Diljit Dosanjh: 'ਹੌਂਸਲਾ ਰੱਖ' 'ਚ ਦਿਲਜੀਤ ਦੋਸਾਂਝ ਨਾਲ ਨਜ਼ਰ ਆਉਣਗੇ ਹੈਪੀ ਰਾਏਕੋਟੀ, ਖੁਦ ਕੀਤਾ ਖੁਲਾਸਾ
Hoosla Rakh: ਹੈਪੀ ਰਾਏਕੋਟੀ ਆਪਣੇ ਆਉਣ ਵਾਲੇ ਪ੍ਰਾਜੈਕਟ 'ਚ ਦਿਲਜੀਤ ਦੋਸਾਂਝ ਨਾਲ ਨਜ਼ਰ ਆਉਣ ਵਾਲੇ ਹਨ। ਹੈਪੀ ਰਾਏਕੋਟੀ ਨੇ ਹਾਲ ਹੀ 'ਚ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ 'ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਚੰਡੀਗੜ੍ਹ: ਸ਼ਾਨਦਾਰ ਗਾਇਕੀ ਦੇ ਨਾਲ-ਨਾਲ ਹੈਪੀ ਰਾਏਕੋਟੀ ਨੂੰ ਉਨ੍ਹਾਂ ਦੇ ਲਿਖਣ ਦੇ ਹੁਨਰ ਲਈ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਹਾਲ ਹੀ 'ਚ ਫ਼ਿਲਮ 'ਕੀ ਮੇਰੀ ਸੋਨਮ ਗੁਪਤਾ ਬੇਵਫ਼ਾ' ਹੈ ਤੇ 'ਪੁਆੜਾ' ਫ਼ਿਲਮਾਂ 'ਚ ਆਪਣੇ ਧਮਾਕੇਦਾਰ ਗੀਤਾਂ ਨਾਲ ਖੂਬ ਵਾਹ-ਵਾਹ ਖੱਟੀ ਹੈ।
ਗੀਤਕਾਰ ਤੋਂ ਗਾਇਕ ਬਣੇ ਹੈਪੀ ਰਾਏਕੋਟੀ ਆਪਣੇ ਆਉਣ ਵਾਲੇ ਪ੍ਰਾਜੈਕਟ 'ਚ ਦਿਲਜੀਤ ਦੋਸਾਂਝ ਨਾਲ ਨਜ਼ਰ ਆਉਣ ਵਾਲੇ ਹਨ। ਹੈਪੀ ਰਾਏਕੋਟੀ ਨੇ ਹਾਲ ਹੀ 'ਚ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ 'ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਗਾਇਕ ਨੇ ਸਵਾਲ-ਜਵਾਬ ਪੁੱਛੇ।
ਗਾਇਕ ਨੇ ਆਪਣੇ ਪ੍ਰਸ਼ੰਸਕਾਂ ਨੂੰ ਕੁਝ ਸਵਾਲ ਵੀ ਪੁੱਛੇ। ਇੱਕ ਸਵਾਲ ਦਿਲਜੀਤ ਦੋਸਾਂਝ ਨਾਲ ਕੰਮ ਕਰਨ ਬਾਰੇ ਸੀ। ਇਸ ਦੇ ਜਵਾਬ 'ਚ ਹੈਪੀ ਰਾਏਕੋਟੀ ਨੇ ਕਿਹਾ ਕਿ ਉਹ ਦਿਲਜੀਤ ਦੀ ਆਉਣ ਵਾਲੀ ਫ਼ਿਲਮ 'ਹੌਂਸਲਾ ਰੱਖ' 'ਚ ਨਜ਼ਰ ਆ ਰਹੇ ਹਨ।
ਖੈਰ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹੈਪੀ ਰਾਏਕੋਟੀ ਦਿਲਜੀਤ ਦੋਸਾਂਝ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਕੁਝ ਗੀਤ G.O.A.T, Tommy ਤੇ ਹੋਰ ਬਹੁਤ ਸਾਰੀਆਂ ਐਲਬਮਾਂ ਹਨ।
'ਹੌਂਸਲਾ ਰੱਖ' ਦੀ ਗੱਲ ਕਰੀਏ ਤਾਂ ਇਹ ਫ਼ਿਲਮ 15 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਵੀ ਦਿਲਜੀਤ ਦੋਸਾਂਝ ਨਾਲ ਸਕ੍ਰੀਨ ਸ਼ੇਅਰ ਕਰਨਗੇ। ਨਾਲ ਹੀ ਗੀਤ ਦੇ ਬੋਲ ਹੈਪੀ ਰਾਏਕੋਟੀ ਤੇ ਰਾਜ ਰਣਜੋਧ ਦੇ ਹੋਣਗੇ।
ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਅਨੁਸਾਰ ਸ਼ਹਿਨਾਜ਼ ਗਿੱਲ ਦਿਲਜੀਤ ਦੋਸਾਂਝ ਨਾਲ ਪੰਜਾਬੀ ਫਿਲਮ ਹੌਸਲਾ ਰੱਖ ਕਰ ਰਹੀ ਹੈ। ਇਸ ਫਿਲਮ ਦਾ ਇੱਕ ਗੀਤ 15 ਸਤੰਬਰ ਨੂੰ ਸ਼ੂਟ ਕੀਤਾ ਜਾਣਾ ਸੀ ਪਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਅਜਿਹੀ ਸਥਿਤੀ ਵਿੱਚ, ਨਿਰਮਾਤਾ ਉਮੀਦ ਕਰ ਰਹੇ ਹਨ ਕਿ ਇਸ ਮਹੀਨੇ ਦੇ ਅੰਤ ਤੱਕ ਸ਼ਹਿਨਾਜ਼ ਇੱਕ ਵਾਰ ਫਿਰ ਸ਼ੂਟਿੰਗ ਸ਼ੁਰੂ ਕਰ ਸਕਦੀ ਹੈ।
ਇਹ ਵੀ ਪੜ੍ਹੋ: 1 ਅਕਤੂਬਰ ਤੋਂ ਆਟੋ ਡੈਬਿਟ ਪੇਮੈਂਟ ਸਿਸਟਮ 'ਚ ਵੱਡਾ ਬਦਲਾਅ, ਜਾਣੋ ਲੋਕਾਂ ਨੂੰ ਕੀ ਹੋਏਗਾ ਲਾਭ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904