Diljit Dosanjh: ਦਿਲਜੀਤ ਦੋਸਾਂਝ ਦੀ 'ਅਮਰ ਸਿੰਘ ਚਮਕੀਲਾ' ਦਾ ਟੀਜ਼ਰ ਰਿਲੀਜ਼, ਲੁੱਕ ਦੇਖ ਪੁਰਾਣੇ ਜ਼ਮਾਨੇ ਦੀ ਆ ਜਾਵੇਗੀ ਯਾਦ
Diljit Dosanjh Amar Singh Chamkila Teaser: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ ਚਮਕੀਲਾ ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇੱਕ ਵਾਰ ਫਿਰ ਤੋਂ ਆਪਣੇ ਲੁੱਕ ਅਤੇ ਦਮਦਾਰ ਅਦਾਕਾਰੀ

Diljit Dosanjh Amar Singh Chamkila Teaser: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ ਚਮਕੀਲਾ ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇੱਕ ਵਾਰ ਫਿਰ ਤੋਂ ਆਪਣੇ ਲੁੱਕ ਅਤੇ ਦਮਦਾਰ ਅਦਾਕਾਰੀ ਨਾਲ ਦੋਸਾਂਝਾਵਾਲਾ ਦਰਸ਼ਕਾਂ ਦਾ ਮਨ ਮੋਹ ਲਵੇਗਾ। ਇਹ ਟੀਜ਼ਰ ਨੂੰ ਦੇਖ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਤੁਸੀ ਵੀ ਵੇਖੋ ਦਿਲਜੀਤ ਦੋਸਾਝ ਦੀ ਚਮਕੀਲਾ ਦਾ ਧਮਾਕੇਦਾਰ ਟੀਜ਼ਰ...
View this post on Instagram
ਦਰਅਸਲ, ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਫਿਲਮ ਅਮਰ ਸਿੰਘ ਚਮਕੀਲਾ ਦਾ ਟੀਜ਼ਰ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਸ਼ੇਅਰ ਕਰਦੇ ਹੋਏ ਕਲਾਕਾਰ ਨੇ ਲਿਖਿਆ, ਜੋ ਨਾਮ ਸਾਲਾਂ ਤੋਂ ਤੁਹਾਡੇ ਦਿਲ ਅਤੇ ਦਿਮਾਗ ਤੇ ਛਾਇਆ ਹੈ, ਉਹ ਹੁਣ ਤੁਹਾ਼ਡੇ ਸਾਹਮਣੇ ਆਇਆ ਹੈ...ਪੰਜਾਬ ਦੇ ਸਭ ਤੋਂ ਵੱਧ ਰਿਕਾਰਡ ਵਿਕਣ ਵਾਲੇ ਕਲਾਕਾਰ ਅਮਰ ਸਿੰਘ # ਚਮਕੀਲਾ ਦੀ ਅਣਕਹੀ ਕਹਾਣੀ ਦੇਖੋ, ਜਲਦੀ ਹੀ ਸਿਰਫ Netflix 'ਤੇ ਆ ਰਿਹਾ ਹੈ!
ਗਾਇਕ ਦਿਲਜੀਤ ਅਤੇ ਪਰੀ ਦੇ ਪ੍ਰਸ਼ੰਸਕਾਂ ਨੂੰ ਫਿਲਮ ਅਮਰ ਸਿੰਘ ਚਮਕੀਲਾ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਜੋ ਕਿ ਹੁਣ ਖਤਮ ਹੋ ਗਿਆ ਹੈ। ਦੋਵੇਂ ਕਲਾਕਾਰਾਂ ਵੱਲੋਂ ਆਪਣੀ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਪ੍ਰਸ਼ੰਸਕਾਂ ਨੂੰ ਇਹ ਗੱਲ ਪਰੇਸ਼ਾਨ ਕਰੇਗੀ ਕਿ ਉਹ ਇਸ ਫਿਲਮ ਨੂੰ ਸਿਨੇਮਾਘਰਾਂ ਵਿੱਚ ਨਹੀਂ ਦੇਖ ਸਕਣਗੇ। ਇਸ ਫਿਲਮ ਦਾ ਆਨੰਦ ਉਹ ਨੈਟਫਲਿਕਸ ਉੱਪਰ ਲੈ ਸਕਣਗੇ। ਦਿਲਜੀਤ ਵੱਲੋਂ ਕੀਤੇ ਐਲਾਨ ਉੱਪਰ ਦਰਸ਼ਕ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਇਸ ਉੱਪਰ ਪੰਜਾਬੀ ਗਾਇਕ ਨੇ ਕਮੈਂਟ ਕਰ ਲਿਖਿਆ, ਦਾਤਾ ਮੇਹਰ ਕਰੇ... ਇਸ ਤੋਂ ਇਲਾਵਾ ਇੱਕ ਪ੍ਰਸ਼ੰਸਕ ਨੇ ਕਮੈਂਟ ਕਿਹਾ ਇੰਤਜ਼ਾਰ ਨਹੀਂ ਹੋ ਰਿਹਾ। ਇੱਕ ਹੋਰ ਫੈਨ ਨੇ ਲਿਖਦੇ ਹੋਏ ਕਿਹਾ, ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ...ਦੱਸ ਦੇਈਏ ਕਿ ਅਮਰ ਸਿੰਘ ਚਮਕੀਲਾ ਦੇ ਟੀਜ਼ਰ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਉਤਸ਼ਾਹ ਵਧਾ ਦਿੱਤਾ ਹੈ। ਜਿਸ ਨੂੰ ਦੇਖਣ ਲਈ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਅਮਰ ਸਿੰਘ ਚਮਕੀਲਾ ਦਾ ਨਿਰਦੇਸ਼ਨ ਬਾਲੀਵੁੱਡ ਨਿਰਦੇਸ਼ਕ ਇਮਤਿਆਜ਼ ਅਲੀ ਵੱਲੋਂ ਕੀਤਾ ਗਿਆ ਹੈ। ਜਿਸ ਦੀ ਸ਼ੂਟਿੰਗ ਉਨ੍ਹਾਂ ਪੰਜਾਬ ਵਿੱਚ ਆ ਕੇ ਕੀਤੀ।






















