Gippy Grewal: ਗਿੱਪੀ ਗਰੇਵਾਲ ਦੀ 'ਮਿੱਤਰਾਂ ਦਾ ਨਾਂ ਚੱਲਦਾ' ਥੀਏਟਰ 'ਚ ਨਹੀਂ ਦੇਖੀ ਤਾਂ ਹੁਣ ਓਟੀਟੀ 'ਤੇ ਘਰ ਬੈਠੇ ਦੇਖੋ ਫਿਲਮ
Mitran da naa chalda world digital premiere: ਪੰਜਾਬੀ ਗਾਇਕ ਗਿੱਪੀ ਗਰੇਵਾਲ (Gippy Grewal) ਅਤੇ ਤਾਨੀਆ (Tania) ਸਟਾਰਰ ਫਿਲਮ ਮਿੱਤਰਾਂ ਦਾ ਨਾਂ ਚੱਲਦਾ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਜਿਨ੍ਹਾਂ ਦਰਸ਼ਕਾਂ ਨੇ...
Mitran da naa chalda world digital premiere: ਪੰਜਾਬੀ ਗਾਇਕ ਗਿੱਪੀ ਗਰੇਵਾਲ (Gippy Grewal) ਅਤੇ ਤਾਨੀਆ (Tania) ਸਟਾਰਰ ਫਿਲਮ ਮਿੱਤਰਾਂ ਦਾ ਨਾਂ ਚੱਲਦਾ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਜਿਨ੍ਹਾਂ ਦਰਸ਼ਕਾਂ ਨੇ ਇਹ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਦੇਖੀ ਉਹ ਹੁਣ ਇਸਨੂੰ ਓਟੀਟੀ ਪਲੇਟਫਾਰਮ ਤੇ ਦੇਖ ਸਕਣਗੇ। ਜੀ ਹਾਂ, ਇਹ ਖੁਸ਼ਖਬਰੀ ਗਿੱਪੀ ਅਤੇ ਤਾਨੀਆ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ।
View this post on Instagram
ਪੰਜਾਬੀ ਸਿਤਾਰਿਆਂ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਮਿੱਤਰਾਂ ਦਾ ਨਾਂ ਚੱਲਦਾ, ਵਰਲਡ ਡਿਜੀਟਲ ਪ੍ਰੀਮੀਅਰ @zee5 ਤੇ14th ਅਪ੍ਰੈਲ 2023 ਨੂੰ... ਇਸ ਉੱਪਰ ਪ੍ਰਸ਼ੰਸ਼ਕ ਆਪਣੀ ਖੁਸ਼ੀ ਜਤਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਮੈਂ ਇਸ ਫਿਲਮ ਨੂੰ ਲੈ ਬਹੁਤ ਉਤਸ਼ਾਹਿਤ ਹਾਂ...
ਦੱਸ ਦੇਈਏ ਕਿ ਇਸ ਫਿਲਮ ਵਿੱਚ ਜਿਹੜੀਆਂ ਕੁੜੀਆਂ ਆਪਣੇ ਘਰਾਂ ਤੋਂ ਬਾਹਰ ਪੈਸੇ ਕਮਾਉਣ ਜਾਂਦੀਆਂ ਹਨ, ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਮਾਜ ਕਿਵੇਂ ਉਨ੍ਹਾਂ ਦੀਆਂ ਮਜ਼ਬੂਰੀਆਂ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਅਤੇ ਫਿਰ ਬਾਅਦ ਵਿੱਚ ਉਨ੍ਹਾਂ ਦੇ ਚਰਿੱਤਰ 'ਤੇ ਹੀ ਉਂਗਲਾਂ ਚੁੱਕੀਆਂ ਜਾਂਦੀਆਂ ਹਨ। ਕੁੜੀਆਂ ਦੀ ਇਸੇ ਸਮੱਸਿਆ ਨੂੰ 'ਮਿੱਤਰਾਂ ਦਾ ਨਾਂ ਚੱਲਦਾ' 'ਚ ਦਰਸਾਇਆ ਗਿਆ ਹੈ।
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਤੇ ਤਾਨੀਆ ਸਟਾਰਰ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' 8 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼
ਹੋਈ ਸੀ। ਇਸ ਫਿਲਮ ਦਾ ਗੀਤ 'ਜ਼ਹਿਰੀ ਵੇ' ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਹਾਲੇ ਵੀ ਇਹ ਗਾਣਾ ਦਰਸ਼ਕਾਂ ਤੇ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਫਿਲਹਾਲ ਦਰਸ਼ਕ ਫਿਲਮ ਨੂੰ ਓਟੀਟੀ 'ਤੇ ਘਰ ਬੈਠੇ ਦੇਖ ਸਕਣਗੇ।