Rana Ranbir: ਰਾਣਾ ਰਣਬੀਰ ਦੇ ਘਰ ਖੁਸ਼ੀਆਂ ਦਾ ਮਾਹੌਲ, ਧੀ ਸੀਰਤ ਨੇ 'ਸੰਗੀਤ ਦੀ ਰਾਤ' 'ਚ ਨੱਚ-ਨੱਚ ਪਾਈ ਧਮਾਲ
Rana Ranbir daughter Seerat Wedding: ਪੰਜਾਬੀ ਅਦਾਕਾਰ ਰਾਣਾ ਰਣਬੀਰ ਜੋ ਆਪਣੀ ਕਾਮੇਡੀ ਦੇ ਨਾਲ-ਨਾਲ ਹਰ ਤਰ੍ਹਾਂ ਦੇ ਕਿਰਦਾਰ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਦੱਸ ਦੇਈਏ ਕਿ ਕਲਾਕਾਰ ਦੇ ਘਰ ਇਨ੍ਹੀਂ ਦਿਨੀਂ

Rana Ranbir daughter Seerat Wedding: ਪੰਜਾਬੀ ਅਦਾਕਾਰ ਰਾਣਾ ਰਣਬੀਰ ਜੋ ਆਪਣੀ ਕਾਮੇਡੀ ਦੇ ਨਾਲ-ਨਾਲ ਹਰ ਤਰ੍ਹਾਂ ਦੇ ਕਿਰਦਾਰ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਦੱਸ ਦੇਈਏ ਕਿ ਕਲਾਕਾਰ ਦੇ ਘਰ ਇਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਬਣੀਆ ਹੋਇਆ ਹੈ। ਦਰਅਸਲ, ਜਲਦ ਹੀ ਉਨ੍ਹਾਂ ਦੀ ਧੀ ਸੀਰਤ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਇਸ ਦੌਰਾਨ ਸੀਰਤ ਆਪਣੇ ਵਿਆਹ ਦੇ ਜਸ਼ਨ ਨਾਲ ਜੁੜੇ ਵੀਡੀਓ ਅਤੇ ਤਸਵੀਰਾਂ ਪ੍ਰਸ਼ੰਸਕਾਂ ਨਾਲ ਵੀ ਸਾਂਝੀਆਂ ਕਰ ਰਹੀ ਹੈ। ਜਿਸ ਨੇ ਹਰ ਕਿਸੇ ਦਾ ਧਿਆਨ ਖਿੱਚ ਲਿਆ ਹੈ।
View this post on Instagram
ਇਸ ਵਿਚਾਲੇ ਸੀਰਤ ਰਾਣਾ ਵੱਲੋਂ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਉਹ ਪ੍ਰਸ਼ੰਸਕਾਂ ਨੂੰ ਇਹ ਦੱਸਦੇ ਹੋਏ ਦਿਖਾਈ ਦੇ ਰਹੀ ਹੈ ਕਿ ਅੱਜ ਉਸਦੇ ਸੰਗੀਤ ਦੀ ਰਾਤ ਹੈ। ਇਸ ਦੌਰਾਨ ਫੋਕ ਗੀਤਾਂ ਨਾਲ ਮਹਿਫਲ ਸਜੇਗੀ। ਇਸ ਨਾਲ ਹੀ ਸੀਰਤ ਤਿਆਰ ਹੁੰਦੇ ਹੋਏ ਨਜ਼ਰ ਆਈ। ਉਸਨੇ ਆਪਣੀ ਸਾਦਗੀ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਵੀਡੀਓ ਉੱਪਰ ਪ੍ਰਸ਼ੰਸਕ ਹਾਰਟ ਇਮੋਜ਼ੀ ਦੇ ਨਾਲ-ਨਾਲ ਸੀਰਤ ਨੂੰ ਵਧਾਈ ਦਿੰਦੇ ਹੋਏ ਦਿਖਾਈ ਦੇ ਰਹੇ ਹਨ।
View this post on Instagram
ਫਿਲਹਾਲ ਸੀਰਤ ਰਾਣਾ ਦਾ ਹਰ ਵੀਡੀਓ ਸੋਸ਼ਲ ਮੀਡੀਆ ਉੱਪਰ ਛਾਇਆ ਹੋਇਆ ਹੈ। ਤਸਵੀਰਾਂ ਦੇ ਨਾਲ-ਨਾਲ ਸੀਰਤ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਖੂਬ ਵਾਈਰਲ ਹੋ ਰਹੀਆਂ ਹਨ। ਇਸ ਤੋਂ ਇਲਾਵਾ ਸੀਰਤ ਨੇ ਆਪਣੇ ਹੋਣ ਵਾਲੇ ਘਰਵਾਲੇ ਕਰਨ ਸੰਘਾ ਨਾਲ ਰੋਮਾਂਟਿਕ ਤਸਵੀਰਾਂ ਅਤੇ ਵੀਡੀਓ ਵੀ ਸ਼ੇਅਰ ਕੀਤੇ ਸੀ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਪੰਜਾਬੀ ਕਲਾਕਾਰ ਰਾਣਾ ਰਣਬੀਰ ਦੀ ਗੱਲ ਕਰਿਏ ਤਾਂ ਆਪਣੀ ਕਾਮੇਡੀ ਦੇ ਨਾਲ-ਨਾਲ ਸ਼ਾਨਦਾਰ ਲਿਖਣੀ ਨੂੰ ਲੈ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਪਰਿਵਾਰ ਨਾਲ ਅਕਸਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਖੂਬ ਆਪਣਾ ਪਿਆਰ ਲੁਟਾਉਂਦੇ ਹਨ।






















