਨਜ਼ਰ ਆ ਰਹੇ ਹਨ। ਦੇਖੋ ਵੀਡੀਓ:
View this post on Instagram
ਵੀਡੀਓ `ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦਿਲਜੀਤ ਆਪਣੇ ਲਈ ਖੁਦ ਮੈਗੀ ਬਣਾ ਰਹੇ ਹਨ। ਦਿਲਜੀਤ ਨੇ ਮੈਗੀ ਨੂੰ ਪੈਕੇਟ `ਚੋਂ ਬਾਹਰ ਕੱਢਣ ਤੋਂ ਬਾਅਦ ਮੈਗੀ ਨੂੰ ਤੋੜ ਕੇ ਫ਼ਰਾਈ ਪੈਨ ;ਚ ਸੁੱਟਿਆ। ਇਸ ਵੀਡੀਓ ਤੇ ਦੋਸਾਂਝ ਦੇ ਫ਼ੈਨਜ਼ ਕਾਫ਼ੀ ਰੀਐਕਟ ਕਰ ਰਹੇ ਹਨ। ਇਹੀ ਨਹੀਂ ਕੁੱਝ ਫ਼ੈਨਜ਼ ਨੇ ਤਾਂ ਸਿੰਗਰ ਨੂੰ ਮੈਗੀ ਬਣਾਉਣ ਦਾ ਤਰੀਕਾ ਤੱਕ ਦਸਿਆ ਹੈ। ਇਸ ਵੀਡੀਓ ਤੇ ਕਾਫ਼ੀ ਫ਼ਨੀ ਰੀਐਕਸ਼ਨਜ਼ ਦੇਖਣ ਨੂੰ ਮਿਲ ਰਹੇ ਹਨ।
ਦਸਣਯੋਗ ਹੈ ਕਿ ਹਾਲ ਹੀ `ਚ ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਅਮਰੀਕਾ ਟੂਰ ਤੋਂ ਫ਼ਰੀ ਹੋਏ ਹਨ। ਇਸ ਦੌਰਾਨ ਉਹ ਆਪਣੇ ਘਰ ਚ ਚਿੱਲ ਕਰ ਰਹੇ ਹਨ। ਜੁਲਾਈ ਮਹੀਨੇ `ਚ ਦੋਸਾਂਝ ਨੇ ਅਮਰੀਕਾ `ਚ ਬੋਰਨ ਟੂ ਸ਼ਾਈਨ ਵਰਲਡ ਟੂਰ ਕੀਤਾ ਸੀ। ਇਸੇ ਮਹੀਨੇ ਯਾਨਿ ਅਗਸਤ ਵਿੱਚ ਉਹ ਇੰਗਲੈਂਡ `ਚ ਟੂਰ ਕਰਨ ਜਾ ਰਹੇ ਹਨ। ਉਨ੍ਹਾਂ ਦਾ ਪਹਿਲਾ ਮਿਊਜ਼ਿਕ ਕੰਸਰਟ ਲੰਡਨ `ਚ ਹੋਣ ਜਾ ਰਿਹਾ ਹੈ, ਜਿਸ ਨੂੰ ਲੈਕੇ ਦੋਸਾਂਝ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)