Harnaaz Sandhu ਕਰ ਰਹੀ ਐਕਟਿੰਗ ਡੈਬਿਊ, ਉਪਾਸਨਾ ਸਿੰਘ ਦੇ ਬੇਟੇ ਨਾਲ ਫਿਲਮ 'ਚ ਕਰੇਗੀ ਕੰਮ
ਇਸ ਫਿਲਮ ਵਿੱਚ ਹਰਨਾਜ਼ ਕੌਰ ਸੰਧੂ ਲੀਡ ਰੋਲ ਪਲੇਅ ਕਰੇਗੀ, ਜਦੋਂਕਿ ਉਸ ਦੇ ਓਪੋਜ਼ਿਟ ਉਪਾਸਨਾ ਸਿੰਘ ਦਾ ਪੁੱਤਰ ਨਾਨਕ ਹੋਵੇਗਾ।
Harnaaz Sandhu will do acting debut from Punjabi movie Bai Ji Kuttange
ਮੁੰਬਈ: ਤਿੰਨ ਮਹੀਨੇ ਪਹਿਲਾਂ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਬਣ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਹਰਨਾਜ਼ ਦੀ ਇਸ ਉਪਲਬਧੀ 'ਤੇ ਸਾਰਿਆਂ ਨੂੰ ਮਾਣ ਸੀ ਤੇ ਹੁਣ ਇਹ ਹਸੀਨਾ ਵੀ ਐਕਟਿੰਗ 'ਚ ਡੈਬਿਊ ਕਰਨ ਜਾ ਰਹੀ ਹੈ। ਹਾਲਾਂਕਿ ਇਹ ਉਸ ਦਾ ਬਾਲੀਵੁੱਡ ਡੈਬਿਊ ਨਹੀਂ ਪਰ ਉਹ ਇੱਕ ਪੰਜਾਬੀ ਫਿਲਮ ਦਾ ਹਿੱਸਾ ਬਣਨ ਜਾ ਰਹੀ ਹੈ। ਇਸ ਫਿਲਮ ਦਾ ਨਾਂ 'ਬਾਈ ਜੀ ਕੁਟਾਂਗੇ' ਹੈ।
ਉਪਾਸਨਾ ਸਿੰਘ ਦਾ ਬੇਟਾ ਹੀਰੋ ਹੋਵੇਗਾ
ਇਸ ਪੰਜਾਬੀ ਫ਼ਿਲਮ ਵਿੱਚ ਜਿੱਥੇ ਹਰਨਾਜ਼ ਕੌਰ ਸੰਧੂ ਮੁੱਖ ਭੂਮਿਕਾ ਨਿਭਾਏਗੀ, ਉੱਥੇ ਉਹ ਉਪਾਸਨਾ ਸਿੰਘ ਦਾ ਬੇਟਾ ਨਾਨਕ ਇਸ ਫਿਲਮ 'ਚ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗਾ। ਇਹ ਫਿਲਮ ਉਪਾਸਨਾ ਸਿੰਘ ਦੇ ਪ੍ਰੋਡਕਸ਼ਨ ਬੈਨਰ ਹੇਠ ਬਣ ਰਹੀ ਹੈ ਜਿਸ ਵਿੱਚ ਹਰਨਾਜ਼ ਅਤੇ ਨਾਨਕ ਤੋਂ ਇਲਾਵਾ ਹੀਰੋ ਦੇਵ ਖਰੋੜ, ਗੁਰਪ੍ਰੀਤ ਘੁੱਗੀ ਤੇ ਉਪਾਸਨਾ ਸਿੰਘ ਵੀ ਹੋਣਗੇ।
View this post on Instagram
ਫਿਲਮ ਦੀ ਰਿਲੀਜ਼ ਡੇਟ ਵੀ ਆਈ ਸਾਹਮਣੇ
ਹਰਨਾਜ਼ ਕੌਰ ਸੰਧੂ ਦੀ ਪਹਿਲੀ ਫਿਲਮ ਇਸੇ ਸਾਲ ਰਿਲੀਜ਼ ਹੋਵੇਗੀ। ਦੱਸ ਦਈਏ ਕਿ 27 ਮਈ, 2022 ਦੀ ਫਿਲਮ ਰਿਲੀਜ਼ ਹੋ ਰਹੀ ਹੈ। ਦੂਜੇ ਪਾਸੇ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਹਰਨਾਜ਼ ਦਾ ਮੰਨਣਾ ਹੈ ਕਿ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ ਕਿਉਂਕਿ ਉਸ ਨੂੰ ਮਿਸ ਯੂਨੀਵਰਸ ਬਣੇ 3 ਮਹੀਨੇ ਹੀ ਹੋਏ ਹਨ ਤੇ ਉਸ ਨੂੰ ਅਜੇ ਬਹੁਤ ਕੁਝ ਕਰਨਾ ਹੈ।
ਇਸ ਦੇ ਨਾਲ ਹੀ ਹਰਨਾਜ਼ ਸੰਧੂ ਇਨ੍ਹੀਂ ਦਿਨੀਂ ਆਪਣੇ ਵਧੇ ਹੋਏ ਭਾਰ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਮਿਸ ਯੂਨੀਵਰਸ ਹਰਨਾਜ਼ ਸੰਧੂ ਦਾ ਭਾਰ ਹਾਲ ਹੀ ਵਿੱਚ ਕਾਫੀ ਵਧ ਗਿਆ ਹੈ ਜਿਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾਣਾ ਸ਼ੁਰੂ ਹੋਇਆ ਪਰ ਹਰਨਾਜ਼ ਨੇ ਖੁਲਾਸਾ ਕੀਤਾ ਕਿ ਉਹ Celiac ਨਾਂ ਦੀ ਬੀਮਾਰੀ ਤੋਂ ਪੀੜਤ ਹੈ, ਜਿਸ 'ਚ ਉਸ ਨੂੰ ਆਪਣਾ ਵਜ਼ਨ ਕੰਟਰੋਲ ਕਰਨ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਉਸ ਦਾ ਭਾਰ ਅਚਾਨਕ ਇੰਨਾ ਵੱਧ ਰਿਹਾ ਹੈ।
ਇਹ ਵੀ ਪੜ੍ਹੋ: Pushpa 2 Film Update: 'ਪੁਸ਼ਪਾ 2' ਲਈ ਤਿਆਰ ਆਲੂ ਅਰਜੁਨ, ਇਸ ਦਿਨ ਤੋਂ ਸ਼ੁਰੂ ਹੋਵੇਗੀ ਫਿਲਮ ਦੀ ਸ਼ੂਟਿੰਗ