Neeru Bajwa: ਨੀਰੂ ਬਾਜਵਾ ਪਤੀ ਹੈਰੀ ਜਵੰਧਾ ਤੇ ਬੱਚਿਆਂ ਨਾਲ ਬਿਤਾ ਰਹੀ ਖਾਸ ਸਮਾਂ, ਦੇਖੋ ਕਲੱਬ 'ਚ ਕਿਵੇਂ ਪਾਈ ਧਮਾਲ
Neeru Bajwa Fun With Family: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੀਆਂ ਫਿਲਮਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਦਰਅਸਲ, ਇਨ੍ਹੀਂ ਦਿਨੀਂ ਅਦਾਕਾਰਾ ਫਿਲਮੀ ਲਾਈਮਲਾਈਟ ਤੋਂ ਦੂਰ ਆਪਣੇ...
Neeru Bajwa Fun With Family: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੀਆਂ ਫਿਲਮਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਦਰਅਸਲ, ਇਨ੍ਹੀਂ ਦਿਨੀਂ ਅਦਾਕਾਰਾ ਫਿਲਮੀ ਲਾਈਮਲਾਈਟ ਤੋਂ ਦੂਰ ਆਪਣੇ ਪਰਿਵਾਰ ਨਾਲ ਖਾਸ ਸਮਾਂ ਬਤੀਤ ਕਰ ਰਹੀ ਹੈ। ਜਿਸਦੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੇ ਕੀਤੇ ਗਏ ਹਨ। ਇਨ੍ਹਾਂ ਤਸਵੀਰਾਂ ਅਤੇ ਵੀਡੀਓ ਵਿੱਚ ਤੁਸੀ ਨੀਰੂ ਬਾਜਵਾ ਦੀ ਖੁਸ਼ੀ ਨੂੰ ਦੇਖ ਆਪਣੀਆਂ ਨਜ਼ਰਾਂ ਨਹੀਂ ਹਟਾ ਪਾਓਗੇ।
View this post on Instagram
ਦੱਸ ਦੇਈਏ ਕਿ ਅਦਾਕਾਰਾ ਵੱਲੋਂ ਪਹਿਲਾਂ ਆਪਣੇ ਪਤੀ ਹੈਰੀ ਜੰਧਵਾ ਨਾਲ ਘੋੜਸਵਾਰੀ ਕਰਦੇ ਹੋਏ ਤਸਵੀਰ ਅਤੇ ਵੀਡੀਓ ਸਾਂਝੀ ਕੀਤੀ ਗਈ।
View this post on Instagram
ਇਸ ਤੋਂ ਬਾਅਦ ਨੀਰੂ ਬਾਜਵਾ ਨੇ ਡਾਂਸ ਕਰਦੇ ਹੋਏ ਕਲੱਬ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਤੁਸੀ ਨੀਰੂ ਦੀ ਖੁਸ਼ੀ ਦਾ ਅੰਦਾਜ਼ਾ ਲਗਾ ਸਕਦੇ ਹੋ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਉਹ ਕਮੈਂਟ ਕਰ ਪਿਆਰ ਦੀ ਵਰਖਾ ਕਰ ਰਹੇ ਹਨ।
ਕਾਬਿਲੇਗੌਰ ਹੈ ਕਿ ਅਦਾਕਾਰਾ ਦੀ ਫਿਲਮ 'ਕਲੀ ਜੋਟਾ' ਬਲਾਕਬਸਟਰ ਸਾਬਤ ਹੋਈ ਹੈ। ਫਿਲਮ ਨੇ ਕਰੋੜਾਂ ਦਾ ਕਾਰੋਬਾਰ ਕੀਤਾ। ਇਸ ਦੇ ਨਾਲ ਨਾਲ ਇਹ ਫਿਲਮ ਪੂਰੀ ਦੁਨੀਆ 'ਚ ਬੈਠੇ ਦਰਸ਼ਕਾਂ ਵੱਲੋਂ ਪਸੰਦ ਕੀਤੀ ਗਈ। ਨੀਰੂ ਦੀ ਫਿਲਮ ਚੱਲ ਜ਼ਿੰਦੀਏ ਨੂੰ ਵੀ ਦਰਸ਼ਕਾਂ ਦਾ ਉਨ੍ਹਾਂ ਹੀ ਰਿਸਪਾਂਸ ਮਿਲਿਆ। ਦੱਸ ਦੇਈਏ ਕਿ ਹਾਲੀਵੁੱਡ ਫਿਲਮ ਦੇ ਨਾਲ-ਨਾਲ ਅਦਾਕਾਰਾ ਨੇ ਆਪਣੀ ਫਿਲਮ ਬੂਹੇ ਬਾਰੀਆਂ ਦਾ ਵੀ ਐਲਾਨ ਕੀਤਾ ਸੀ। ਇਹ ਫਿਲਮ ਸਤੰਬਰ ਮਹੀਨੇ 29 ਤਰੀਕ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸਦੇ ਨਾਲ ਹੀ ਨੀਰੂ ਨੇ ਆਪਣੀ ਹਾਲੀਵੁੱਡ ਫਿਲਮ Get Out ਦਾ ਪੋਸਟਰ ਅਤੇ ਟ੍ਰੇਲਰ ਰਿਲੀਜ਼ ਕੀਤਾ। ਨੀਰੂ ਦੀ ਹਾਲੀਵੁੱਡ ਫਿਲਮ ਨੂੰ ਲੈ ਪ੍ਰਸ਼ੰਸ਼ਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।