Jasmeen Akhtar: ਜੈਸਮੀਨ ਅਖਤਰ ਨੇ ਕਸ਼ਮੀਰੀ ਲੁੱਕ ਤੇ ਗੱਲ੍ਹਾ ਦੇ ਡਿਪਲ ਨਾਲ ਖਿੱਚਿਆ ਧਿਆਨ, ਦੇਖੋ ਖੂਬਸੂਰਤ ਅੰਦਾਜ਼
Jasmeen Akhtar Video: ਪੰਜਾਬੀ ਗਾਇਕ ਜੈਸਮੀਨ ਅਖਤਰ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਦੱਸ ਦੇਈਏ ਕਿ ਭੈਣ ਗੁਰਲੇਜ਼ ਅਖਤਰ ਵਾਂਗ ਉਸਨੇ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਉਹ ਆਪਣੇ ਸੋਸ਼ਲ
Jasmeen Akhtar Video: ਪੰਜਾਬੀ ਗਾਇਕ ਜੈਸਮੀਨ ਅਖਤਰ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਦੱਸ ਦੇਈਏ ਕਿ ਭੈਣ ਗੁਰਲੇਜ਼ ਅਖਤਰ ਵਾਂਗ ਉਸਨੇ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਉਹ ਆਪਣੇ ਸੋਸ਼ਲ ਮੀਡੀਆ ਉੱਪਰ ਹਮੇਸ਼ਾ ਐਕਟਿਵ ਰਹਿੰਦੀ ਹੈ। ਇਸ ਵਿਚਾਲੇ ਗਾਇਕਾ ਵੱਲੋਂ ਇੱਕ ਸ਼ਾਨਦਾਰ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
View this post on Instagram
ਦਰਅਸਲ, ਜੈਸਮੀਨ ਵੱਲ਼ੋਂ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਗਈ ਇਸ ਵੀਡੀਓ ਵਿੱਚ ਉਹ ਆਪਣੇ ਕਸ਼ਮੀਰੀ ਲੁੱਕ ਵਿੱਚ ਦਿਖਾਈ ਦੇ ਰਹੀ ਹੈ। ਇਸਦੇ ਨਾਲ ਹੀ ਗੱਲ੍ਹਾ ਦੇ ਡਿਪਲ ਉਸਦੀ ਖੂਬਸੂਰਤੀ ਉੱਪਰ ਚਾਰ ਚੰਨ ਲਗਾ ਰਹੇ ਹਨ। ਤੁਸੀ ਵੀ ਵੇਖੋ ਜੈਸਮੀਨ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਇਹ ਵੀਡੀਓ...
ਦੱਸ ਦੇਈਏ ਕਿ ਪੇਸ਼ੇ ਤੋਂ ਗਾਇਕਾ ਜੈਸਮੀਨ ਆਪਣੇ ਖੂਬਸੂਰਤ ਅੰਦਾਜ਼ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਉਹ ਆਪਣੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਅਕਸਰ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਜਿਸ ਨੂੰ ਦਰਸ਼ਕਾਂ ਦੇ ਖੂਬ ਪਿਆਰ ਮਿਲਦਾ ਹੈ। ਹਾਲ ਹੀ ਵਿੱਚ ਸਾਂਝੀ ਕੀਤੀ ਇਸ਼ ਵੀਡੀਓ ਉੱਪਰ ਅਤੇ ਉਸਦੀ ਕਸ਼ਮੀਰੀ ਲੁੱਕ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਜੈਸਮੀਨ ਵੱਲੋਂ ਫਿਲਮ ਗੋਡੇ ਗੋਡੇ ਚਾਅ ਵਿੱਚ ਗੀਤ ਸਖੀਏ ਸਹੇਲੀਏ ਗਾਇਆ ਗਿਆ। ਇਸ ਗੀਤ ਵਿੱਚ ਜੈਸਮੀਨ ਦੀ ਆਵਾਜ਼ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਫਿਲਮ ਵਿੱਚ ਸੋਨਮ ਬਾਜਵਾ ਅਤੇ ਤਾਨੀਆ ਤੋਂ ਇਲਾਵਾ ਗੀਤਾਜ਼ ਬਿੰਦਰਖੀਆ ਸਣੇ ਹੋਰ ਵੀ ਕਈ ਮਸ਼ਹੂਰ ਅਦਾਕਾਰ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ। ਦੱਸ ਦੇਈਏ ਕਿ ਸੋਨਮ ਬਾਜਵਾ ਅਤੇ ਤਾਨੀਆ ਸਟਾਰਰ ਫਿਲਮ ਗੋਡੇ ਗੋਡੇ ਚਾਅ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ।