(Source: ECI/ABP News/ABP Majha)
Sidhu Moose Wala: ਸਿੱਧੂ ਮੂਸੇਵਾਲਾ ਨੂੰ ਪਸੰਦ ਕਰਨ ਵਾਲੇ ਮਿਲੀਅਨ ਫੈਨਜ਼, ਪਰ ਇਸ ਅਦਾਕਾਰ ਦਾ ਪ੍ਰਸ਼ੰਸਕ ਰਿਹਾ 'ਮੂਸਾ ਜੱਟ'
Sidhu Moose Wala Was Fan Of This Actor: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਆਪਣਾ ਘਰ ਬਣਾ ਚੁੱਕਿਆ ਹਨ। ਮੂਸਾ ਜੱਟ ਨਾਲ ਜੁੜੇ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ
Sidhu Moose Wala Was Fan Of This Actor: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਆਪਣਾ ਘਰ ਬਣਾ ਚੁੱਕਿਆ ਹਨ। ਮੂਸਾ ਜੱਟ ਨਾਲ ਜੁੜੇ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰਦੇ ਹਨ ਅਤੇ ਨਾਲ ਹੀ ਭਾਵੁਕ ਹੋ ਜਾਂਦੇ ਹਨ। ਇਸ ਵਿਚਾਲੇ ਸਿੱਧੂ ਮੂਸੇਵਾਲਾ ਨਾਲ ਜੁੜੀਆ ਇੱਕ ਹੋਰ ਖਾਸ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਈਰਲ ਹੋ ਰਿਹਾ ਹੈ। ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਤੁਹਾਨੂੰ ਉਹ ਅਦਾਕਾਰ ਦਿਖਾਈ ਦੇਵੇਗਾ, ਜਿਸ ਦਾ ਸਿੱਧੂ ਮੂਸੇਵਾਲਾ ਖੁਦ ਸਭ ਤੋਂ ਵੱਡਾ ਪ੍ਰਸ਼ੰਸਕ ਸੀ।
View this post on Instagram
ਦੱਸ ਦੇਈਏ ਕਿ ਇਹ ਵੀਡੀਓ Fivewood ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਦਰਅਸਲ, ਇਸ ਵੀਡੀਓ ਵਿੱਚ ਅਦਾਕਾਰ ਰਾਜ ਸਿੰਘ ਝਿੰਜਰ ਦਿਖਾਈ ਦੇ ਰਹੇ ਹਨ। ਇਸ ਗੱਲਬਾਤ ਦੌਰਾਨ ਰਾਜ ਝਿੰਜਰ ਇਹ ਦੱਸਦੇ ਹੋਏ ਦਿਖਾਈ ਦੇ ਰਹੇ ਹਨ ਕਿ ਉਸ ਸਮੇਂ ਉਸਦਾ ਨਾਂਅ ਸਿੱਧੂ ਮੂਸੇਵਾਲਾ ਨਹੀਂ ਸੀ ਸ਼ੁਭਦੀਪ ਸਿੰਘ ਸੀ। ਉਸ ਮੈਨੂੰ ਅਕਸਰ ਮੈਸੇਜ ਕਰਦਾ ਹੁੰਦਾ ਸੀ ਜਦੋਂ ਲੁਧਿਆਣੇ ਪੜਦਾ ਸੀ। ਫਿਲਮਾਂ ਲਈ ਪੁੱਛਣ ਲਈ ਕਰਦਾ ਹੁੰਦਾ ਸੀ, ਵੀਰੇ ਆਪਣੀ ਫਿਲਮ ਆ ਰਹੀ ਆ... ਫਲਾਣਾ ਡਾਇਰੈਕਟਰ ਆ... ਕੋਈ ਨਈ ਫਿਰ ਵੀ ਦੇਖਾਂਗੇ ਵੀਰੇ... ਤੁਹਾਡਾ ਇੱਕ ਮੈਚੂਅਲ ਫ੍ਰੈਂਡ ਆ ਲਾਡੀ ਉਹ ਉਸਦੇ ਕੋਲ ਆਉਂਦਾ ਹੁੰਦਾ ਸੀ... ਬਾਈ ਨੂੰ ਬੁਲਾ ਆਪਾ ਮਿਲਦੇ ਆ... ਬਾਈ ਨੂੰ ਪੁੱਛ ਕੀ ਕਰਨਾ... ਆਪਾ ਫਿਲਮ ਪ੍ਰੋਡਿਊਸ ਕਰ ਦਿੰਦੇ ਆ...
ਅਦਾਕਾਰ ਰਾਜ ਸਿੰਘ ਝਿੰਜਰ ਨੇ ਅੱਗੇ ਗੱਲ ਕਰਦਿਆਂ ਕਿਹਾ ਕਿ ਮੈਨੂੰ ਇਹ ਨਹੀਂ ਲੱਗਦਾ ਕਿ ਕੱਲ੍ਹ ਦਾ ਜਵਾਕ ਸਟਾਰ ਬਣ ਗਿਆ ਤਾਂ ਮੈਂ ਉਸਦਾ ਫਾਇਦਾ ਚੱਕਾ... ਕਿਉਂਕਿ ਉਹ ਮੈਨੂੰ ਬਹੁਤ ਪਸੰਦ ਕਰਦਾ ਸੀ... ਫਿਲਮ ਮੂਸਾ ਜੱਟ ਦੇ ਡਾਇਰੈਕਟਰ ਸੀ ਗੁਰਿੰਦਰ ਡਿੱਪਾ ਭਾਜੀ ਉਨ੍ਹਾਂ ਦਾ ਮੈਸੇਜ ਆਇਆ ਸੀ ਉਨ੍ਹਾਂ ਕਿਹਾ ਕਿ ਰਾਜ ਤੈਨੂੰ ਪਤਾ ਸਿੱਧੂ ਤੈਨੂੰ ਕਿੰਨਾ ਪਿਆਰ ਕਰਦਾ... ਮੈਂ ਕਿਹਾ ਹਾਜ਼ੀ ਭਾਜੀ ਮੈਨੂੰ ਪਤਾ ਸੀ... ਉਸਦੇ ਫੋਨ ਵਿੱਚ ਸਿਰਫ ਸਿਕੰਦਰ ਦੇ ਹੀ ਕਲਿੱਪਸ ਆ...ਉਹ ਵੀ ਲਾਲਾ ਲਈ ਜੋ ਮੈਂ ਕਰੈਕਟਰ ਪਲੇਅ ਕੀਤਾ ਸੀ। ਮੇਰੇ ਕੋਲ ਉਸਦੀ ਇੱਕ ਵੀ ਯਾਦ ਨਹੀਂ ਉਹ ਮੈਨੂੰ ਇੰਨਾ ਪਸੰਦ ਕਰਦਾ ਸੀ। ਉਨ੍ਹਾਂ ਦੱਸਿਆ ਕਿ ਦਾਦਾ ਜੀ ਅਤੇ ਉਨ੍ਹਾਂ ਦੇ ਡੈਡੀ ਜੀ ਤੇ ਫਿਲਮ ਬਣ ਰਹੀ ਸੀ, ਡਿੰਪੀ ਪਾਜ਼ੀ ਨੇ ਦੱਸਿਆ ਕਿ ਸਿੱਧੂ ਦੀ ਪਹਿਲੀ ਸ਼ਰਤ ਇਹੀ ਸੀ ਕਿ ਫਿਲਮ ਵਿੱਚ।ਰਾਜ ਬਾਈ ਦਾ ਇੱਕ ਕਰੈਕਟਰ ਹੋਵੇਗਾ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਇੱਕ ਸਾਲ ਬਾਅਦ ਹਾਲੇ ਤੱਕ ਵੀ ਇਨਸਾਫ ਅਧੂਰਾ ਹੈ। ਉਸ ਦਾ ਪਰਿਵਾਰ ਤੇ ਚਾਹੁਣ ਵਾਲੇ ਉਸ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਹਾਲ ਹੀ ਵਿੱਚ ਗੋਲਡੀ ਬਰਾੜ ਨੇ ਇੱਕ ਆਡੀਓ ਇੰਟਰਵਿਊ ;ਚ ਇਹ ਸ਼ਰੇਆਮ ਕਬੂਲ ਕੀਤਾ ਸੀ ਕਿ ਉਸ ਨੇ ਮੂਸੇਵਾਲਾ ਦੀ ਹੱਤਿਆ ਕਰਵਾਈ ਹੈ।