ਪੜਚੋਲ ਕਰੋ

Sidhu Moose Wala: ਸਿੱਧੂ ਮੂਸੇਵਾਲਾ ਦੀ ਯਾਦ 'ਚ ਮਾਂ ਚਰਨ ਕੌਰ ਪੋਸਟ ਸਾਂਝੀ ਕਰ ਬੋਲੀ- ਜਿਹੜੇ ਲੋਕ ਸਾਨੂੰ ਸਰਕਾਰ ਦੀ ਬਗਾਵਤ ਕਰਨ ਤੋਂ ਰੋਕਦੇ...

Sidhu Moose Wala Mother New Post: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਆਏ ਦਿਨ ਆਪਣੇ ਪੁੱਤਰ ਦੇ ਇਨਸਾਫ ਲਈ ਇੱਕ ਪੋਸਟ ਸਾਂਝੀ ਕਰਦੀ ਹੈ। ਹਾਲੇ ਵੀ ਉਸਦੀਆਂ ਭਿੱਜੀਆਂ ਅੱਖਾਂ ਆਪਣੇ ਪੁੱਤਰ ਦੇ ਇਨਸਾਫ

Sidhu Moose Wala Mother New Post: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਆਏ ਦਿਨ ਆਪਣੇ ਪੁੱਤਰ ਦੇ ਇਨਸਾਫ ਲਈ ਇੱਕ ਪੋਸਟ ਸਾਂਝੀ ਕਰਦੀ ਹੈ। ਹਾਲੇ ਵੀ ਉਸਦੀਆਂ ਭਿੱਜੀਆਂ ਅੱਖਾਂ ਆਪਣੇ ਪੁੱਤਰ ਦੇ ਇਨਸਾਫ ਲਈ ਜੰਗ ਲੜ੍ਹ ਰਹੀਆਂ ਹਨ। ਦੱਸ ਦੇਈਏ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਆਪਣੇ ਪੁੱਤਰ ਦੇ ਇਨਸਾਫ ਲਈ ਸਰਕਾਰ ਦੇ ਸਾਹਮਣੇ ਡੱਟ ਕੇ ਖੜ੍ਹੇ ਹਨ। ਹਾਲਾਂਕਿ ਮੂਸੇਵਾਲਾ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਇਸ ਵਿਚਾਲੇ ਸਿੱਧੂ ਦੀ ਮਾਤਾ ਚਰਨ ਕੌਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਰਾਹੀਂ ਉਹ ਆਪਣੇ ਦਰਦ ਨੂੰ ਬਿਆਨ ਕਰਦੀ ਹੋਈ ਦਿਖਾਈ ਦੇ ਰਹੀ ਹੈ...

View this post on Instagram
 
A post shared by Charan Kaur (@charan_kaur5911)

ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਸਾਡੇ ਲਈ ਇਹ ਆਸਾਨ ਨਹੀਂ ਸੀ ਜਦੋਂ ਅਸੀ ਆਪਣੇ ਉਨੱਤੀ ਵਰਿਆਂ ਦੇ ਹੋਣਹਾਰ ਗੱਭਰੂ ਦੀ ਅੰਨੇਵਾਹ ਗੋਲੀ ਨਾਲ ਭੁੰਨੀ ਹੋਈ, ਦੇਹ ਓਹਦੀ ਮਿਹਨਤ ਦੀ ਖੱਟੀ ਹਵੇਲੀ ਵਿੱਚ ਪਈ ਦੇਖੀ ਸੀ। ਦੁਨੀਆਂ ਦਾ ਦਿੱਤਾ ਹੌਸਲਾ ਓਸ ਵੇਲੇ ਮੇਰੇ ਲਈ ਥੋੜਾ ਪੈ ਜਾਂਦਾ ਜਦੋਂ ਮੈਂ ਓਹਨਾ ਸਮਿਆਂ ਵਿੱਚ ਖੋਈ ਸੁੰਨੇ ਪਏ ਉਹਦੇ ਕਮਰੇ ਵਿਚ ਬੈਠੀ ਓਹਦੇ ਜਨਮ ਹੋਣ ਤੋ ਪਹਿਲਾਂ ਦੇ ਸਮਿਆਂ ਵਿੱਚ ਖੋਈ ਹੁੰਦੀ ਆ, ਮੈਂ ਜਾਣਦੀ ਹਾਂ, ਜਦੋਂ ਓਸਨੂੰ ਗਲ ਨਾਲ ਲਾਉਣ ਲਈ, ਕੋਲੇ ਬਿਠਾਉਣ ਲਈ ਮੇਰਾ ਦਿਲ ਬੇਚੈਨੀ ਮਹਿਸੂਸ ਕਰਦਾ ਤਾਂ ਮੈਂ ਕਿਵੇਂ ਆਪਣੇ ਆਪ ਨੂੰ ਰੋਕਦੀ ਹਾਂ...

ਚਰਨ ਕੌਰ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ,  ਮੈਂ ਇੱਕ ਗਾਇਕ ਦੀ ਇੱਕ ਸ਼ਾਇਰ ਦੀ ਤੇ ਇੱਕ ਕਵੀ ਦੀ ਮਾਤਾ ਬਾਅਦ ਵਿੱਚ ਬਣੀ ਆ ਪਰ, ਪਹਿਲਾਂ ਮੈਂ ਸਿਰਫ ਮੇਰੇ ਸ਼ੁੱਭਦੀਪ ਦੀ ਮਾਤਾ ਹਾਂ, ਤੇ ਇੱਕ ਮਾਂ ਦਾ ਦਿਲ ਹੀ ਜਾਣਦਾ ਹੈ ਕਿ ਜਦੋਂ ਓਹ ਆਪਣੇ ਪੁੱਤਰ ਨੂੰ ਸ਼ਗਨਾਂ ਦੀ ਘੋੜੀ ਚੜਾਉਣ ਦੀਆਂ ਤਿਆਰੀਆਂ ਕਰੇ ਤੇ । ਓਹੀ ਵੇਲੇ ਓਹ ਆਪਣੇ ਪੁੱਤਰ ਦਾ ਜਨਾਜ਼ਾ ਜਾਦਾ ਦੇਖੇ, ਤੇ ਓਹ ਵੀ, ਬਿਨਾਂ ਕਿਸੇ ਕਸੂਰ ਤੋਂ, ਸਿਰਫ ਸ਼ੱਕ ਦੇ ਅਧਾਰ, ਤੇ ਤਾ ਕੀ ਬੀਤਦੀ ਹੈ ਓਸ ਮਾਂ ਦੇ ਦਿਲ ਉਪਰ, ਜਿਹੜੇ ਲੋਕ ਸਾਨੂੰ ਸਰਕਾਰ ਦੀ ਬਗਾਵਤ ਕਰਨ ਤੋਂ ਰੋਕਦੇ ਆ ਸਾਨੂੰ ਚੁੱਪ ਵੱਟਣ ਲਈ ਕਹਿੰਦੇ ਆ ਤਾਂ ਉਹਨਾਂ ਨੂੰ ਮੈਂ ਇਹੋ ਕਹਿਣਾ । ਚਾਹੁੰਦੀ ਆ ਕਿ, ਅਸੀਂ ਬਗਾਵਤ ਤਾਂ ਕਰਦੇ ਆ ਕਿਉਂਕਿ ਉਨੱਤੀ ਵਰਿਆਂ ਦੇ ਗੱਭਰੂ ਨੂੰ ਇਹਨਾਂ ਵੱਡਾ ਮੁਕਾਮ ਹਾਸਿਲ ਕਰਵਾਉਣ ਲਈ ਅਸੀਂ ਆਪਣੀ ਪੂਰੀ ਜ਼ਿੰਦਗੀ ਲਾਈ ਸੀ, ਅਸੀ ਬਗਾਵਤ ਬੇਬਸ ਹੋਕੇ ਕਰਦੇ ਆ, ਕਿਉਂਕਿ ਸਾਡਾ ਪੁੱਤਰ। ਬੇਕਸੂਰ ਸੀ, ਤੇ ਉਹਦੀਆਂ ਨਜ਼ਰਾਂ ਦੁਨੀਆਂ ਨੂੰ ਕਿਸੇ ਵੀ ਫਰਕ ਨਾਲ ਨਹੀਂ ਦੇਖ ਦੀਆ ਸੀ, ਜਿਸਦੀ ਗਵਾਹੀ ਸਾਰਾ ਜੱਗ ਭਰਦਾ ਅਸੀ ਏਸ ਲਈ ਬਗਾਵਤ ਕਰਦੇ ਹਾਂ....

ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਇੱਕ ਸਾਲ ਬਾਅਦ ਹਾਲੇ ਤੱਕ ਵੀ ਇਨਸਾਫ ਅਧੂਰਾ ਹੈ। ਉਸ ਦਾ ਪਰਿਵਾਰ ਤੇ ਚਾਹੁਣ ਵਾਲੇ ਉਸ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਹਾਲ ਹੀ ਵਿੱਚ ਗੋਲਡੀ ਬਰਾੜ ਨੇ ਇੱਕ ਆਡੀਓ ਇੰਟਰਵਿਊ ;ਚ ਇਹ ਸ਼ਰੇਆਮ ਕਬੂਲ ਕੀਤਾ ਸੀ ਕਿ ਉਸ ਨੇ ਮੂਸੇਵਾਲਾ ਦੀ ਹੱਤਿਆ ਕਰਵਾਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?
Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?
Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ
Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
ਸਿਡਨੀ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਮਚਾਈ ਤਬਾਹੀ , ਟੀਮ ਇੰਡੀਆ 185 ਦੌੜਾਂ 'ਤੇ ਹੋਈ ਢੇਰ
ਸਿਡਨੀ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਮਚਾਈ ਤਬਾਹੀ , ਟੀਮ ਇੰਡੀਆ 185 ਦੌੜਾਂ 'ਤੇ ਹੋਈ ਢੇਰ
Advertisement
ABP Premium

ਵੀਡੀਓਜ਼

Farmers Protest | CM Bhagwant Maan Cm ਮਾਨ ਦਾ ਕੇਂਦਰ ਨੂੰ ਝੱਟਕਾ ਖ਼ੇਤੀ ਖਰੜੇ ਨੂੰ ਕੀਤਾ ਰੱਦBhagwant Maan on Dallewal| CM ਮਾਨ ਨੇ ਡੱਲੇਵਾਲ ਨਾਲ ਕੀਤੀ ਗੱਲਬਾਤ,ਕਿਹਾ-ਲੰਬਾ ਚੱਲੇਗਾ ਸੰਘਰਸ਼ |Farmers ProtestSukhbir Badal |ਲੰਬੇ ਸਮੇਂ ਬਾਅਦ ਮੀਡੀਆ ਸਾਹਮਣੇ ਆਏ ਸੁਖਬੀਰ ਬਾਦਲ ,ਕੱਢੀ ਦਿਲ ਦੀ ਭੜਾਸ |Bhagwant Maan|Akali dalGyani Harpreet Singh |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?
Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?
Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ
Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
ਸਿਡਨੀ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਮਚਾਈ ਤਬਾਹੀ , ਟੀਮ ਇੰਡੀਆ 185 ਦੌੜਾਂ 'ਤੇ ਹੋਈ ਢੇਰ
ਸਿਡਨੀ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਮਚਾਈ ਤਬਾਹੀ , ਟੀਮ ਇੰਡੀਆ 185 ਦੌੜਾਂ 'ਤੇ ਹੋਈ ਢੇਰ
Farmers Protest: ਸੀਐਮ ਭਗਵੰਤ ਮਾਨ ਦਾ ਕੇਂਦਰ ਸਰਕਾਰ ਨੂੰ ਝਟਕਾ, ਨਵੀਂ ‘ਖੇਤੀ ਮੰਡੀ ਨੀਤੀ’ ਰੱਦ
Farmers Protest: ਸੀਐਮ ਭਗਵੰਤ ਮਾਨ ਦਾ ਕੇਂਦਰ ਸਰਕਾਰ ਨੂੰ ਝਟਕਾ, ਨਵੀਂ ‘ਖੇਤੀ ਮੰਡੀ ਨੀਤੀ’ ਰੱਦ
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ
BSNL ਬੰਦ ਕਰ ਰਹੀ ਆਪਣੀ ਆਹ ਸਰਵਿਸ, ਲੱਖਾਂ ਗਾਹਕਾਂ 'ਤੇ ਪਵੇਗਾ ਅਸਰ, 15 ਜਨਵਰੀ ਤੱਕ ਦਾ ਸਮਾਂ
BSNL ਬੰਦ ਕਰ ਰਹੀ ਆਪਣੀ ਆਹ ਸਰਵਿਸ, ਲੱਖਾਂ ਗਾਹਕਾਂ 'ਤੇ ਪਵੇਗਾ ਅਸਰ, 15 ਜਨਵਰੀ ਤੱਕ ਦਾ ਸਮਾਂ
ਸੰਘਣੀ ਧੁੰਦ 'ਚ ਗੱਡੀ ਚਲਾਉਣ ਵੇਲੇ ਹੋ ਰਹੀ ਪਰੇਸ਼ਾਨੀ? ਤਾਂ ਅਪਣਾਓ ਆਹ ਤਰੀਕੇ, ਮਿੰਟਾਂ 'ਚ ਸਾਫ ਹੋ ਜਾਵੇਗੀ FOG
ਸੰਘਣੀ ਧੁੰਦ 'ਚ ਗੱਡੀ ਚਲਾਉਣ ਵੇਲੇ ਹੋ ਰਹੀ ਪਰੇਸ਼ਾਨੀ? ਤਾਂ ਅਪਣਾਓ ਆਹ ਤਰੀਕੇ, ਮਿੰਟਾਂ 'ਚ ਸਾਫ ਹੋ ਜਾਵੇਗੀ FOG
Embed widget