Diljit Dosanjh: ਦਿਲਜੀਤ ਦੋਸਾਂਝ ਦੇ ਨਾਂਅ 'ਤੇ ਕਾਲਾਬਾਜ਼ਾਰੀ, ਦੁੱਗਣੇ ਭਾਅ 'ਤੇ ਟਿਕਟਾਂ ਵੇਚ ਰਹੇ ਸੀ ਦੋ ਦੋਸ਼ੀ, ਗ੍ਰਿਫਤਾਰ
Dil-Luminati Tour India: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਦਿਲ-ਲੁਮੀਨਾਟੀ ਟੂਰ ਇੰਡੀਆ ਨੂੰ ਲੈ ਕੇ ਸੁਰਖੀਆਂ 'ਚ ਹਨ। ਉਨ੍ਹਾਂ ਦੇ ਕੰਸਰਟ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਕ੍ਰੇਜ਼ ਹੈ। ਇਸ ਦੌਰਾਨ ਦਿਲਜੀਤ ਦੋਸਾਂਝ
Dil-Luminati Tour India: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਦਿਲ-ਲੁਮੀਨਾਟੀ ਟੂਰ ਇੰਡੀਆ ਨੂੰ ਲੈ ਕੇ ਸੁਰਖੀਆਂ 'ਚ ਹਨ। ਉਨ੍ਹਾਂ ਦੇ ਕੰਸਰਟ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਕ੍ਰੇਜ਼ ਹੈ। ਇਸ ਦੌਰਾਨ ਦਿਲਜੀਤ ਦੋਸਾਂਝ ਦੇ ਕੰਸਰਟ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਸ਼ੁਰੂ ਹੋ ਗਈ ਹੈ। ਮੱਧ ਪ੍ਰਦੇਸ਼ ਦੇ ਇੰਦੌਰ 'ਚ ਪੁਲਿਸ ਨੇ ਦਿਲਜੀਤ ਦੇ ਕੰਸਰਟ ਦੀਆਂ ਟਿਕਟਾਂ ਦੁੱਗਣੀ ਕੀਮਤ 'ਤੇ ਵੇਚਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਸ਼ਨੀਵਾਰ, (7 ਦਸੰਬਰ, 2024) ਨੂੰ, ਇੰਦੌਰ ਪੁਲਿਸ ਨੇ ਦਿਲਜੀਤ ਦੋਸਾਂਝ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਕਰ ਰਹੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਕ੍ਰਾਈਮ ਬ੍ਰਾਂਚ ਦੇ ਡੀਸੀਪੀ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਕਾਲਾਬਾਜ਼ਾਰੀ ਵਿੱਚ ਸ਼ਾਮਲ ਗ੍ਰਿਫਤਾਰ ਦੋਵੇਂ ਮੁਲਜ਼ਮਾਂ ਨੇ ਸੰਗੀਤ ਸਮਾਰੋਹ ਦੀਆਂ ਟਿਕਟਾਂ ਆਨਲਾਈਨ ਖਰੀਦੀਆਂ ਸਨ ਅਤੇ ਫਿਰ ਉਨ੍ਹਾਂ ਨੂੰ 10,000 ਰੁਪਏ ਤੱਕ ਵੇਚ ਰਹੇ ਸਨ।
ਦੁੱਗਣੇ ਭਾਅ ’ਤੇ ਬਲੈਕ ਵਿੱਚ ਟਿਕਟਾਂ ਵੇਚ ਰਹੇ ਸਨ ਮੁਲਜ਼ਮ
ANI ਨਾਲ ਗੱਲ ਕਰਦੇ ਹੋਏ DCP ਰਾਜੇਸ਼ ਤ੍ਰਿਪਾਠੀ ਨੇ ਕਿਹਾ- ਕ੍ਰਾਈਮ ਬ੍ਰਾਂਚ ਦਿਲਜੀਤ ਦੋਸਾਂਝ ਦੇ ਕੰਸਰਟ ਟਿਕਟਾਂ ਦੀ ਕਾਲਾਬਾਜ਼ਾਰੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਸਾਨੂੰ ਸੂਚਨਾ ਮਿਲੀ ਹੈ ਕਿ ਇਸ ਵਿਚ ਦੋ ਲੋਕ ਸ਼ਾਮਲ ਹਨ। ਉਨ੍ਹਾਂ ਨੇ ਆਨਲਾਈਨ ਟਿਕਟਾਂ ਖਰੀਦੀਆਂ ਹਨ ਅਤੇ ਹੁਣ ਇਨ੍ਹਾਂ ਨੂੰ ਬਲੈਕ ਵਿੱਚ ਦੁੱਗਣੀ ਕੀਮਤ 'ਤੇ ਵੇਚ ਰਹੇ ਹਨ। ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅਸੀਂ ਕੁੱਲ 5 ਟਿਕਟਾਂ ਬਰਾਮਦ ਕੀਤੀਆਂ ਹਨ। ਉਹ 4,000 ਤੋਂ 5,000 ਰੁਪਏ ਦੀਆਂ ਟਿਕਟਾਂ 10,000 ਰੁਪਏ ਵਿੱਚ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ।
#WATCH इंदौर, मध्य प्रदेश: डीसीपी क्राइम ब्रांच राजेश त्रिपाठी ने कहा, "क्राइम ब्रांच (अभिनेता-गायक दिलजीत दोसांझ के कॉन्सर्ट के) टिकटों की कालाबाजारी पर लगातार नजर रख रही है। हमें जानकारी मिली है कि दो लोग इसमें शामिल हैं। उन्होंने टिकट ऑनलाइन खरीदी थी और अब उसे ब्लैक में बेच… pic.twitter.com/lKQ2q5MXXL
— ANI_HindiNews (@AHindinews) December 7, 2024
ਦਿਲਜੀਤ ਦੋਸਾਂਝ ਦੇ ਕੰਸਰਟ 'ਚ ਪਹੁੰਚੀ ਸੀ ਦੀਪਿਕਾ ਪਾਦੂਕੋਣ
ਦੱਸ ਦੇਈਏ ਕਿ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਦਿਲ-ਲੁਮਿਨਾਟੀ ਟੂਰ ਇੰਡੀਆ ਲਈ ਬੈਂਗਲੁਰੂ ਵਿੱਚ ਲਾਈਵ ਪਰਫਾਰਮ ਕੀਤਾ ਸੀ। ਅਭਿਨੇਤਰੀ ਦੀਪਿਕਾ ਪਾਦੁਕੋਣ ਵੀ ਉਨ੍ਹਾਂ ਦੇ ਕੰਸਰਟ ਦਾ ਆਨੰਦ ਲੈਂਦੀ ਨਜ਼ਰ ਆਈ। ਮਾਂ ਬਣਨ ਤੋਂ ਬਾਅਦ ਅਦਾਕਾਰਾ ਨੂੰ ਪਹਿਲੀ ਵਾਰ ਜਨਤਕ ਤੌਰ 'ਤੇ ਦੇਖਿਆ ਗਿਆ ਸੀ। ਇਸ ਦੌਰਾਨ ਉਹ ਦਿਲਜੀਤ ਨਾਲ ਸਟੇਜ 'ਤੇ ਪਹੁੰਚੀ ਅਤੇ ਉਸ ਨੂੰ ਕੰਨੜ ਸਿਖਾਉਂਦੀ ਨਜ਼ਰ ਆਈ। ਦਿਲਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਦੀਪਿਕਾ ਨਾਲ ਇਕ ਵੀਡੀਓ ਅਤੇ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।