Kulbir Jhinjer ਦਾ ਆਉਣ ਵਾਲੇ ਗੀਤ 'Wakka' ਕਰੇਗਾ ਕਿਸਾਨ ਅੰਦੋਲਨ ਨੂੰ ਸਪੋਰਟ, ਜਾਣੋ ਕਦੋਂ ਆ ਰਿਹਾ ਗਾਣਾ
ਕਿਸਾਨਾਂ ਦੇ ਸਮਰਥਨ ਵਿੱਚ ਕੁਲਬੀਰ ਝਿੰਜਰ ਦੀ ਵਾਕਾ ਗਾਣਾ 3 ਅਗਸਤ ਨੂੰ ਰਿਲੀਜ਼ ਹੋਵੇਗਾ। ਕੁਲਬੀਰ ਨੇ ਇਸ ਦੇ ਬੋਲ ਵੀ ਲਿਖੇ ਹਨ, ਜਦਕਿ ਸੰਗੀਤ ਅਮਨਪ੍ਰੀਤ ਸਿੰਘ ਨੇ ਦਿੱਤਾ ਹੈ।
ਚੰਡੀਗੜ੍ਹ: ਕਿਸਾਨਾਂ ਦਾ ਸਮਰਥਨ ਕਰਨ ਲਈ ਪੰਜਾਬੀ ਉਦਯੋਗ ਅਤੇ ਵੱਖ -ਵੱਖ ਕਲਾਕਾਰਾਂ ਦੀ ਏਕਤਾ ਵੇਖ ਕੇ ਫੈਨਸ ਖੁਸ਼ ਹਨ। ਇਸ ਦੇ ਨਾਲ ਹੀ ਹੁਣ ਪੰਜਾਬੀ ਸਿੰਗਰ ਕੁਲਬੀਰ ਝਿੰਜਰ ਵੀ ਆਪਣੇ ਆਉਣ ਵਾਲੇ ਗਾਣੇ 'ਵੱਕਾ' 'ਚ ਕਿਸਾਨੀ ਸੰਘਰਸ਼ ਬਾਰੇ ਗਾਉਂਦੇ ਨਜ਼ਰ ਆਉਣਗੇ।
ਪ੍ਰਸਿੱਧ ਪੰਜਾਬੀ ਗਾਇਕ ਕੁਲਬੀਰ ਝਿੰਜਰ ਆਪਣੇ ਨਵੇਂ ਆਉਣ ਵਾਲੇ ਗਾਣੇ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਗਾਣੇ ਦਾ ਸਿਰਲੇਖ 'ਵਾਕਾ' ਹੈ।
ਦੱਸ ਦਈਏ ਕਿ ਕੁਲਬੀਰ ਨੇ ਹਾਲ ਹੀ ਵਿੱਚ ਇਸਦੇ ਪੋਸਟਰ ਦਾ ਖੁਲਾਸਾ ਕੀਤਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਸ ਸਬੰਧੀ ਇੱਕ ਪੋਸਟ ਪਾਈ ਜਿਸ 'ਚ ਉਸ ਨੇ ਗਾਣੇ ਦਾ ਪੋਸਟਰ ਸਾਂਝਾ ਕੀਤਾ ਅਤੇ ਗਾਣੇ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ।
View this post on Instagram
ਪੋਸਟਰ ਵਿੱਚ ਕੁਲਬੀਰ ਅਤੇ ਕਿਸਾਨਾਂ ਨੂੰ ਪਿਛੋਕੜ ਵਿੱਚ ਦਿਖਾਇਆ ਗਿਆ ਹੈ, ਜੋ ਪ੍ਰਸ਼ੰਸਕਾਂ ਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਇਹ ਗਾਣਾ ਚੱਲ ਰਹੇ ਕਿਸਾਨਾਂ ਦੇ ਵਿਰੋਧ ਨਾਲ ਜੁੜਿਆ ਹੋਏਗਾ। ਇਸ ਪੋਸਟ 'ਚ ਸਿੰਗਰ ਨੇ ਲਿਖਿਆ, "wakka …. 3 August ,,,, ” ਸਾਡੇ ਫਾਹੇ ਲੈ ਲੈ ਬਾਪੂ ਮਰਦੇ ,,,, ਤਾਂ ਵੀ ਦੇਸ਼ ਸਾਰੇ ਦਾ ਢਿੱਡ ਹਾਂ ਭਰਦੇ ,,,, ਝਿੰਜਰ ਹੋਰੀ ਉਹਨਾਂ ਪਰਵਾਰਾਂ ਦੇ …. ਹੋ ਸਿੰਘ …………………”
ਕਿਸਾਨਾਂ ਦੇ ਸਮਰਥਨ ਵਿੱਚ ਕੁਲਬੀਰ ਝਿੰਜਰ ਦੀ ਵਾਕਾ ਗਾਣਾ 3 ਅਗਸਤ ਨੂੰ ਰਿਲੀਜ਼ ਹੋਵੇਗਾ। ਕੁਲਬੀਰ ਨੇ ਇਸ ਦੇ ਬੋਲ ਵੀ ਲਿਖੇ ਹਨ, ਜਦਕਿ ਸੰਗੀਤ ਅਮਨਪ੍ਰੀਤ ਸਿੰਘ ਨੇ ਦਿੱਤਾ ਹੈ।
ਇਹ ਵੀ ਪੜ੍ਹੋ: PM Modi on e rupee policy: ਪੀਐਮ ਮੋਦੀ ਨੇ ਦੇਸ਼ ਵਿੱਚ e-RUPI ਸੇਵਾ ਦੀ ਕੀਤੀ ਸ਼ੁਰੂਆਤ, ਕੈਸ਼ਲੇਸ ਪੈਮੇਂਟ ਨੂੰ ਮਿਲੇਗਾ ਹੁਲਾਰਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904