![ABP Premium](https://cdn.abplive.com/imagebank/Premium-ad-Icon.png)
Gippy Grewal: ਗਿੱਪੀ ਗਰੇਵਾਲ ਪੁੱਤਰ ਸ਼ਿੰਦਾ ਨਾਲ ਮਿਲ ਜਮਾਉਣਗੇ ਰੰਗ, 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸ਼ੂਟਿੰਗ ਦਾ ਪੂਰੇ ਪਰਿਵਾਰ ਸਣੇ ਕੀਤਾ ਆਗਾਜ਼
Gippy Grewal started Shooting Of Film Shinda Shinda No Papa: ਪੰਜਾਬੀ ਫਿਲਮ 'ਕੈਰੀ ਆਨ ਜੱਟਾ 3' ਨੂੰ ਪੰਜਾਬ ਅਤੇ ਭਾਰਤ 'ਚ ਕਈ ਥਾਵਾਂ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ
![Gippy Grewal: ਗਿੱਪੀ ਗਰੇਵਾਲ ਪੁੱਤਰ ਸ਼ਿੰਦਾ ਨਾਲ ਮਿਲ ਜਮਾਉਣਗੇ ਰੰਗ, 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸ਼ੂਟਿੰਗ ਦਾ ਪੂਰੇ ਪਰਿਵਾਰ ਸਣੇ ਕੀਤਾ ਆਗਾਜ਼ Gippy Grewal will get together with son Shinda the shooting of Shinda Shinda No Papa started with the whole family Gippy Grewal: ਗਿੱਪੀ ਗਰੇਵਾਲ ਪੁੱਤਰ ਸ਼ਿੰਦਾ ਨਾਲ ਮਿਲ ਜਮਾਉਣਗੇ ਰੰਗ, 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸ਼ੂਟਿੰਗ ਦਾ ਪੂਰੇ ਪਰਿਵਾਰ ਸਣੇ ਕੀਤਾ ਆਗਾਜ਼](https://feeds.abplive.com/onecms/images/uploaded-images/2023/07/06/5404de19fcd1690c7587d7f9d0dcd1d31688617354533709_original.jpg?impolicy=abp_cdn&imwidth=1200&height=675)
Gippy Grewal started Shooting Of Film Shinda Shinda No Papa: ਪੰਜਾਬੀ ਫਿਲਮ 'ਕੈਰੀ ਆਨ ਜੱਟਾ 3' ਨੂੰ ਪੰਜਾਬ ਤੇ ਭਾਰਤ 'ਚ ਕਈ ਥਾਵਾਂ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਸਟਾਰਰ ਫਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇੱਥੋਂ ਤੱਕ ਕਿ ਇਹ ਫਿਲਮ ਬਾਲੀਵੁੱਡ ਫਿਲਮਾਂ ਨੂੰ ਵੀ ਪਛਾੜ ਰਹੀ ਹੈ।
ਦੱਸ ਦੇਈਏ ਕਿ ਅਦਾਕਾਰ ਗਿੱਪੀ ਗਰੇਵਾਲ ਵੱਲੋਂ ਫਿਲਮ ਕੈਰੀ ਆਨ ਜੱਟਾ 3 ਦੀ ਸਫਲਤਾ ਵਿਚਾਲੇ ਨਵੀਂ ਫਿਲਮ ਦਾ ਐਲਾਨ ਕੀਤਾ ਗਿਆ ਹੈ। ਇਸ ਨਵੀਂ ਫਿਲਮ ਦਾ ਨਾਂ ਸ਼ਿੰਦਾ ਸ਼ਿੰਦਾ ਨੋ ਪਾਪਾ ਹੈ। ਖਾਸ ਗੱਲ਼ ਇਹ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਗਿੱਪੀ ਗਰੇਵਾਲ ਦੇ ਪੂਰੇ ਪਰਿਵਾਰ ਦੀ ਮੌਜ਼ੂਦਗੀ ਵਿੱਚ ਸ਼ੂਰੁ ਕੀਤੀ ਗਈ ਹੈ।
View this post on Instagram
ਦਰਅਸਲ, ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਫਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ, ਵਾਹਿਗੁਰੂ ਜੀ ਦੀ ਮੇਹਰ ਨਾਲ 🙏🏻... "ਸ਼ਿੰਦਾ ਸ਼ਿੰਦਾ ਨੋ ਪਾਪਾ" ਸ਼ੂਟ ਸ਼ੁਰੂ ਹੋ ਗਿਆ 😇... ਇਸ ਉੱਪਰ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕ ਵੀ ਗਿੱਪੀ ਗਰੇਵਾਲ ਸਣੇ ਪੂਰੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ। ਤੁਸੀ ਦੇਖ ਸਕਦੇ ਹੋ ਇਨ੍ਹਾਂ ਤਸਵੀਰਾਂ ਵਿੱਚ ਗਿੱਪੀ ਗਰੇਵਾਲ ਦਾ ਪੂਰਾ ਪਰਿਵਾਰ ਦਿਖਾਈ ਦੇ ਰਿਹਾ ਹੈ।
'ਕੈਰੀ ਆਨ ਜੱਟਾ 3'
ਵਰਕਫਰੰਟ ਦੀ ਗੱਲ ਕਰਿਏ ਤਾਂ ਫਿਲਮ ਕੈਰੀ ਆਨ ਜੱਟਾ 3 ਸਿਨੇਮਾਘਰਾਂ ਵਿੱਚ ਰਿਕਾਰਡ ਤੋੜ ਕਮਾਈ ਕਰ ਰਹੀ ਹੈ। ਹੁਣ ਤੱਕ ਇਹ ਫਿਲਮ 60 ਕਰੋੜ ਦੀ ਕਮਾਈ ਪਾਰ ਕਰ ਚੁੱਕੀ ਹੈ। 'ਕੈਰੀ ਆਨ ਜੱਟਾ 3' ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਫਿਲਮ 'ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਬਾਲੀਵੁੱਡ ਦੇ ਦਬੰਗ ਖਾਨ ਯਾਨੀ ਸਲਮਾਨ ਖਾਨ ਨੇ ਵੀ ਬਿੱਗ ਬੌਸ ਓਟੀਟੀ 2 ਵਿੱਚ ਇਸ ਫਿਲਮ ਦੀ ਤਾਰੀਫ ਕੀਤੀ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)